*ਦਿਹਾੜੀ ਦੇ ਕੇ ਮੋਦੀ-ਮੋਦੀ ਕਰਵਾਉਣਾ ਬੜਾ ਸੌਖਾ ਪਰ…., ਦਿੱਲੀ ‘ਚ ਮਾਨ ਦੇ ਭਾਸ਼ਣ ਨੇ ਹਿਲਾਈਆਂ ਹੁਕਮਰਾਨਾਂ ਦੀਆਂ ਜੜ੍ਹਾਂ !*

0
106

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਾਅਵਾ ਕੀਤਾ ਕਿ ਭਾਰਤੀ ਜਨਤਾ ਪਾਰਟੀ ਦੇਸ਼ ਦੇ ਟੁਕੜੇ-ਟੁਕੜੇ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਇਹ ਕੇਜਰੀਵਾਲ ਨੂੰ ਤਾਂ ਗ੍ਰਿਫ਼ਤਾਰ ਕਰ ਲੈਣਗੇ ਪਰ ਉਨ੍ਹਾਂ ਦੀ ਸੋਚ ਨੂੰ ਕਿਵੇਂ ਗ੍ਰਿਫ਼ਤਾਰ ਕਰਨਗੇ।

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਦੇ ਵਿਰੋਧੀ ਵਿੱਚ ਇੰਡੀਆ ਗੱਠਜੋੜ ਦੀ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਰੈਲੀ ਹੋਈ। ਇਸ ਵਿੱਚ ਵਿਰੋਧੀ ਧਿਰ ਦੇ ਸਾਰੇ ਲੀਡਰ ਪੁੱਜੇ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਾਰਤੀ ਜਨਤਾ ਪਾਰਟੀ ਉੱਤੇ ਜਮ ਕੇ ਨਿਸ਼ਾਨਾ ਸਾਧਿਆ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਾਅਵਾ ਕੀਤਾ ਕਿ ਭਾਰਤੀ ਜਨਤਾ ਪਾਰਟੀ ਦੇਸ਼ ਦੇ ਟੁਕੜੇ-ਟੁਕੜੇ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਇਹ ਕੇਜਰੀਵਾਲ ਨੂੰ ਤਾਂ ਗ੍ਰਿਫ਼ਤਾਰ ਕਰ ਲੈਣਗੇ ਪਰ ਉਨ੍ਹਾਂ ਦੀ ਸੋਚ ਨੂੰ ਕਿਵੇਂ ਗ੍ਰਿਫ਼ਤਾਰ ਕਰਨਗੇ। ਮਾਨ ਨੇ ਆਪਣੇ ਅੰਦਾਜ ਵਿੱਚ ਕਿਹਾ ਕਿ ਭ੍ਰਿਸ਼ਟਾਚਾਰੀਆਂਏ ਨੂੰ ਕਹਿ ਦਿਓ ਕਿ ਜਿੰਨਾ ਮਰਜ਼ੀ ਪੈਸਾ ਇਕੱਠਾ ਕਰ ਲਓ ਪਰ ਯਾਦ ਰੱਖਿਓ ਕਿ ਕਫ਼ਨ ਦੇ ਜੇਬ ਨਹੀਂ ਹੁੰਦੀ।

ਇਹ ਤਾਨਾਸ਼ਾਹੀ ਦੇ ਵਿਰੁੱਧ ਇਨਕਲਾਬ ਦੀ ਲੜਾਈ ਹੈ… ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਗ੍ਰਿਫ਼ਤਾਰੀ ਦੇ ਵਿਰੋਧ ‘ਚ ‘ਆਪ’ ਦੀ ਮਹਾ ਰੈਲੀ ਦੌਰਾਨ ਦਿੱਲੀ ਦੇ ਰਾਮਲੀਲਾ ਮੈਦਾਨ ਤੋਂ

ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਦਾ ਲੋਕਤੰਤਰ ਖਤਰੇ ਵਿੱਚ ਹੈ, ਇਨ੍ਹਾਂ ਨੂੰ ਲਗਦਾ ਹੈ ਕਿ ਇਹ ਦੇਸ਼ ਡੰਡੇ ਨਾਲ ਚਲਾ ਲੈਣਗੇ, ਪਰ ਇਹ ਦੇਸ਼ ਕਿਸੇ ਦੇ ਪਿਓ ਦੀ ਜਾਗੀਰ ਨਹੀਂ  ਹੈ। ਇਹ 140 ਕਰੋੜ ਲੋਕਾਂ ਦਾ ਦੇਸ਼ ਹੈ।
ਕੀ ਸਮਝਦੇ ਨੇ ਇਹ, ਕਿਸੇ ਨੂੰ ਵੀ ਅੰਦਰ ਕਰ ਦਿੰਦੇ ਨੇ, ਪਾਰਟੀਆਂ ਦੇ ਖਾਤੇ ਫਰੀਜ਼ ਕਰ ਦਿੰਦੇ ਹਨ। ਮਾਨ ਨੇ ਸ਼ਾਇਰਾਨਾਂ ਵਿੱਚ ਅੰਦਾਜ਼ ਵਿੱਚ ਕਿਹਾ ਕਿ  ਅਸੀਂ ਉਹ ਪੱਤੇ ਨਹੀਂ ਹਾਂ ਜੋ ਸਾਖ ਤੋਂ ਡਿੱਗ ਕੇ ਟੁੱਟ ਜਾਵਾਂਗੇ, ਹਨ੍ਹੇਰੀਆਂ ਨੂੰ ਕਹਿ ਦਿਓ ਆਪਣੀ ਔਕਾਤ ਵਿੱਚ ਰਹੋ।

ਰੈਲੀ ਵਿੱਚ ਕੌਣ-ਕੌਣ ਹੋਏ ਸ਼ਾਮਲ 

ਇਸ ਰੈਲੀ ‘ਚ ਕਾਂਗਰਸ ਨੇਤਾ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ, ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮੱਲਿਕਾਰਜੁਨ ਖੜਗੇ, ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ, ਝਾਰਖੰਡ ਦੇ ਮੁੱਖ ਮੰਤਰੀ ਚੰਪਾਈ ਸੋਰੇਨ, ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਪਤਨੀ ਕਲਪਨਾ ਸੋਰੇਨ, ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ, ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ, ਸਮਾਜਵਾਦੀ ਪਾਰਟੀ ਦੇ ਸੁਪਰੀਮੋ ਅਖਿਲੇਸ਼ ਯਾਦਵ ਨੇ ਸ਼ਿਰਕਤ ਕੀਤੀ।

ਇਨ੍ਹਾਂ ਤੋਂ ਇਲਾਵਾ ਨੈਸ਼ਨਲ ਕਾਨਫਰੰਸ ਦੇ ਮੁਖੀ ਫਾਰੂਕ ਅਬਦੁੱਲਾ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਸੀਪੀਆਈ (ਐਮ) ਆਗੂ ਬਰਿੰਦਾ ਕਰਤ, ਐਨਸੀਪੀ-ਐਸਸੀਪੀ ਮੁਖੀ ਸ਼ਰਦ ਪਵਾਰ, ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਅਤੇ ਇੰਡੀਆ  ਵਿੱਚ ਸ਼ਾਮਲ ਸਾਰੀਆਂ ਪਾਰਟੀਆਂ ਦੇ ਸੀਨੀਅਰ ਆਗੂ ਮੌਜੂਦ ਰਹੇ ਹਨ।

NO COMMENTS