*ਦਿਨੋਂ ਦਿਨ ਵਧ ਰਹੀ ਲੁੱਟ ਖੋਹ ਤੇ ਚੋਰੀ ਵਾਰਦਾਤਾਂ ਕਾਰਨ ਲੋਕਾਂ ਵਿਚ ਸਹਿਮ ਦਾ ਮਾਹੌਲ, ਪ੍ਰਸ਼ਾਸਨ ਫੌਰੀ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਵੇ- ਚੋਹਾਨ*

0
46

ਮਾਨਸਾ, 16 ਜੁਲਾਈ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸ਼ਹਿਰ ਵਿੱਚ ਦਿਨੋ ਦਿਨ ਵਧ ਰਹੀਆਂ ਲੁੱਟਾਂ ਖੋਹਾਂ ਤੇ ਚੋਰੀਆਂ ਵਾਰਦਾਤਾਂ ਨੂੰ ਰੋਕਣ ਸਬੰਧੀ ਸੀ ਪੀ ਆਈ ਸ਼ਹਿਰ ਕਮੇਟੀ ਦੇ ਸਕੱਤਰ ਸਾਥੀ ਰਤਨ ਭੋਲਾ ਤੇ ਸਰਵ ਭਾਰਤ ਨੋਜਵਾਨ ਸਭਾ ਜ਼ਿਲ੍ਹਾ ਮਾਨਸਾ ਦੇ ਜਨਰਲ ਸਕੱਤਰ ਹਰਪ੍ਰੀਤ ਸਿੰਘ ਮਾਨਸਾ ਦੀ ਅਗਵਾਈ ਹੇਠ ਵਫ਼ਦ ਐਸ ਐਸ ਪੀ ਡਾਕਟਰ ਨਾਨਕ ਸਿੰਘ ਨੂੰ ਮਿਲਿਆ ਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਕਾਰਵਾਈ ਕਰਨ ਸਬੰਧੀ ਵਫ਼ਦ ਨੇ ਮੰਗ ਪੱਤਰ ਸੌਂਪਿਆ ਗਿਆ।

    ਇਸ ਸਮੇਂ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਸਿੰਘ ਚੋਹਾਨ ਨੇ ਕਿਹਾ ਕਿ ਦਿਨੋ ਦਿਨ ਵਧ ਰਹੀਆਂ ਲੁੱਟਾਂ ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਕਰਕੇ ਸ਼ਹਿਰੀਆਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ,ਜਦੋਂ ਕਿ ਸਮਾਜ ਵਿਰੋਧੀ ਅਨਸਰਾਂ ਦਾ ਸ਼ਹਿਰ ਵਿੱਚ ਸ਼ਰੇਆਮ ਘੁੰਮਣਾ ਆਮ ਸ਼ਹਿਰੀਆਂ ਲਈ ਖਤਰਾ ਹੈ। 

    ਕਮਿਊਨਿਸਟ ਆਗੂ ਨੇ ਮੰਗ ਕੀਤੀ ਸਮਾਜ ਵਿਰੋਧੀ ਅਨਸਰਾਂ ਤੇ ਸ਼ੱਕੀ ਲੋਕਾਂ ਦੀ ਗਹਿਰਾਈ ਨਾਲ ਪੜਤਾਲ ਕਰਕੇ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਕਿਉਂਕਿ ਹਰ ਰੋਜ਼ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਦੁਕਾਨਾਂ ਤ ਘਰਾਂ ਤੋਂ ਸਾਈਕਲ, ਮੋਟਰਸਾਈਕਲ ਆਦਿ ਵਹੀਕਲਜ਼ ਚੁੱਕੇ ਜਾ ਰਹੇ ਹਨ ਤੇ ਆਮ ਲੋਕਾਂ ਔਰਤਾਂ ਤੇ ਮਰਦਾਂ ਦੀ ਲੁੱਟ ਖੋਹ ਵੀ ਕੀਤੀ ਜਾ ਰਹੀ ਹੈ।

   ਅੰਤ ਵਿੱਚ ਸੀ ਪੀ ਆਈ ਸ਼ਹਿਰ ਕਮੇਟੀ ਨੇ ਮੰਗ ਕੀਤੀ ਕਿ ਲੁਟ ਘਸੁਟ ਤੇ ਚੋਰੀਆਂ ਨੂੰ ਰੋਕਣ ਸਬੰਧੀ ਪੁਲਿਸ ਪ੍ਰਸ਼ਾਸਨ ਫੌਰੀ ਸਖ਼ਤ ਕਦਮ ਚੁੱਕੇ। ਵਫ਼ਦ ਮੌਕੇ ਹੋਰਨਾਂ ਤੋਂ ਇਲਾਵਾ ਸੀ ਪੀ ਆਈ ਆਗੂ ਸਾਧੂ ਰਾਮ ਢਲਾਈ ਵਾਲੇ, ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਏਟਕ ਦੇ ਲਾਭ ਸਿੰਘ ਮੰਢਾਲੀ,ਦੋਧੀ ਯੂਨੀਅਨ ਦੇ ਬੇਅੰਤ ਸਿੰਘ ਤੇ ਪ੍ਰੇਮ ਖਿਆਲਾ ਆਦਿ ਆਗੂ ਸ਼ਾਮਲ ਸਨ।

NO COMMENTS