ਦਲਿਤ ਸਮਾਜ ਦੇ ਨੇਤਾਵਾਂ ਵੱਲੋਂ ਰਾਮਪਾਲ ਐਮਸੀ ਨੂੰ ਪ੍ਰਧਾਨ ਬਣਾਉਣ ਦੀ ਮੰਗ

0
173

ਮਾਨਸਾ 19 ਦਸੰਬਰ (ਸਾਰਾ ਯਹਾ /ਬੀਰਬਲ ਧਾਲੀਵਾਲ )ਪੰਜਾਬ ਅੰਦਰ ਹੋਈਆਂ ਨਗਰ ਕੌਂਸਲ ਅਤੇ ਨਗਰ ਨਿਗਮ ਦੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ ।ਇਸੇ ਤਰ੍ਹਾਂ ਹੀ ਮਾਨਸਾ ਵਿੱਚ ਵੀ ਨਗਰ ਕੌਂਸਲ ਉੱਪਰ ਕਾਂਗਰਸ ਪਾਰਟੀ ਦਾ ਕਬਜ਼ਾ ਹੋਇਆ ਹੈ । ਇਸ ਵਾਰ ਜਿੱਤੇ ਹੋਏ ਸਾਰੇ ਹੀ ਐਮ ਸੀ ਆਪਣੇ ਆਪ ਨੂੰ ਪ੍ਰਧਾਨਗੀ ਦੀ ਦੌਡ਼ ਵਿੱਚ ਸ਼ਾਮਲ ਮੰਨ ਕੇ ਚੱਲ ਰਹੇ ਹਨ ।ਕਿ ਕਿਸੇ ਵੀ ਉਮੀਦਵਾਰ ਨੂੰ ਪ੍ਰਧਾਨ ਬਣਾਇਆ ਜਾ ਸਕਦਾ ਹੈ ਉੱਥੇ ਹੀ ਦਲਿਤ ਸਮਾਜ ਲਈ ਲੰਬੇ ਸਮੇਂ ਤੋਂ ਲੜ ਰਹੇ ਉੱਘੇ ਸਮਾਜ ਸੇਵੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਰਾਮਪਾਲ ਐਮ ਸੀ ਜੋ ਦੂਜੀ ਵਾਰ ਐਮਸੀ ਜਿੱਤੇ ਹਨ ।ਉਹ ਵੀ ਇਸ ਦੌੜ ਵਿਚ ਕਾਫੀ ਅੱਗੇ ਹੈ ਚੱਲ ਰਹੇ ਹਨ। ਬਹੁਤ ਸਾਰੇ ਦਲਿਤ ਸਮਾਜ ਦੇ ਨੇਤਾਵਾਂ ਨੇ ਕਿਹਾ ਹੈ ਕਿ ਇਸ ਵਾਰ ਇਸ ਵਰਗ ਨੂੰ ਨੁਮਾਇੰਦਗੀ ਦੇ ਕੇ ਕਾਂਗਰਸ ਪਾਰਟੀ ਆਪਣਾ ਜਨ ਆਧਾਰ ਮਜ਼ਬੂਤ ਕਰ ਸਕਦੀ ਹੈ ।ਚੌ ਜੋਕੇ ਬਹੁਤ ਲੰਬੇ ਸਮੇਂ ਤੋਂ ਨਗਰ ਕੌਂਸਲ ਮਾਨਸਾ ਦਾ ਕਦੇ ਵੀ ਦਲਿਤ ਸਮਾਜ ਦਾ ਕੋਈ ਨੁਮਾਇੰਦਾ ਪ੍ਰਧਾਨ ਨਹੀਂ ਬਣਿਆ। ਇਸ ਲਈ ਬਹੁਤ ਸਾਰੇ ਨੇਤਾਵਾਂ ਜਿਨ੍ਹਾਂ ਵਿੱਚ ਸ਼ਿੰਦਰਪਾਲ ਸਿੰਘ ਚਕੇਰੀਆਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਾਨਸਾ ,ਜਗਸੀਰ ਸਿੰਘ ਦਲਿਤ ਦਾਸਤਾਂ ਪ੍ਰਧਾਨ ,ਮਾਨਸਾ ਰਣਧੀਰ ਸਿੰਘ ਧੀਰਾ ਪ੍ਰਧਾਨ ਨੌਜਵਾਨ ਸੇਵਾ ਕਲੱਬ ਮਾਨਸਾ ,ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਦਲਿਤ ਜਥੇਬੰਦੀਆਂ ਨੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਵਾਰ ਮਾਨਸਾ ਸ਼ਹਿਰ ਦੀ ਨਗਰ ਕੌਂਸਲ ਉੱਪਰ ਕਿਸੇ ਦਲਿਤ ਭਾਈਚਾਰੇ ਦੇ ਬੰਦੇ ਨੂੰ ਹੀ ਨੁਮਾਇੰਦਗੀ ਦਿੱਤੀ ਜਾ ਸਕੇ ।ਤਾਂ ਜੋ ਇਸ ਵਰਗ ਦਾ ਪੰਜਾਬ ਸਰਕਾਰ ਅਤੇ ਪਾਰਟੀ ਵਿੱਚ ਭਰੋਸਾ ਵਧ ਸਕੇ ਤਾਂ ਜੋ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਇਸ ਵਰਗ ਦੇ ਲੋਕ ਵੱਡੀ ਗਿਣਤੀ ਵਿੱਚ ਵਧ ਚੜ੍ਹ ਕੇ ਦੁਬਾਰਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਂਦੇ ਹੋਏ ਦੁਬਾਰਾ ਕਾਂਗਰਸ ਪਾਰਟੀ ਨੂੰ ਸੱਤਾ ਵਿਚ ਲਿਆਉਣ ਵਿਚ ਅਹਿਮ ਯੋਗਦਾਨ ਪਾਉਣਗੇ । ਦਲਿਤ ਸਮਾਜ ਵਿੱਚ ਕਿਆਸਰਾਈਆਂ ਚੱਲ ਰਹੀਆਂ ਹਨ ਕਿ ਸ਼ਾਇਦ ਇਸ ਵਾਰ ਰਾਮਪਾਲ ਐੱਮਸੀ ਨੂੰ ਜ਼ਰੂਰ ਪ੍ਰਧਾਨਗੀ ਮਿਲੇਗੀ ਪਰ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੀ ਲੀਡਰਸ਼ਿਪ ਜ਼ਿਲ੍ਹਾ ਮਾਨਸਾ ਦੀ ਕਾਂਗਰਸੀ ਲੀਡਰਸ਼ਿਪ ਪ੍ਰਧਾਨਗੀ ਦੇ ਨਾ ਉੱਪਰ ਕਿਸ ਦੀ ਸਿਫ਼ਾਰਸ਼ ਕਰ ਕੇ ਨਗਰ ਕੌਂਸਲ ਮਾਨਸਾ ਦੀ ਪ੍ਰਧਾਨਗੀ ਦਾ ਤਾਜ ਕਿਸ ਐੱਮ ਸੀ ਦੇ ਸਿਰ ਸਜਾਵਾੇਗੀ ।

NO COMMENTS