*ਦਾ ਰੈਨੇਸਾਂ ਸਕੂਲ ਮਾਨਸਾ ਵਿੱਚ ਮਜ਼ਦੂਰ ਦਿਵਸ ਮਨਾਇਆ ਗਿਆਦਾ ਰੈਨੇਸਾਂ ਸਕੂਲ ਮਾਨਸਾ ਵਿੱਚ ਮਜ਼ਦੂਰ ਦਿਵਸ ਮਨਾਇਆ ਗਿਆ*

0
17

ਮਾਨਸਾ (ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ ): ਦਾ ਰੈਨੇਸਾਂ ਸਕੂਲ ਮਾਨਸਾ ਨੇ ਮਜ਼ਦੂਰ ਦਿਵਸ ਨੂੰ ਵਿਲੱਖਣ ਤਰੀਕੇ ਨਾਲ ਮਨਾਇਆ।ਇਸ ਵਿਸੇਸ਼ ਦਿਨ ਤੇ ਸਕੂਲ ਵਿੱਚ ਮਜ਼ਦੂਰ ਦਿਵਸ ਨੂੰ ਸਮਰਪਿਤ ਸਵੇਰ ਦੀ ਸਭਾ ਦਾ ਆਯੋਜਨ ਕੀਤਾ ਗਿਆ ਅਤੇ ਸਕੂਲ ਵਿੱਚ ਕੰਮ ਕਰਦੇ ਮੁਲਾਜ਼ਮਾਂ ਨੂੰ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ।  ਬੱਚਿਆਂ ਦੁਆਰਾ  ਮਜ਼ਦੂਰ ਦਿਵਸ ਨਾਲ ਸਬੰਧਤ ਅਤੇ ਕੰਮ ਦੀ ਮਹਾਨਤਾ ਦਰਸਾਉਂਦੇ ਭਾਸ਼ਨ ਦਿੱਤੇ ਅਤੇ ਗੀਤ ਗਾਏ ਗਏ। ਸਕੂਲ ਦੇ ਪ੍ਰਿੰਸੀਪਲ ਸ੍ਰੀ ਰਾਕੇਸ਼ ਕੁਮਾਰ ਦੁਆਰਾ  ਮਜ਼ਦੂਰ ਦਿਵਸ ਦੇ ਇਤਿਹਾਸ ਬਾਰੇ ਵਿਸਥਾਰ ਵਿੱਚ ਦੱਸਿਆ ਗਿਆ। ਬੱਚਿਆਂ ਨੂੰ ਦੱਸਿਆ ਗਿਆ ਕਿ ਕਿਵੇਂ ਮਜ਼ਦੂਰਾਂ ਦੁਆਰਾ 8 ਘੰਟਿਆਂ ਦੀ ਡਿਊਟੀ ਲਈ 1886 ਵਿੱਚ ਲੰਬਾ ਸੰਘਰਸ਼ ਲੜਿਆ ਗਿਆ ਜਿਸ ਦੌਰਾਨ ਸ਼ਿਕਾਗੋ ‘ਚ ਸੈਂਕੜੇ ਮਜ਼ਦੂਰਾਂ ਨੂੰ ਜ਼ਖਮੀ ਕਰ ਦਿੱਤਾ ਗਿਆ ਤੇ ਸੱਤ ਮਜ਼ਦੂਰਾਂ ਫਾਂਸੀ ਦੇ ਦਿੱਤੀ ਗਈ। ਬੱਚਿਆਂ ਨੂੰ ਸਵੇਰ ਦੀ ਸਭਾ ਵਿੱਚ ਇਸ ਗੱਲ ਤੇ ਹੀ ਜ਼ੋਰ ਦਿੱਤਾ ਗਿਆ ਕਿ ਸੰਘਰਸ਼ ਹੀ ਜਿੰਦਗੀ ਹੈ ਤੇ ਸਾਨੂੰ ਹਰ ਸਮਾਜਿਕ ਬੁਰਾਈ ਦੇ ਖਿਲਾਫ ਅਵਾਜ਼ ਉਠਾਉਣੀ ਚਾਹੀਦੀ ਹੈ।  ਉਨ੍ਹਾਂ ਦੱਸਿਆ ਕਿ ਸਾਨੂੰ ਕਿਰਤ ਕਰਨ ਵਾਲੇ ਹਰ ਕਾਮੇ ਦੀ ਇੱਜ਼ਤ ਕਰਨੀ ਚਾਹੀਦੀ ਹੈ।ਬੱਚਿਆਂ ਨੂੰ ਵੱਖ- ਵੱਖ ਗਤੀਵਿਧੀਆਂ ਰਾਹੀਂ ਕਿਰਤ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਜੋ ਉਨ੍ਹਾਂ ਨੂੰ ਮਿਹਨਤ ਦੀ ਕਦਰ ਦਾ ਅਹਿਸਾਸ ਹੋ ਸਕੇ।ਸਕੂਲ ਦੇ ਸਮੁੱਚੇ ਸਟਾਫ ਤੇ ਛੇਵੀਂ ਤੋਂ ਬਾਰ੍ਹਵੀਂ ਜਮਾਤ ਦੇ ਬੱਚਿਆਂ ਨੇ ਮਿਲਕੇ ਸਕੂਲ ਦੀ ਸਫ਼ਾਈ ਕੀਤੀ।ਤੀਜੀ ਜਮਾਤ ਦੇ ਸਾਰੇ ਬੱਚਿਆਂ ਨੂੰ ਮਧੂ ਮੱਖੀ ਪਾਲਣ,  ਚੌਥੀ ਜਮਾਤ ਦੇ   ਨੂੰ ਫੁੱਲ, ਪੌਦਿਆਂ ਦੀ ਨਰਸਰੀ ਅਤੇ ਪੰਜਵੀਂ ਜਮਾਤ ਦੇ ਬੱਚਿਆਂ ਨੂੰ ਇੱਟਾਂ ਵਾਲੇ ਭੱਠੇ ‘ਤੇ ਲਿਜਾਇਆ ਗਿਆ ਤਾਂ ਜੋ ਬੱਚੇ ਵੱਖ- ਵੱਖ ਤਰ੍ਹਾਂ ਦੇ ਕੰਮਾਂ ਨੂੰ ਨੇੜਿਓਂ ਦੇਖ ਸਕਣ ਤੇ ਉਸ ਵਿੱਚ ਸ਼ਾਮਿਲ ਮਿਹਨਤ ਨੂੰ ਸਮਝ ਸਕਣ। ਅੰਤ ਵਿੱਚ ਬੱਚਿਆਂ ਤੇ ਅਧਿਆਪਕਾਂ ਨੇ ਮਿਲਕੇ ਠੰਡਾ ਜਲ ਜੀਰਾ ਤਿਆਰ ਕੀਤਾ ਤੇ ਸਾਰੇ ਬੱਚਿਆਂ ਨੂੰ ਪਿਆਇਆ।

NO COMMENTS