*ਦਰਿੰਦਗੀ ਦੀ ਹੱਦ! ਸੱਤ ਸਾਲ ਦੀ ਬੱਚੀ ਨੂੰ ਬਣਾਇਆ ਸ਼ਿਕਾਰ*

0
91

(ਸਾਰਾ ਯਹਾਂ/ਬਿਊਰੋ ਨਿਊਜ਼): ਲੁਧਿਆਣਾ ‘ਚ 7 ਸਾਲ ਦੀ ਬੱਚੀ ਨਾਲ ਖੌਫਨਾਕ ਦਰਿੰਦਰਗੀ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਨੌਜਵਾਨ ਦੁਕਾਨ ਤੋਂ ਚੀਜ਼ ਲੈਣ ਦੇ ਬਹਾਨੇ ਲੜਕੀ ਨੂੰ ਸੁੰਨਸਾਨ ਜਗ੍ਹਾ ‘ਤੇ ਲੈ ਗਿਆ। ਦਰਿੰਦੇ ਨੇ ਫਿਰ ਉਸ ਨਾਲ ਬਲਾਤਕਾਰ ਕੀਤਾ।

 ਲੁਧਿਆਣਾ ‘ਚ 7 ਸਾਲ ਦੀ ਬੱਚੀ ਨਾਲ ਖੌਫਨਾਕ ਦਰਿੰਦਰਗੀ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਨੌਜਵਾਨ ਦੁਕਾਨ ਤੋਂ ਚੀਜ਼ ਲੈਣ ਦੇ ਬਹਾਨੇ ਲੜਕੀ ਨੂੰ ਸੁੰਨਸਾਨ ਜਗ੍ਹਾ ‘ਤੇ ਲੈ ਗਿਆ। ਦਰਿੰਦੇ ਨੇ ਫਿਰ ਉਸ ਨਾਲ ਬਲਾਤਕਾਰ ਕੀਤਾ। ਕਾਫੀ ਸਮੇਂ ਬਾਅਦ ਜਦੋਂ ਮਾਂ ਭਾਲ ਲਈ ਨਿਕਲੀ ਤਾਂ ਉਸ ਨੂੰ ਘਰ ਤੋਂ ਕੁਝ ਦੂਰ ਸੁੰਨਸਾਨ ਜਗ੍ਹਾ ‘ਤੇ ਬੱਚੀ ਰੋਂਦੀ ਹੋਈ ਮਿਲੀ। ਬੱਚੀ ਦੇ ਕੱਪੜੇ ਖੂਨ ਨਾਲ ਲਥਪਥ ਸਨ।

ਪੁਲਿਸ ਨੇ ਇੱਕ ਨੌਜਵਾਨ ਖ਼ਿਲਾਫ਼ ਆਈਪੀਸੀ ਦੀ ਧਾਰਾ 376-ਈ, 6 ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਕੁਕਰਮ ਦਾ ਕੇਸ ਚੱਲ ਰਿਹਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਬੱਚੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪ੍ਰਭਜੋਤ ਨਾਂ ਦਾ ਨੌਜਵਾਨ ਕਰੀਬ ਦੋ ਮਹੀਨਿਆਂ ਤੋਂ ਉਨ੍ਹਾਂ ਦੇ ਘਰ ਦੇ ਨਾਲ ਲੱਗਦੇ ਮਕਾਨ ‘ਚ ਰਹਿ ਰਿਹਾ ਹੈ। ਇਸ ਦੌਰਾਨ ਸੱਤ ਸਾਲ ਦੀ ਬੱਚੀ ਵੀ ਉਸ ਨਾਲ ਘਿਲਮਿਲ ਗਈ। ਪ੍ਰਭਜੋਤ ਲੜਕੀ ਨੂੰ ਇਹ ਕਹਿ ਕੇ ਘਰੋਂ ਲੈ ਗਿਆ ਕਿ ਉਹ ਉਸ ਨੂੰ ਦੁਕਾਨ ਤੋਂ ਚੀਜ਼ੀ ਖਰੀਦ ਕੇ ਦੇਵੇਗਾ। ਉਹ ਲੜਕੀ ਨੂੰ ਕਿਸੇ ਇਕਾਂਤ ਥਾਂ ‘ਤੇ ਲੈ ਗਿਆ ਤੇ ਉਸ ਨਾਲ ਬਲਾਤਕਾਰ ਕੀਤਾ। ਇਸ ਤੋਂ ਬਾਅਦ ਉਹ ਲੜਕੀ ਨੂੰ ਉੱਥੇ ਛੱਡ ਕੇ ਭੱਜ ਗਿਆ।

ਜਦੋਂ ਕਾਫੀ ਦੇਰ ਤੱਕ ਲੜਕੀ ਘਰ ਵਾਪਸ ਨਹੀਂ ਪਰਤੀ ਤਾਂ ਉਸ ਦੀ ਮਾਂ ਚਿੰਤਤ ਹੋ ਗਈ ਤੇ ਉਸ ਦੀ ਭਾਲ ਲਈ ਨਿਕਲੀ। ਲੜਕੀ ਘਰ ਤੋਂ ਕੁਝ ਦੂਰੀ ‘ਤੇ ਖੂਨ ਨਾਲ ਲੱਥਪੱਥ ਹਾਲਤ ‘ਚ ਮਿਲੀ। ਲੜਕੀ ਨੇ ਦੱਸਿਆ ਕਿ ਚਾਚਾ ਉਸ ਨਾਲ ਗਲਤ ਕੰਮ ਕਰਦਾ ਸੀ। ਔਰਤ ਨੇ ਸਾਰੀ ਕਹਾਣੀ ਆਪਣੇ ਪਤੀ ਨੂੰ ਦੱਸੀ ਤੇ ਪੁਲਿਸ ਨੂੰ ਲੜਕੀ ਨਾਲ ਹੋਏ ਜ਼ੁਲਮ ਦੀ ਸੂਚਨਾ ਦਿੱਤੀ। ਜ਼ਖਮੀ ਹਾਲਤ ‘ਚ ਲੜਕੀ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ।

ਪੁਲਿਸ ਨੇ ਮੁਲਜ਼ਮ ਪ੍ਰਭਜੋਤ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਹ ਇੱਥੇ ਆਪਣੇ ਵਾਕਫ਼ ਕੋਲ ਰਹਿਣ ਆਇਆ ਸੀ। ਫਿਲਹਾਲ ਉਹ ਫਰਾਰ ਹੈ। ਉਸ ਖ਼ਿਲਾਫ਼ ਡੇਹਲੋਂ ਥਾਣੇ ਵਿੱਚ ਬੱਚੀ ਨਾਲ ਛੇੜਛਾੜ ਦਾ ਕੇਸ ਵੀ ਦਰਜ ਹੈ।

NO COMMENTS