*ਦਿਵਯ ਜੋਤੀ ਸੰਸਥਾ ਵੱਲੋਂ ਬੋਹੜ ਵੱਢਣ ਨੂੰ ਲੈਕੇ ਸ਼ਹਿਰ ਵਾਸੀਆਂ ਚ ਰੋਸ*

0
731

ਮਾਨਸਾ 22 ਮਾਰਚ(ਸਾਰਾ ਯਹਾਂ/ਮੁੱਖ ਸੰਪਾਦਕ)ਸਥਾਨਕ ਰਾਮ ਨਾਟਕ ਕਲੱਬ ਮਾਨਸਾ ਵਾਲੀ ਅਨਾਜ ਮੰਡੀ ਵਿੱਚ ਸਮੂਹ ਦੁਕਾਨਦਾਰ , ਮਜਦੂਰ , ਰਿਕਸਾ ਰੇਹੜੀ ਵਾਲੇ ਵੱਲੋ ਦਿਵਿਆ ਜੋਤੀ ਜਾਗਰਣ ਮੰਚ ਦੇ ਖਿਲਾਫ ਦੁਕਾਨਾ ਬੰਦ ਕਰਕੇ ਇੱਕ ਰੋਸ ਪ੍ਰਦਰਸਨ ਕੀਤਾ ਗਿਆ ।ਕਿਉਕਿ ਉਕਤ ਸੰਸਥਾ ਵੱਲੋ ਇਸ ਅਨਾਜ ਮੰਡੀ ਵਿੱਚ ਹੋਣ ਵਾਲੇ ਰਾਮ ਕਥਾ ਸਮਾਗਮ ਲਈ ਲਗਾਏ ਜਾ ਰਹੇ ਪੰਡਾਲ ਲਈ ਲੱਗੇ ਪਿਛਲੇ 50 ਸਾਲ ਦੇ ਬੋਹੜ ਨੂੰ ਆਪਣੇ ਪ੍ਰੋਗਾਮ ਲਈ ਟੈਟ ਲਗਾਉਣ ਵਾਸਤੇ ਰਾਤੋ ਰਾਤ ਵੱਢ ਦਿੱਤਾ ਗਿਆ,ਜਿਸ ਨੂੰ ਲੈਕੇ ਸਹਿਰ ਵਾਸੀਆ ਚ ਭਾਰੀ ਰੋਸ ਹੈ ।ਇਸ ਰੋਸ ਨੂੰ ਲੈਕੇ ਇਕ ਧਰਨਾ ਅਨਾਜ ਮੰਡੀ ਵਿਖੇ ਲਗਾਇਆ ਗਿਆ।ਧਰਨੇ ਨੂੰ ਸੰਬੋਧਨ ਕਰਦਿਆ ਆੜਤੀਆਂ ਐਸੋ ਦੇ ਜਰਨਲ  ਸਕੱਤਰ ਰਮੇਸ ਟੋਨੀ , ਆਮ ਆਦਮੀ ਪਾਰਟੀ ਦੇ ਸਹਿਰੀ ਪ੍ਰਧਾਨ ਭੀਮ ਸੈਨ , ਆੜਤੀਆਂ ਐਸੋ ਦੇ  ਵਾਇਸ ਪ੍ਰਧਾਨ ਚੰਦਰ ਕਾਂਤ ਕੁਕੀ , ਆੜਤੀ ਆਗੂ ਭੂਸਨ ਝੁਨੀਰ ਨੇ ਕਿਹਾ ਕਿ ਇਸ ਸੰਸਥਾ ਵੱਲੋ ਬੋਹਡ਼ ਦੇ ਦਰੱਖਤ ਨੂੰ ਵੱਢ ਕੇ  ਹਿੰਦੂ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਈ ਹੈ ਜਿਸ ਨੂੰ ਲੈਕੇ ਲੋਕਾ ਵਿੱਚ ਭਾਰੀ ਰੋਸ ਹੈ ।ਲੋਕਾ ਦੀ ਮੰਗ ਹੈ ਕਿ ਸੰਸਥਾ ਦੇ ਜੁਮੇਵਾਰ ਵਿਅਕਤੀਆ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਇਸ ਜਗਾ ਤੇ ਇਹਨਾ ਦਾ ਜੋ ਪ੍ਰੌਗਾਮ ਹੋ ਰਿਹਾ ਹੈ ਉਸ ਪ੍ਰੌਗਾਮ ਦੀ ਜਗਾ ਤਬਦੀਲ ਕੀਤੀ ਜਾਵੇ ।ਇਸ ਧਰਨੇ ਦੋਰਾਨ ਮੋਕੇ ਤੇ ਪਹੁੰਚੇ ਤਹਿਸੀਲਦਾਰ ਅਤੇ ਥਾਣਾ ਸਿਟੀ 1 ਦੇ ਮੁਖੀ ਨੇ ਧਰਨਾ ਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਬੋਹੜ ਵੱਢਣ ਵਾਲੇ ਵਿਆਕਤੀਆਂ ਨੂੰ ਬੁਲਾ ਕੇ ਬਣਦੀ ਕਾਰਵਾਈ ਕਰਨਗੇ ਅਤੇ ਇਹ ਵੀ ਜਾਨਣਗੇ ਕਿ ਉਨ੍ਹਾਂ ਕੋਲ ਇਹ ਸਮਾਗਮ ਕਰਨ ਦੀ ਮੰਜੂਰੀ ਹੈ ਕਿ ਨਹੀਂ।

ਇਸ ਮੋਕੇ ਸੁਭਾਸ ਅੱਕਾਵਾਲੀ , ਹੈਪੀ , ਗੋਲਡੀ , ਸੁਰੇਸ ਕੁਮਾਰ , ਵਿਨੋਦ ਭੰਮਾ, ਬਿੰਦਰਪਾਲ , ਪਵਨ ਧੀਰ,ਮੰਗਤ ਰਾਏ , ਮੇਘ ਰਾਜ, ਚਿਮਨ ਲਾਲ ਅਮਨ, ਬੱਗਾ , ਰਾਕੇਸ ਵਿੱਕੀ , ਕਾਲਾ ,ਮੰਢਾਲੀ ,ਦੀਪੂ , ਪੂਰਨ ਬੀਰੋਕੇ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਹਿਰਵਾਸੀ ਹਾਜਰ ਸਨ ।

NO COMMENTS