12 ਫਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼) ਇਸ ਵਾਰ ਦਿੱਲੀ ਦੇ ਵਿੱਚ ਭਾਜਪਾ ਦੀ ਲਹਿਰ ਛਾਈ, ਜਿਸ ਕਰਕੇ BJP ਵਾਲਿਆਂ ਨੇ ਵੱਡੀ ਜਿੱਤ ਹਾਸਿਲ ਕੀਤੀ। ਜਲਦ ਹੀ ਦਿੱਲੀ ਨੂੰ ਆਪਣਾ ਸੀਐੱਮ ਮਿਲ ਜਾਏਗਾ। ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਅੱਜ 9 ਫਰਵਰੀ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ
ਦਿੱਲੀ ਵਿੱਚ ਭਾਜਪਾ ਦੀ ਸ਼ਾਨਦਾਰ ਜਿੱਤ ਦੇ ਬਾਅਦ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ (BJP) ਵਿੱਚ ਗਹਿਰੀ ਚਰਚਾ ਹੋ ਰਹੀ ਹੈ। ਪਾਰਟੀ ਨੇ 27 ਸਾਲ ਬਾਅਦ ਦਿੱਲੀ ਦੀ ਸੱਤਾ ਵਿੱਚ ਵਾਪਸੀ ਕਰਦੇ ਹੋਏ 70 ਸੀਟਾਂ ਵਾਲੀ ਵਿਧਾਨ ਸਭਾ ਵਿੱਚ 48 ਸੀਟਾਂ ਤੇ ਕਬਜ਼ਾ ਕੀਤਾ।
ਅਮਿਤ ਸ਼ਾਹ ਦੇ ਘਰ ਵਿਸ਼ੇਸ਼ ਮੀਟਿੰਗ
ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਅੱਜ 9 ਫਰਵਰੀ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਵਾਸ ਤੇ ਇੱਕ ਮਹੱਤਵਪੂਰਨ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਜੇਪੀ ਨੱਢਾ, ਬੈਜਯੰਤ ਪਾਂਡਾ ਅਤੇ ਬੀ.ਐਲ. ਸੰਤੋਸ਼ ਮੌਜੂਦ ਸਨ।
ਸਹੁੰ ਸਮਾਗਮ ਦੀ ਅਪਡੇਟ
ਮਿਲੀ ਜਾਣਕਾਰੀ ਮੁਤਾਬਕ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਦੇਸ਼ ਦੌਰੇ ਤੋਂ ਵਾਪਸ ਆਉਣ ਤੋਂ ਬਾਅਦ ਦਿੱਲੀ ‘ਚ ਸਹੁੰ ਸਮਾਗਮ ਹੋ ਸਕਦਾ ਹੈ। ਮੋਦੀ 14 ਫਰਵਰੀ ਨੂੰ ਦੇਸ਼ ਵਾਪਸ ਆਉਣਗੇ। ਇਹ ਸਮਾਗਮ ਭਵਿੱਖ ਹੋਵੇਗਾ ਜਿਸ ਵਿੱਚ NDA ਦੇ ਕਈ ਨੇਤਾਵਾਂ ਦੀ ਹਾਜ਼ਰੀ ਦੀ ਉਮੀਦ ਹੈ। ਇਸ ਤੋਂ ਇਲਾਵਾ ਸਾਰੇ NDA ਰਾਜਾਂ ਦੇ ਮੁੱਖ ਮੰਤਰੀਆਂ ਨੂੰ ਵੀ ਬੁਲਾਇਆ ਜਾਵੇਗਾ।
ਭਾਜਪਾ ਦਫ਼ਤਰ ‘ਚ ਮਹੱਤਵਪੂਰਨ ਚਰਚਾ
ਇਸ ਤੋਂ ਪਹਿਲਾਂ ਚੋਣ ਨਤੀਜਿਆਂ ਦੇ ਬਾਅਦ ਸ਼ਨੀਵਾਰ ਸ਼ਾਮ ਨੂੰ ਭਾਜਪਾ ਦਫ਼ਤਰ ਵਿੱਚ ਪ੍ਰਧਾਨ ਮੰਤਰੀ ਮੋਦੀ, ਜੇਪੀ ਨੱਢਾ ਤੇ ਅਮਿਤ ਸ਼ਾਹ ਨੇ ਸਹੁੰ ਚੁੱਕ ਸਮਾਗਮ ਅਤੇ ਦਿੱਲੀ ਵਿੱਚ ਬਣਨ ਵਾਲੀ ਸਰਕਾਰ ਦੀ ਰੂਪਰੇਖਾ ਉੱਤੇ ਚਰਚਾ ਕੀਤੀ ਸੀ।
ਭਾਜਪਾ ਨੂੰ ਮਿਲੇ 45.56 ਫੀਸਦੀ ਵੋਟਾਂ
ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ 5 ਫਰਵਰੀ ਨੂੰ ਹੋਏ ਮਤਦਾਨ ਵਿੱਚ ਭਾਜਪਾ ਨੂੰ 45.56 ਫੀਸਦੀ ਜਦਕਿ ਆਪ ਨੂੰ 43.57 ਫੀਸਦੀ ਵੋਟਾਂ ਮਿਲੀਆਂ। ਹਾਲਾਂਕਿ ਸੀਟਾਂ ਦੇ ਮਾਮਲੇ ਵਿੱਚ ਭਾਜਪਾ ਨੇ 48 ਸੀਟਾਂ ‘ਤੇ ਕਬਜ਼ਾ ਕਰਕੇ ਕਾਫੀ ਅੱਗੇ ਨਿਕਲ ਗਈ। ਇਸੇ ਦੌਰਾਨ, 70 ਵਿਧਾਨ ਸਭਾ ਸੀਟਾਂ ਵਿੱਚੋਂ ‘ਆਪ’ ਨੂੰ ਕੇਵਲ 22 ਸੀਟਾਂ ਮਿਲੀਆਂ।
ਇਸ ਗੱਲ ਦਾ ਜ਼ਿਕਰ ਕਰਨਾ ਲਾਜ਼ਮੀ ਹੈ ਕਿ ਭਾਜਪਾ ਨੇ 48 ਸੀਟਾਂ ‘ਤੇ ਜਿੱਤ ਦਰਜ ਕੀਤੀ ਹੈ, ਜਿਨ੍ਹਾਂ ਵਿੱਚੋਂ 4 ਅਨੁਸੂਚਿਤ ਜਾਤੀ (SC) ਅਤੇ 16 ਹੋਰ ਪਿੱਛੜੇ ਵਰਗ (OBC) ਉਮੀਦਵਾਰ ਵੀ ਸ਼ਾਮਲ ਹਨ।
ਸੀਮਾਵਰਤੀ ਇਲਾਕਿਆਂ ‘ਚ ਸ਼ਾਨਦਾਰ ਪ੍ਰਦਰਸ਼ਨ
ਦਿੱਲੀ ਦੇ ਸੀਮਾਵਰਤੀ ਇਲਾਕਿਆਂ ਵਿੱਚ ਵੀ ਭਾਜਪਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕੁੱਲ 22 ਐਸੀਆਂ ਸੀਟਾਂ ਹਨ, ਜਿਨ੍ਹਾਂ ਦੀ ਸੀਮਾ ਹਰਿਆਣਾ ਅਤੇ ਯੂ.ਪੀ. ਨਾਲ ਲੱਗਦੀ ਹੈ। ਇਨ੍ਹਾਂ ਸੀਟਾਂ ‘ਤੇ ਹਰਿਆਣਾ ਤੇ ਯੂ.ਪੀ. ਦੇ ਲੋਕਾਂ ਦਾ ਪ੍ਰਭਾਵ ਹੈ। ਇਨ੍ਹਾਂ ਵਿੱਚੋਂ 15 ਸੀਟਾਂ ‘ਤੇ ਭਾਜਪਾ ਨੇ ਕਬਜ਼ਾ ਜਮਾਇਆ।
ਜੇਕਰ ਪਿਛਲੇ 25 ਸਾਲਾਂ ਦੇ ਇਤਿਹਾਸ ‘ਤੇ ਨਜ਼ਰ ਮਾਰੀਏ ਤਾਂ ਦਿੱਲੀ ਦਾ ਮੁੱਖ ਮੰਤਰੀ ਹਮੇਸ਼ਾ ਹੀ ਨਵੀਂ ਦਿੱਲੀ ਸੀਟ ਤੋਂ ਜਿੱਤਣ ਵਾਲਾ ਵਿਧਾਇਕ ਰਿਹਾ ਹੈ। ਪਹਿਲਾਂ ਸ਼ੀਲਾ ਦੀਕਸ਼ਿਤ ਅਤੇ ਫਿਰ ਅਰਵਿੰਦ ਕੇਜਰੀਵਾਲ ਇਸ ਸੀਟ ਤੋਂ ਵਿਧਾਇਕ ਬਣੇ। ਇਸ ਨਜ਼ਰੀਏ ਤੋਂ ਕੇਜਰੀਵਾਲ ਨੂੰ ਹਰਾਉਣ ਵਾਲੇ ਪਰਵੇਸ਼ ਵਰਮਾ ਨੂੰ ਅਗਲਾ ਸੀਐਮ ਬਣਾਇਆ ਜਾ ਸਕਦਾ ਹੈ। ਹਾਲਾਂਕਿ ਭਾਜਪਾ ਦੀ ਭਵਿੱਖੀ ਸਿਆਸੀ ਯੋਜਨਾ ‘ਤੇ ਨਜ਼ਰ ਮਾਰੀਏ ਤਾਂ ਕਿਸੇ ਪੂਰਬੀ ਜਾਂ ਸਿੱਖ ਚਿਹਰੇ ਨੂੰ ਵੀ ਦਿੱਲੀ ਦਾ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ। ਪੀਐਮ ਮੋਦੀ ਸੰਸਦ ਮੈਂਬਰ ਮਨੋਜ ਤਿਵਾਰੀ ਨੂੰ ਦਿੱਲੀ ਦਾ ਮੁੱਖ ਮੰਤਰੀ ਬਣਾ ਕੇ ਪੂਰਵਾਂਚਲ ਦੇ ਵੋਟ ਬੈਂਕ ਨੂੰ ਵਧਾਉਣ ਦੀ ਕੋਸ਼ਿਸ਼ ਕਰ ਸਕਦੇ ਹਨ। ਭਾਜਪਾ ਆਉਣ ਵਾਲੇ ਸਮੇਂ ਵਿੱਚ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੂੰ ਵੀ ‘ਖਤਮ’ ਕਰਨ ਦੀ ਵਿਉਂਤਬੰਦੀ ਕਰੇਗੀ। ਇਸ ਸੰਦਰਭ ਵਿੱਚ ਕਿਸੇ ਸਿੱਖ ਚਿਹਰੇ ਨੂੰ ਵੀ CM ਬਣਾਇਆ ਜਾ ਸਕਦਾ ਹੈ। ਰਾਜੌਰੀ ਗਾਰਡਨ ਤੋਂ ਵਿਧਾਇਕ ਮਜਿੰਦਰ ਸਿੰਘ ਸਿਰਸਾ ਜਾਂ ਕਾਂਗਰਸ ਤੋਂ ਭਾਜਪਾ ‘ਚ ਸ਼ਾਮਲ ਹੋਏ ਗਾਂਧੀ ਨਗਰ ਤੋਂ ਵਿਧਾਇਕ ਅਰਵਿੰਦਰ ਸਿੰਘ ਲਵਲੀ ਨੂੰ ਵੀ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ।