*ਦਾ ਰੈਨੇਸਾਂ ਸਕੂਲ ਮਾਨਸਾ ਨੇ ਆਪਣੇ ਸਾਲਾਨਾ ਸਮਾਗਮ ‘ਉਡਾਨ’ ਰਾਂਹੀ ਨਵੀਆਂ ਬੁਲੰਦੀਆਂ ਨੂੰ ਛੋਹਿਆ*

0
53

ਮਾਨਸਾ 27 ਨਵੰਬਰ (ਸਾਰਾ ਯਹਾਂ/ਮੁੱਖ ਸੰਪਾਦਕ): ਦਾ ਰੈਨੇਸਾਂ ਸਕੂਲ ਮਾਨਸਾ ਵਿੱਚ ਸਲਾਨਾ ਪ੍ਰੋਗਰਾਮ ਕਰਵਾਇਆ ਗਿਆ।ਬੱਚਿਆਂ ਨੂੰ ਹਰ ਪੱਖ ਤੋਂ ਉਡਾਨ ਦੇਣ ਦੀ ਭਾਵਨਾ  ਇਸ ਪ੍ਰੋਗਰਾਮ ਦੇ ਨਾਮ “ਉਡਾਨ”  ਵਿੱਚੋਂ ਉੱਭਰ ਕੇ ਆ ਰਹੀ ਸੀ। ਸਕੂਲ ਆਪਣੇ 10 ਸਾਲ ਪੂਰੇ ਹੋਣ ਤੇ ਆਪਣੀਆਂ ਪ੍ਰਾਪਤੀਆਂ ਦੇ ਜਸ਼ਨ ਦੇ ਜਲੋਅ ਵਿੱਚ ਸੀ। ਇਸ ਪ੍ਰੋਗਰਾਮ  ਵਿੱਚ ਸ਼ਿਰਕਤ ਕਰ ਰਹੇ ਮਾਪਿਆਂ  ਦਾ ਸਕੂਲ ਵੱਲੋਂ ਵਿਸ਼ੇਸ਼ ਤੌਰ ‘ਤੇ ਸਵਾਗਤ ਕੀਤਾ ਗਿਆ।ਪ੍ਰੋਗਰਾਮ ਦੇ ਦੌਰਾਨ ਬੱਚਿਆਂ ਨੇ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਪੇਸ਼ਕਾਰੀਆਂ ਨਾਲ  ਮਾਪਿਆਂ ਦਾ ਖੂਬ ਮਨੋਰੰਜਨ ਕੀਤਾ ਅਤੇ  ਸਮਾਜ ਪੱਖੀ ਸੰਦੇਸ਼ ਵੀ ਦਿੱਤਾ। ਬੱਚਿਆਂ ਦੁਆਰਾ ਪੇਸ਼ ਕੀਤੀਆਂ ਪੇਸ਼ਕਾਰੀਆਂ ਨਸ਼ਿਆਂ  ਦੀ ਅਲਾਮਤ,ਰੁੱਖਾਂ, ਵਾਤਾਵਰਣ  ਦੀ ਸਾਂਭ-ਸੰਭਾਲ ਨੂੰ ਸੰਬੋਧਨ ਸਨ। ਬੱਚਿਆਂ ਦੁਆਰਾ ਪੰਜਾਬੀ ਵਿਰਾਸਤੀ ਅੰਗ ਲੁੱਡੀ, ਮਲਵਈ ਗਿੱਧਾ ,ਗਿੱਧਾ, ਭੰਗੜਾ, ਨੁੱਕੜ ਨਾਟਕ,ਲੋਕ-ਗੀਤ ਅਤੇ ਸਮੂਹ ਗੀਤ ਪੇਸ਼ ਕੀਤੇ ਗਏ। ਇਹ ਪੇਸ਼ਕਾਰੀਆਂ ਬੱਚਿਆਂ ਦੇ ਅੰਦਰ ਛੁਪੇ ਹੋਏ ਹੁਨਰ ਨੂੰ ਉਡਾਨ ਦੇਣ ਲਈ ਬਹੁਤ ਮਦਦਗਾਰ ਸਾਬਤ ਹੋਈਆਂ । ਬੱਚਿਆਂ ਦੇ ਹੁਨਰ ਦੀ ਉਡਾਨ ਦੇਖ ਕੇ ਮਾਪਿਆਂ ਦੇ ਚਿਹਰੇ ਖੁਸ਼ੀ ਨਾਲ ਝਲਕ ਉੱਠੇ ਤੇ ਉਨਾਂ ਦੇ ਮਨਾਂ ਦੇ ਵਲਵਲੇ ਵੀ ਉਡਾਨ ਲੈ ਰਹੇ ਸਨ। ਮਾਪਿਆਂ ਦੀਆਂ ਤਾੜੀਆਂ ਪੰਡਾਲ ਵਿੱਚ ਖੁਸ਼ੀਆਂ ਬਿਖੇਰ ਰਹੀਆਂ ਸਨ।
 ਸਕੂਲ ਦੇ ਪ੍ਰਿੰਸੀਪਲ ਸ਼੍ਰੀ ਰਾਕੇਸ਼ ਕੁਮਾਰ ਨੇ ਸਲਾਨਾ ਰਿਪੋਰਟ ਪੜ੍ਹਦਿਆਂ ਸਕੂਲ ਦੀਆਂ ਵਿੱਦਿਅਕ, ਖੇਡਾਂ ਅਤੇ ਹੋਰ ਗਤੀਵਿਧੀਆਂ ਦੀਆਂ  ਪ੍ਰਾਪਤੀਆਂ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸਕੂਲ ਹਮੇਸ਼ਾ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਯਤਨਸ਼ੀਲ ਰਹਿੰਦਾ ਹੈ। ਉਨਾਂ  ਨੇ ਮਾਪਿਆਂ ਦੇ ਸੁਹਿਰਦ ਸਹਿਯੋਗ ਦਾ ਧੰਨਵਾਦ ਵੀ ਕੀਤਾ ਅਤੇ ਆਉਣ ਵਾਲੇ ਸਮੇਂ ਵਿੱਚ ਉਸਾਰੂ ਸਹਿਯੋਗ ਦੀ ਮੰਗ ਵੀ ਕੀਤੀ।ਸਕੂਲ ਦੇ ਚੇਅਰਮੈਨ ਡਾਕਟਰ ਅਵਤਾਰ ਸਿੰਘ ਜੀ ਨੇ ਸਿੱਖਿਆ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਬਾਰੇ ਚਿੰਤਾ ਜਾਹਰ ਕਰਦਿਆ ਭਵਿੱਖ ਵਿੱਚ  ਮਾਪਿਆਂ ਨੂੰ ਹੋਰ ਸੁਚੇਤ ਹੋਣ ਦੀ ਲੋੜ ਤੇ ਜ਼ੋਰ ਦਿੱਤਾ। ਉਹਨਾਂ ਨੇ ਕਿਹਾ ਕਿ ਬਦਲਦੇ ਸਮੇਂ ਵਿੱਚ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਸਾਡਾ ਆਪਸੀ ਸਹਿਯੋਗ ਤੇ ਵਿਚਾਰ ਵਟਾਂਦਰਾ  ਹੈ।  ਇਸ ਵਿਸ਼ੇਸ਼ ਪ੍ਰੋਗਰਾਮ ਵਿੱਚ ਸਕੂਲ ਮੈਨੇਜਮੈਂਟ ਮੈਂਬਰ ਸ੍ਰ. ਗੁਰਪ੍ਰੀਤ ਸਿੰਘ ਮਾਨ ,ਸ੍ਰ.ਸੁਖਵਿੰਦਰ ਸਿੰਘ ਸ਼ੇਰ ਗਿੱਲ ,ਸ੍ਰ.ਮਨਪ੍ਰੀਤ ਸਿੰਘ ਚੌਹਾਨ, ਸ੍ .ਅਮਨਦੀਪ ਸਿੰਘ ਮਾਨ ਨੇ 2023 ਬੈਚ ਦੇ ਦਸਵੀਂ ਅਤੇ ਬਾਹਰਵੀਂ ਦੇ ਮੈਰਿਟ ਵਿੱਚ ਆਉਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ। ਅੰਤ ਵਿੱਚ ਸਕੂਲ ਕੁਆਡੀਨੇਟਰ ਦੁਆਰਾ ਮਾਪਿਆਂ ਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ

NO COMMENTS