*‘ਦਾ ਰੈਨੇਸਾਂ ਸਕੂਲ ਮਾਨਸਾ ’ਚ ਵਿਗਿਆਨ ਮੇਲਾ ਸ਼ਾਨੋਸ਼ੌਕਤ ਨਾਲ ਸ਼ੁਰੂ*

0
43

ਮਾਨਸਾ 11,ਮਾਰਚ (ਸਾਰਾ ਯਹਾਂ/ਜੋਨੀ ਜਿੰਦਲ) : ‘ਦਾ ਰੈਨੇਸਾਂ ਸਕੂਲ ਦਾ ਤਿੰਨ ਰੋਜ਼ਾਂ ਵਿਗਿਆਨ ਮੇਲਾ ਧੂਮ ਧਾਮ ਨਾਲ ਸ਼ੁਰੂ ਹੋਇਆ। ਵਿਗਿਆਨ ਮੇਲੇ
ਦਾ ਉਦਘਾਟਨ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ, ਤਲਵੰਡੀ ਸਾਬੋ ਦੇ ਡਾਇਰੈਕਟਰ ਵੱਲੋਂ ਪ੍ਰੋ.
ਜਸਬੀਰ ਸਿੰਘ ਹੰ ੁਦਲ ਜੀ ਨੇ ਗੁਬਰਾਇਆ ਦਾ ਗੁਲਦਸ਼ਤਾ ਆਸਮਾਨ ‘ਚ ਛੱਡਣ ਨਾਲ ਕੀਤਾ। ਪ੍ਰੋ.
ਜਸਬੀਰ ਸਿੰਘ ਹੁ ੰਦਲ ਜੀ ਉਦਘਾਟਨ ਤੇ ਬ ੱਚਿਆਂ, ਅਧਿਆਪਕਾਂ ਅਤੇ ਮਾਪਿਆਂ ਨੰ ੂ ਸੰਬ ੋਧਿਤ ਹੁੰਦੇ ਹੋਏ
ਕਿਹਾ ਕਿ ਬ ੱਚਿਆ ਦਾ ਵਿਗਿਆਨਿਕ ਨਜਰੀਆਂ ਬਣਾਉਣ ਦੀ ਬਹੁਤ ਲੋੜ ਹੈ।
ਉਹਨਾਂ ਇਹ ਵੀ ਕਿਹਾ ਕਿ ਬਾਬੇ ਨਾਨਕ ਨੇ ਅੰਧ ਵਿਸ਼ਵਾਸ਼ ਮਿਟਾਉਣ ਲਈ ਲੋਕਾਂ ਨੂੰ ਜਾਗਰੂਕ ਕੀਤਾ।
ਇਸ ਲਈ ਬਾਬੇ ਨਾਨਕ ਦੀ ਵਿਗਿਆਨਿਕ ਸੋਚ ਨੰ ੂ ਅੱਗੇ ਵਧਾਉਣ ਦੀ ਲੋੜ ਹੈ। ਸਕੂਲ ਦੇ ਪ੍ਰਿੰਸੀਪਲ
ਰਾਕੇਸ਼ ਕੁਮਾਰ ਨੇ ਕਿਹਾ ਬੱਚੇ ਜਦੋਂ ਆਪਣੇ ਹੱਥਾਂ ਨਾਲ ਛੋਟੇ-ਛੋਟੇ ਪੌ੍ਰਜੈਕਟ ਬਣਾਉਂਦੇ ਹਨ ਤਾਂ ਉਹਨਾਂ ਨੂੰ
ਮਿਹਨਤ ਦੀ ਕਦਰ ਕਰਨ ਦੀ ਅਹਿਮੀਅਤ ਦਾ ਅਹਿਸਾਸ ਵੀ ਬਣਦਾ ਹੈ।


ਵਿਗਿਆਨ ਮੇਲੇ ਦੇ ਪਹਿਲੇਂ ਦਿਨ ਸਕੂਲ ਮੈਨੇਜਮੈਂਟ ਦੇ ਚੇਅਰਮੈਨ ਡਾ. ਅਵਤਾਰ ਸਿੰਘ ਅਤੇ ਪੂਰੀ
ਮੈਨੇਜਮੈਂਟ ਕਮੇਟੀ ਨੇ ਬ ੱਚਿਆਂ, ਅਧਿਆਪਕਾਂ ਅਤੇ ਸਮੁੱਚੇ ਸਟਾਫ ਨੂੰ ਹੱਲਾਸ਼ੇਰੀ ਦਿੱਤੀ।
ਮੇਲੇ ਵਿੱਚ ਐਰੋਮੋਡਲਿੰਗ ਸੋਅ ਖਿੱਚ ਦਾ ਕੇਂਦਰ ਰਿਹਾ। ਸ. ਯਾਦਵਿੰਦਰ ਸਿੰਘ ਖੋਖਰ ਨੇ ਐਰੋਮਾਡਲਿੰਗ
ਸ਼ੋਅ ਰਾਂਹੀ ਜਹਾਜਾਂ ਦੀਆਂ ਕਲਾਬਾਜੀਆਂ ਦਿਖਾਈਆਂ।

NO COMMENTS