*ਦਿਨ ਦਿਹਾੜੇ ਘਰ ਚੋਂ 10 ਤੋਲੇ ਸੋਨਾ ਤੇ ਨਕਦੀ ਚੋਰੀ*

0
114

ਬਰੇਟਾ 16,ਜੁਲਾਈ (ਸਾਰਾ ਯਹਾਂ/ਰੀਤਵਾਲ) ਨਜ਼ਦੀਕੀ ਪਿੰਡ ਖੁਡਾਲ ਕਲਾਂ ਵਿਖੇ ਉਸ ਸਮੇਂ ਸਨਸਨੀ ਦਾ ਮਾਹੌਲ ਬਣ
ਗਿਆ। ਜਦੋਂ ਚੋਰਾਂ ਵੱਲੋਂ ਦਿਨ ਦਿਹਾੜੇ ਇਕ ਘਰ ਵਿੱਚ ਜਾ ਕੇ ਚੋਰੀ ਦੀ ਵੱਡੀ ਵਾਰਦਾਤ ਨੂੰ
ਅੰਜਾਮ ਦੇ ਦਿੱਤਾ ਗਿਆ । ਇਸ ਮੌਕੇ ਥਾਣਾ ਮੁੱਖੀ ਜਸਕਰਨ ਸਿੰਘ ਵੱਲੋਂ ਟੀਮ ਸਮੇਤ
ਮੌਕੇ ਵਾਲੀ ਥਾਂ ਤੇ ਪਹੁੰਚ ਕੇ ਘਟਨਾ ਦੀ ਜਾਂਚ ਸæੁਰੂ ਕਰ ਦਿੱਤੀ ਗਈ ਅਤੇ ਪਰਿਵਾਰਕ
ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਵੱਲੋਂ ਜਲਦੀ ਹੀ ਚੋਰਾਂ ਨੂੰ ਕਾਬ¨ ਕਰ ਲਿਆ
ਜਾਵੇਗਾ । ਉਨ੍ਹਾਂ ਦੱਸਿਆ ਕਿ ਘਰ ਦੇ ਮਾਲਕ ਧੰਨਾ ਸਿੰਘ ਦੇ ਬਿਆਨਾਂ ਅਨੁਸਾਰ
ਧੰਨਾ ਸਿੰਘ ਆਪਣੀ ਪਤਨੀ ਨਾਲ ਸੁੱਕਰਵਾਰ ਦੀ ਸਵੇਰ 9 ਵਜੇ ਦੇ ਕਰੀਬ ਆਪਣੇ ਘਰ ਦੇ
ਮੇਨ ਗੇਟ ਨੂੰ ਤਾਲਾ ਲਗਾਕੇ ਨੇੜਲੇ ਪਿੰਡ ਬਖਸ਼ੀਵਾਲਾ ਵਿਖੇ ਆਪਣੇ ਰਿਸ਼ਤੇਦਾਰ ਦੇ ਘਰ
ਮਿਲਣ ਲਈ ਗਏ ਹੋਏ ਸਨ ਪਰ ਕੁਝ ਹੀ ਘੰਟਿਆਂ ਬਾਅਦ ਜਦ ਵਾਪਸੀ ਤੇ ਘਰ ਆ ਕੇ ਉਨ੍ਹਾਂ
ਦੇਖਿਆ ਤਾਂ ਘਰ ਦੇ ਕਮਰੇ ਦਾ ਸਮਾਨ ਖਿਲਰਿਆਂ ਪਿਆ ਸੀ ਅਤੇ ਚੋਰ ਚੋਰੀ ਦੀ ਘਟਨਾ
ਨੂੰ ਅੰਜਾਮ ਦਿੰਦੇ ਹੋਏ ਘਰੋਂ 10 ਤੋਲੇ ਸੋਨਾ ਤੇ 6 ਹਜ਼ਾਰ ਦੀ ਨਕਦੀ ਲੈ ਕੇ ਰਫੂ
ਚੱਕਰ ਹੋ ਗਏ ਸਨ । ਥਾਣਾ ਮੁੱਖੀ ਨੇ ਦੱਸਿਆ ਕਿ ਚੋਰਾਂ ਨੇ ਕੰਧ ਟੱਪਕੇ ਇਸ ਵਾਰਦਾਤ
ਨੂੰ ਅੰਜਾਮ ਦਿੱਤਾ ਹੈ । ਉਨਾਂ੍ਹ ਕਿਹਾ ਕਿ ਜਲਦ ਹੀ ਚੋਰ ਪੁਲਿਸ ਦੀ ਗ੍ਰਿਫਤ ‘ਚ ਹੋਣਗੇ ।

NO COMMENTS