*ਦਲਿਤ ਨੌਜਵਾਨ ਦੀ ਮੌਤ ਦੇ ਜ਼ਿਮੇਵਾਰ ਵਿਅਕਤੀਆਂ ਖਿਲਾਫ ਕਾਰਵਾਈ ਲਈ ਐਸਸੀ ਐਸਟੀ ਕਮਿਸ਼ਨ ਕੋਲ ਪਰਿਵਾਰ ਵੱਲੋਂ ਅਪੀਲ*

0
55

ਮਾਨਸਾ 25 ਮਈ  (ਸਾਰਾ ਯਹਾਂ/ਜੋਨੀ ਜਿੰਦਲ): : ਦਲਿਤ ਨੌਜਵਾਨ ਮਨਪ੍ਰੀਤ ਸਿੰਘ ਜਿਸਦੀ ਪੁਲਿਸ ਕੁੱਟਮਾਰ ਹੋਣ ਤੋਂ ਬਾਅਦ ਮੌਤ ਹੋ ਗਈ ਸੀ, ਦੇ ਮਾਮਲੇ ਵਿੱਚ ਮ੍ਰਿਤਕ
ਦੀ ਮਾਤਾ ਭੱਪੀ ਕੌਰ ਪਤਨੀ ਮਲਕੀਤ ਸਿੰਘ ਇਸ ਮਸਲੇ ਤੇ ਇਨਸਾਫ ਨਾ ਮਿਲਣ ਕਾਰਣ ਐਸਟੀ ਐਸਸੀ ਕਮਿਸ਼ਨ ਭਾਰਤ ਸਰਕਾਰ ਨੂੰ ਚਿੱਠੀ ਲਿਖ ਕੇ ਉਸਦੇ
ਮ੍ਰਿਤਕ ਪੁੱਤਰ ਮਨਪ੍ਰੀਤ ਸਿੰਘ ਦੀ ਮੌਤ ਲਈ ਜਿੰਮੇਵਾਰ ਵਿਅਕਤੀਆਂ ਖਿਲਾਫ ਕਾਰਵਾਈ ਲਈ ਅਪੀਲ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਲਾਭ ਸਿੰਘ ਮਾਹਲ ਐਡਵੋਕੇਟ ਅਤੇ ਸਵਰਨਜੀਤ ਸਿੰਘ ਧਲਿਉਂ ਨੇ ਦੱਸਿਆ ਕਿ ਇੱਕ ਦਲਿਤ ਨੌਜਵਾਨ ਦੀ
ਮੌਤ ਲਈ ਜ਼ਿੰਮੇਵਾਰ ਵਿਅਕਤੀਆਂ ਖਿਲਾਫ ਕਾਰਵਾਈ ਨਾਲ ਹੋਣ ਕਾਰਣ ਇਸ ਮਸਲੇ ਨੂੰ ਐਸਸੀ ਐਸਟੀ ਕਮਿਸ਼ਨ ਵਿੱਚ ਮ੍ਰਿਤਕ ਦੀ ਮਾਤਾ ਵੱਲੋਂ ਲਿਆਂਦਾ
ਗਿਆ ਹੈ। ਇਸ ਸਮੇਂ ਗੁਰਲਾਭ ਸਿੰਘ ਮਾਹਲ ਐਡਵੋਕੇਟ ਨੇ ਕਿਹਾ ਕਿ ਜਿਥੇ 2022 ਦੀਆਂ ਚੋਣਾਂ ਨੂੰ ਦੇਖਦੇ ਹੋਏ ਵੱਖ ਵੱਖ ਰਾਜਨੀਤਿਕ ਪਾਰਟੀਆਂ ਦਲਿਤਾਂ
ਦੀਆਂ ਵੱਡੀਆਂ ਹਮਦਰਦ ਬਣ ਰਹੀਆਂ ਹਨ ਪਰ ਪੰਜਾਬ ਵਿੱਚ ਇੱਕ ਦਲਿਤ ਨੌਜਵਾਨ ਦੀ ਮੌਤ ਲਈ ਜ਼ਿਮੇਵਾਰ ਵਿਅਕਤੀਆਂ ਖਿਲਾਫ ਕਾਰਵਾਈ ਕਰਵਾਉਣ
ਲਈ ਮ੍ਰਿਤਕ ਦੇ ਪਰਿਵਾਰ ਨੇ ਲਾਸ਼ ਨੂੰ ਹਸਪਤਾਲ ਵਿੱਚ ਰੱਖਕੇ ਕਾਰਵਾਈ ਕਰਵਾਉਣ ਲਈ ਸੰਘਰਸ਼ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਪੰਜਾਬ ਦੀ
ਸੱਤਾਧਾਰੀ ਧਿਰ ਕਾਂਗਰਸ ਦਾ ਕੋਈ ਮੰਤਰੀ ਜਾਂ ਹਲਕਾ ਇੰਚਾਰਜ ਇਸ ਦਲਿਤ ਪਰਿਵਾਰ ਦੇ ਹੱਕ ਵਿੱਚ ਨਹੀਂ ਆਇਆ ਹੈ।ਇਥੇ ਇਸ ਹਲਕੇ ਦਾ ਵਿਧਾਇਕ
ਰਿਜਰਵ ਕੈਟੇਗਰੀ ਨਾਲ ਸਬੰਧਤ ਹੈ ਅਤੇ ਵਿਰੋਧੀ ਧਿਰ ਆਮ ਆਦਮੀ ਪਾਰਟੀ ਦਾ ਪ੍ਰਮੁੱਖ ਆਗੂ ਹੈ। ਇਸਦੇ ਬਾਵਜੂਦ ਵਿਰੋਧੀ ਧਿਰ ਆਮ ਆਦਮੀ ਪਾਰਟੀ ਦੇ
ਕਿਸੇ ਵੀ ਨੈਸ਼ਨਲ ਜਾਂ ਪੰਜਾਬ ਪੱਧਰ ਦੇ ਕਿਸੇ ਨੇਤਾ ਨੇ ਆਕੇ ਇਸ ਦਲਿਤ ਪਰਿਵਾਰ ਦੇ ਹੱਕ ਵਿੱਚ ਨਹੀਂ ਖੜ੍ਹੇ। ਇਸਤੋਂ ਇਲਾਵਾ ਬਠਿੰਡਾ ਲੋਕ ਸਭਾ ਹਲਕਾ ਤੋਂ
ਸਾਬਕਾ ਕੇਂਦਰੀ ਮੰਤਰੀ ਅਤੇ ਮੌਜੂਦਾ ਐਮਪੀ ਹਰਸਿਮਰਤ ਕੌਰ ਬਾਦਲ ਜਾਂ ਉਨ੍ਹਾਂ ਦਾ ਹਲਕਾ ਇੰਚਾਰਜ ਇਸ ਨੌਜਵਾਨ ਨੂੰ ਇਨਸਾਫ ਦਿਵਾਉਣ ਲਈ ਦਲਿਤ
ਪਰਿਵਾਰ ਕੋਲ ਨਹੀਂ ਪਹੁੰਚਿਆ ਹੈ। ਇਸਤੋਂ ਇਲਾਵਾ ਜ਼ੋ ਬੀਜੇਪੀ ਪੰਜਾਬ ਵਿੱਚ ਆਪਣੇ ਆਪ ਨੂੰ ਦਲਿਤ ਭਾਈਚਾਰੇ

ਦੇ ਹਮਦਰਦ ਦੇ ਤੌਰ ਤੇ ਆਪਣੇ ਆਪ ਨੂੰ
ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਉਸ ਵੱਲੋਂ ਵੀ ਅਜੇ ਤੱਕ ਇਸ ਪਰਿਵਾਰ ਨਾਲ ਕੋਈ ਹਮਦਰਦੀ ਨਹੀਂ ਕੀਤੀ। ਇਹ ਸਾਰੀਆਂ ਰਾਜਨੀਤਿਕ ਪਾਰਟੀਆਂ
ਦਲਿਤ ਭਾਈਚਾਰੇ ਨੂੰ ਕੇਵਲ ਆਪਣੇ ਵੋਟ ਬੈਂਕ ਵਜੋਂ ਵਰਤ ਰਹੀਆਂ ਹਨ। ਉਨ੍ਹਾਂ ਦੀ ਕੋਈ ਵੀ ਦਲਿਤ ਭਾਈਚਾਰੇ ਨਾਲ ਹਮਦਰਦੀ ਨਹੀਂ ਹੈ। ਇਸ ਦਲਿਤ
ਨੌਜਵਾਨ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਲੋਕਲ ਪੱਧਰ *ਤੇ ਇਲਾਕੇ ਦੀਆਂ ਜਥੇਬੰਦੀਆਂ ਦਲਿਤ ਪਰਿਵਾਰ ਨਾਲ ਖੜ੍ਹੀਆਂ ਹਨ ਅਤੇ ਇਸ ਨੌਜਵਾਨ
ਦੇ ਪਰਿਵਾਰ ਨੂੰ ਇਨਸਾਫ ਦਿਵਾਕੇ ਹੀ ਰਹਿਣਗੀਆਂ। ਇਸ ਸਮੇਂ ਗੁਰਲਾਭ ਸਿੰਘ ਮਾਹਲ ਅਤੇ ਸਵਰਨਜੀਤ ਸਿੰਘ ਧਲਿਉ ਐਡਵੋਕੇਟਸ ਨੇ ਮਾਨਸਾ ਪੁਲਿਸ ਮੁਖੀ
ਤੋਂ ਮੰਗ ਕੀਤੀ ਕਿ ਦੋਸ਼ੀ ਵਿਅਕਤੀਆਂ ਖਿਲਾਫ ਪਰਚਾ ਦਰਜ਼ ਕਰਕੇ ਦਲਿਤ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ। ਇਸਤੋਂ ਇਲਾਵਾ ਉਨ੍ਹਾਂ ਨੇ ਸਰਕਾਰ ਤੋਂ
ਮੰਗ ਕੀਤੀ ਕਿ ਮ੍ਰਿਤਕ ਦੇ ਪਰਿਵਾਰ ਨੂੰ 1 ਕਰੋੜ ਰੁਪਏ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦਿੱਤੀ ਜਾਵੇ।

NO COMMENTS