12,ਮਈ(ਸਾਰਾ ਯਹਾਂ/ਬਿਊਰੋ ਰਿਪੋਰਟ) : ਦੇਸ਼ ਦੀ ਰਾਜਧਾਨੀ ’ਚ ਲੌਕਡਾਊਨ (Delhi Lockdown) ਦਾ ਪੌਜ਼ੇਟਿਵ ਅਸਰ ਵਿਖਾਈ ਦੇ ਰਿਹਾ ਹੈ। ਕੋਰੋਨਾ (Corona Cases) ਦੀ ਲਾਗ ਫੈਲਣ ਦੀ ਰਫ਼ਤਾਰ ਪਹਿਲਾਂ ਦੇ ਮੁਕਾਬਲੇ ਘੱਟ ਹੋਈ ਹੈ। ਹਸਪਤਾਲਾਂ ’ਚ ਆਕਸੀਜਨ ਬੈੱਡ ਦੀ ਘਾਟ (Lack of Oxygen Beds) ਨਹੀਂ ਹੈ। ਇੱਥੋਂ ਤੱਕ ਕਿ ਦਿੱਲੀ ਸਰਕਾਰ ਨੇ ਕੇਂਦਰ ਨੂੰ ਦਿੱਲੀ ਦੇ ਕੋਟਾ ਤੋਂ ਵਾਧੂ ਆਕਸੀਜਨ ਦੂਜੇ ਰਾਜਾਂ ਨੂੰ ਦੇਣ ਲਈ ਕਿਹਾ ਹੈ ਪਰ ਦਿੱਲੀ ’ਚ ਵੈਕਸੀਨ (Shortage of oxygen in Dlehi) ਦੀ ਘਾਟ ਹਾਲੇ ਵੀ ਹੈ। ਕੋਵੈਕਸੀਨ ਦਾ ਭੰਡਾਰ ਖ਼ਤਮ ਹੋਣ ਤੋਂ ਬਾਅਦ ਦਿੱਲੀ ’ਚ ਲਗਪਗ 100 ਟੀਕਾਕਰਨ ਕੇਂਦਰ ਬੰਦ ਕਰ ਦਿੱਤੇ ਗਏ ਹਨ।
ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਦਿੱਲੀ ’ਚ ਪੌਜ਼ੇਟੀਵਿਟੀ ਦਰ ਘਟ ਕੇ 14% ਹੋ ਗਈ ਹੈ। ਕੋਰੋਨਾ ਦੇ ਨਵੇਂ ਮਾਮਲੇ ਘਟ ਕੇ 10,400 ਹੋ ਗਏ ਹਨ। ਮਾਮਲੇ ਘੱਟ ਹੋਣ ਨਾਲ ਹਸਪਤਾਲਾਂ ’ਚ ਬੈੱਡ ਵੀ ਖ਼ਾਲੀ ਹੋਏ ਹਨ। ਪਹਿਲਾਂ ਸਾਨੂੰ ਹਰ ਰੋਜ਼ 700 ਮੀਟ੍ਰਿਕ ਟਨ ਆਕਸੀਜਨ ਦੀ ਜ਼ਰੂਰਤ ਸੀ ਪਰ ਹੁਣ ਦਿੱਲੀ ’ਚ ਆਕਸੀਜਨ ਦੀ ਜ਼ਰੂਰਤ ਸਿਰਫ਼ 582 ਮੀਟ੍ਰਿਕ ਟਨ ਰਹਿ ਗਈ ਹੈ।
ਟੀਕਿਆਂ ਲਈ ਰਾਜਾਂ ਵਿਚਾਲੇ ਲੜਾਈ ਨਾਲ ਦੇਸ਼ ਦਾ ਅਕਸ ਖ਼ਰਾਬ ਹੁੰਦਾ ਹੈ: ਕੇਜਰੀਵਾਲ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਟਵੀਟ ਕਰ ਕੇ ਕਿਹਾ ਕਿ ਕੋਵਿਡ ਦੇ ਟੀਕਿਆਂ ਲਈ ਰਾਜਾਂ ਦੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਇੱਕ–ਦੂਜੇ ਨਾਲ ਝਗੜਨ ਤੇ ਮੁਕਾਬਲਾ ਕਰਨ ਨਾਲ ਭਾਰਤ ਦਾ ਅਕਸ ਖ਼ਰਾਬ ਹੁੰਦਾ ਹੈ। ਉਨ੍ਹਾਂ ਦਿੱਲੀ ਤੇ ਕਈ ਹੋਰ ਰਾਜਾਂ ਵਿੱਚ ਟੀਕਿਆਂ ਦੀ ਡੋਜ਼ ਵਿੱਚ ਕਮੀ ਦੇ ਪਿਛੋਕੜ ’ਚ ਕਿਹਾ ਕਿ ਕੇਂਦਰ ਨੂੰ ਰਾਜਾਂ ਵੱਲੋਂ ਟੀਕਿਆਂ ਦੀ ਖ਼ਰੀਦ ਕਰਨੀ ਚਾਹੀਦੀ ਹੈ।
ਆਮ ਆਦਮੀ ਪਾਰਟੀ ਦੇ ਮੁਖੀ ਨੇ ਇੱਕ ਟਵੀਟ ’ਚ ਕਿਹਾ ਕਿ ਭਾਰਤੀ ਰਾਜਾਂ ਨੂੰ ਕੌਮਾਂਤਰੀ ਬਾਜ਼ਾਰ ਵਿੱਚ ਇੱਕ-ਦੂਜੇ ਨਾਲ ਮੁਕਾਬਲਾ ਕਰਨ/ਲੜਨ ਲਈ ਛੱਡ ਦਿੱਤਾ ਗਿਆ ਹੈ। ਉੱਤਰ ਪ੍ਰਦੇਸ਼ ਮਹਾਰਾਸ਼ਟਰ ਨਾਲ, ਮਹਾਰਾਸ਼ਟਰ ਓੜੀਸ਼ਾ ਨਾਲ, ਓੜੀਸ਼ਾ ਦਿੱਲੀ ਨਾਲ ਲੜ ਰਿਹਾ ਹੈ। ਭਾਰਤ ਕਿੱਥੇ ਹੈ? ਭਾਰਤ ਦਾ ਅਕਸ ਕਿੰਨਾ ਖ਼ਰਾਬ ਹੁੰਦਾ ਹੈ। ਭਾਰਤ ਨੂੰ ਇੱਕ ਦੇਸ਼ ਵਜੋਂ ਸਾਰੇ ਭਾਰਤੀ ਰਾਜਾਂ ਵੱਲੋਂ ਟੀਕੇ ਖ਼ਰੀਦਣੇ ਚਾਹੀਦੇ ਹਨ।