ਦਸੰਬਰ ‘ਚ ਲਾਗੂ ਹੋਵੇਗਾ ਪੰਜਾਬ ‘ਚ ਛੇਵਾਂ ਪੇਅ ਕਮਿਸ਼ਨ: ਮਨਪ੍ਰੀਤ ਬਾਦਲ

0
337

ਚੰਡੀਗੜ੍ਹ 31 ਅਗਸਤ (ਸਾਰਾ ਯਹਾ/ਬਿਓਰੋ ਰਿਪੋਰਟ): ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਪੰਜਾਬ ‘ਚ ਛੇਵਾਂ ਪੇਅ ਕਮਿਸ਼ਨ ਦਸੰਬਰ ਮਹੀਨੇ ਤੋਂ ਪਹਿਲਾਂ-ਪਹਿਲਾਂ ਲਾਗੂ ਕਰ ਦਿੱਤਾ ਜਾਵੇਗਾ।

ਅੱਜ ਮਨਪ੍ਰੀਤ ਬਾਦਲ ਨੇ ਮੁਲਾਜ਼ਮਾਂ ਨਾਲ ਵਿੱਤੀ ਮੰਗਾਂ ਨੂੰ ਲੈ ਕੇ ਮੁਲਾਕਾਤ ਕੀਤੀ। ਇਸ ਦੌਰਾਨ ਹੀ ਉਨ੍ਹਾਂ ਸੰਕੇਤ ਦਿੱਤੇ ਕਿ ਛੇਵਾਂ ਪੇਅ ਕਮਿਸ਼ਨ ਇਸ ਸਾਲ ਦਸੰਬਰ ਤੋਂ ਪਹਿਲਾਂ ਪਹਿਲਾਂ ਲਾਗੂ ਕਰ ਦਿੱਤਾ ਜਾਵੇਗਾ।

ਦਰਅਸਲ ਪੰਜਾਬ ‘ਚ ਮੁਲਾਜ਼ਮ ਕਈ ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਹਨ। ਇਸੇ ਤਹਿਤ ਹੀ ਵਿੱਤ ਮੰਤਰੀ ਨੇ ਮੁਲਾਜ਼ਮਾ ਨਾਲ ਮੀਟਿੰਗ ਕੀਤੀ ਸੀ।

NO COMMENTS