ਬੁਢਲਾਡਾ 16 ਮਾਰਚ (ਸਾਰਾ ਯਹਾਂ/ ਅਮਨ ਮਹਿਤਾ) ਸਥਾਨਕ ਭੱਠਲ ਐਮ.ਸੀ. ਵਾਲੀ ਗਲੀ ਵਿੱਚੋਂ ਇੱਕ ਸਪਲੈਂਡਰ ਮੋਟਰ ਸਾਈਕਲ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਗੁਰਵਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਬੁਢਲਾਡਾ ਆਪਣੇ ਕੰਮ ਕਾਜ ਲਈ ਭੱਠਲ ਐਮ.ਸੀ. ਵਾਲੀ ਗਲੀ ਵਿੱਚ ਪੀ.ਬੀ.31 ਆਰ. 1141 ਮੋਟਰ ਸਾਈਕਲ ਬਲੈਕ ਸਪਲੈਂਡਰ ਖੜ੍ਹਾ ਕੇ ਗਿਆ ਸੀ ਜਦੋਂ ਉਹ ਵਾਪਿਸ ਆਇਆ ਤਾਂ ਉਸਦਾ ਮੋਟਰ ਸਾਈਕਲ ਦਿਨ—ਦਿਹਾੜੇ ਚੋਰੀ ਹੋ ਚੁੱਕਾ ਸੀ। ਪੁਲਿਸ ਨੇ ਗੁਰਵਿੰਦਰ ਸਿੰਘ ਪਾਸੋਂ ਚੋਰੀ ਦੀ ਐਫ.ਆਈ.ਆਰ ਦਰਜ ਕਰਵਾ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।