*ਦਸਤ ਰੋਕੂ ਮੁਹਿੰਮ ਅਧੀਨ ਕੀਤੀ ਮੀਟਿੰਗ*

0
59

ਮਾਨਸਾ 07 ਜੁਲਾਈ (ਸਾਰਾ ਯਹਾਂ/ਮੁੱਖ ਸੰਪਾਦਕ)ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਸਿਹਤ ਵਿਭਾਗ ਮਾਨਸਾ ਵੱਲੋ ਸਿਵਲ ਸਰਜਨ ਡਾਕਟਰ ਹਰਦੇਵ ਸਿੰਘ ਅਤੇ ਸੀਨੀਅਰ ਮੈਡੀਕਲ ਅਫਸਰ ਬੁਢਲਾਡਾ ਡਾਕਟਰ ਗੁਰਚੇਤਨ ਪ੍ਰਕਾਸ਼ ਦੀ ਅਗਵਾਈ ਵਿੱਚ ਮਿਤੀ 01 ਜੁਲਾਈ 24 ਤੋਂ 31 ਅਗਸਤ 24 ਤਕ ਚਲਾਈ ਜਾ ਰਹੀ ਦਸਤ ਰੋਕੂ ਮੁਹਿੰਮ ਤਹਿਤ ਬਲਾਕ ਬੁਢਲਾਡਾ ਦੇ ਸੈਕਟਰ ਬਰੇ ਅਧੀਨ ਪੈਂਦੇ ਪਿੰਡਾਂ ਵਿੱਚ ਕੰਮ ਕਰ ਰਹੀਆ ਆਸ਼ਾ ਵੱਲੋ ਘਰ ਘਰ ਜਾਕੇ ਓ ਆਰ ਐਸ ਪੈਕਟਾਂ ਦੀ ਵੰਡ ਕੀਤੀ ਜਾ ਰਹੀ ਹੈ!ਇਸ ਸੰਬੰਧ ਵਿੱਚ ਅੱਜ ਪਿੰਡ ਬਰੇ ਦੀਆ ਆਸ਼ਾ ਦੀ ਇੱਕ ਮੀਟਿੰਗ ਸੈਕਟਰ ਸੁਪਰਵੀਜਰ ਅਸ਼ਵਨੀ ਕੁਮਾਰ ਅਤੇ ਹਰਜੀਤ ਕੌਰ ਵੱਲੋ ਕੀਤੀ ਗਈ!ਇਸ ਮੀਟਿੰਗ ਵਿੱਚ ਮਿਤੀ 01 ਤੋਂ ਹੁਣ ਤੱਕ ਦੇ ਕੰਮ ਦਾ ਰਿਵਿਊ ਕੀਤਾ ਗਿਆ|ਇਸ ਮੌਕੇ ਅਸ਼ਵਨੀ ਕੁਮਾਰ ਸਿਹਤ ਸੁਪਰਵਾਈਜ਼ਰ ਨੇ ਦੱਸਿਆ ਕਿ ਗ਼ਰਮੀ ਦੇ ਸੀਜਨ ਦੌਰਾਨ 05 ਸਾਲ ਤੱਕ ਦੀ ਉਮਰ ਦੇ ਬੱਚੇ ਹਰ ਸਾਲ ਦਸਤ ਰੋਗ ਦੇ ਸ਼ਿਕਾਰ ਹੋ ਜਾਂਦੇ ਹਨ |ਇਸਲਈ ਅਸੀ ਓ ਆਰ ਐਸ ਦਾ ਘੋਲ ਦੀ ਵਰਤੋਂ ਕਰ ਸਕਦੇ ਹਾਂ |ਜ਼ਿਆਦਾ ਦਸਤ ਹੋਣ ਦੀ ਹਾਲਤ ਚ ਨਾਲ ਜ਼ਿੰਕ ਦੀ ਗੋਲੀ 14 ਦਿਨਾਂ ਲਈ ਦਿੱਤੀ ਜਾਂਦੀ ਹੈ!ਬਲਜੀਤ ਰਾਣੀ ਏ ਐਨ ਐਮ ਨੇ ਆਸ਼ਾ ਨੂੰ ਓ ਆਰ ਐਸ ਘੋਲ ਬਣਾਉਣ ਸੰਬੰਧੀ ਦੱਸਿਆ |ਇਸ ਮੌਕੇ ਸੁਰਿੰਦਰ ਕੌਰ, ਪਰਮਜੀਤ ਕੌਰ, ਲਖਵਿੰਦਰ ਕੌਰ, ਸੁਨੀਤਾ ਆਸ਼ਾ ਹਾਜ਼ਰ ਸਨ |

NO COMMENTS