*ਦਰਸ਼ਨ ਗੁਰਨੇ ਕਲਾਂ ਨੇ ਸਾਥੀਆਂ ਸਮੇਤ ਜਥੇਬੰਦੀ ਵਿੱਚ ਕੀਤੀ ਸ਼ਮੂਲੀਅਤ*

0
22

ਬੁਢਲਾਡਾ /ਮਾਨਸਾ 17 ਜਨਵਰੀ (ਸਾਰਾ ਯਹਾਂ/ਮੁੱਖ ਸੰਪਾਦਕ) ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ)) ਡਕੌਂਦਾ ਜਿਸ ਦੀ ਅਗਵਾਈ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਕਰ ਰਹੇ ਹਨ। ਵੱਲੋਂ ਇੱਕ ਵਧਵੀ ਮੀਟਿੰਗ ਪਿੰਡ ਗੁਰਨੇ ਕਲਾਂ ਵਿੱਚ ਕੀਤੀ ਗਈ। ਜਿਸ ਵਿਚ ਵਿਸ਼ੇਸ਼ ਤੌਰ ਤੇ ਦੂਸਰੀ ਜਥੇਬੰਦੀ ਨੂੰ ਅਲਵਿਦਾ ਕਹਿ ਕੇ ਬਲਾਕ ਪ੍ਰਧਾਨ ਦਰਸ਼ਨ ਸਿੰਘ ਗੁਰਨੇ ਕਲਾਂ ਵੱਲੋਂ ਸਾਥੀਆਂ ਸਮੇਤ ਜਥੇਬੰਦੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ। 

                ਇਸ ਸਮੇਂ ਦਰਸ਼ਨ ਸਿੰਘ ਗੁਰਨੇ ਕਲਾਂ ਨੇ ਕਿਹਾ ਕਿ ਉਹ ਕਾਫੀ ਸਮੇਂ ਤੋ ਪਿਛਲੀ ਜਥੇਬੰਦੀ ਦੇ ਜਿਲ੍ਹਾ ਆਗੂਆਂ ਨਾਲ ਵਿਚਾਰਧਾਰਕ ਤੇ ਜਥੇਬੰਦਕ ਮੱਤਭੇਦ ਚੱਲ ਰਹੇ ਸਨ ਜਿਸ ਕਾਰਨ ਮਨਜੀਤ ਸਿੰਘ ਧਨੇਰ ਦੀ ਅਗਵਾਈ ਵਾਲੀ ਜਥੇਬੰਦੀ ਜੋ ਬਲਕਾਰ ਸਿੰਘ ਡਕੌਂਦਾ ਦੀ ਵਿਚਾਰਧਾਰਾ ਤੇ ਪਹਿਰਾ ਦੇ ਰਹੀ ਹੈ ਵਿਚ ਸ਼ਾਮਲ ਹੋਣ ਦਾ ਫੈਸਲਾ ਲਿਆ ਗਿਆ ਹੈ। ਇਸ ਸਮੇਂ ਪੁੱਜੇ ਸੂਬਾ ਤੇ ਜਿਲ੍ਹਾ ਆਗੂਆਂ ਨੇ ਸ਼ਾਮਲ ਹੋਏ ਸਾਥੀਆਂ ਦਾ ਸਵਾਗਤ ਕੀਤਾ ਜਿੰਨਾ ਵਿੱਚ ਸੂਬਾ ਆਗੂ ਕੁਲਵੰਤ ਸਿੰਘ ਕਿਸ਼ਨਗੜ੍ਹ, ਮੱਖਣ ਸਿੰਘ ਭੈਣੀ ਬਾਘਾ, ਜਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ, ਜਿਲ੍ਹਾ ਜਨਰਲ ਸਕੱਤਰ ਤਾਰਾ ਚੰਦ ਬਰੇਟਾ, ਬਲਾਕ ਪ੍ਰਧਾਨ ਬਲਦੇਵ ਸਿੰਘ ਪਿਪਲੀਆ, ਤੇਜ ਰਾਮ ਅਹਿਮਦਪੁਰ ਵੀ ਹਾਜਰ ਸਨ। ਸ਼ਾਮਲ ਹੋਣ ਵਾਲੇ ਆਗੂਆਂ ਤੇ ਵਰਕਰਾਂ ਵਿਚ ਇਕਾਈ ਪ੍ਰਧਾਨ ਦਰਸ਼ਨ ਸਿੰਘ ਮਾਨ, ਸੀਨੀਅਰ ਮੀਤ ਪ੍ਰਧਾਨ ਜਗਸੀਰ ਸਿੰਘ ਲਾਭ ਸਿੰਘ, ਮੀਤ ਪ੍ਰਧਾਨ ਦਰਸਨ ਪਲੇਰ ਤੇ ਜੋਗਿੰਦਰ ਸਿੰਘ, ਜਨਰਲ ਸਕੱਤਰ ਗੁਰਦਰਸਨ ਸਿੰਘ, ਸਹਾਇਕ ਸਕੱਤਰ ਬਲਵੀਰ ਸਿੰਘ, ਖਜਾਨਚੀ ਸਰੂਪ ਸਿੰਘ ਤੇ ਮੰਗੂ ਸੋਹੀ ਸਮੇਤ ਵੱਡੀ ਗਿਣਤੀ ਵਰਕਰ ਸ਼ਾਮਲ ਸਨ ਅਮਨਦੀਪ ਸਿੰਘ, ਗੁਰਤੇਜ ਸਿੰਘ, ਹਾਕਮ ਸਿੰਘ ਸਾਬਕਾ ਸਰਪੰਚ, ਬਾਬੂ ਸਿੰਘ ਹਰਜੀਤ ਸਿੰਘ, ਆਦਿਕ ਨੇ ਵੀ ਸ਼ਮੂਲੀਅਤ ਕੀਤੀ। ਇਸ ਸਮੇਂ ਆਗੂਆਂ ਨੇ ਮੌਜੂਦਾ ਕਿਸਾਨੀ ਸੰਕਟ ਅਤੇ ਜਥੇਬੰਦੀ ਦੀ ਸਮਝ ਤੋ ਵਿਸਥਾਰ ਵਿੱਚ ਜਾਣੂ ਕਰਵਾਇਆ ਗਿਆ।

NO COMMENTS