ਫਗਵਾੜਾ 5 ਸਤੰਬਰ (ਸਾਰਾ ਯਹਾਂ/ਸ਼ਿਵ ਕੋੜਾ) ਨਗਰ ਕੌਂਸਲ ਫਗਵਾੜਾ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੇ ਯਤਨਾ ਸਦਕਾ ਦਯਾਵੰਤੀ ਆਯੂਕੇਅਰ ਚੈਰੀਟੇਬਲ ਡਿਸਪੈਂਸਰੀ ਵਲੋਂ ਕਾਸ਼ੀ ਮਹਾਦੇਵ ਕਲੇਸ਼ਵਰ ਸ਼ਿਵ ਮੰਦਿਰ ਖੇੜਾ ਰੋਡ ਵਿਖੇ ਫਰੀ ਆਯੁਰਵੈਦਿਕ ਚੈਕਅੱਪ ਕੈਂਪ ਕਨੋਜੀਆ ਮਹਾਸਭਾ ਅਤੇ ਪ੍ਰੇਮ ਨਗਰ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਲਗਾਇਆ ਗਿਆ। ਕੈਂਪ ਵਿੱਚ ਡਾ: ਵਿਕਾਸ (ਬੀ.ਏ.ਐੱਮ.ਐੱਸ.) ਵਲੋਂ ਪਰਮਿੰਦਰ ਕੁਮਾਰ ਅਤੇ ਮੈਨੇਜਰ ਪਰਮਜੀਤ ਸਿੰਘ ਚੱਗਰ ਦੇ ਸਹਿਯੋਗ ਨਾਲ 70 ਮਰੀਜ਼ਾਂ ਦੀ ਜਾਂਚ ਕੀਤੀ ਅਤੇ ਲੋੜਵੰਦਾਂ ਨੂੰ ਇਕ ਹਫਤੇ ਦੀ ਫਰੀ ਦਵਾਈ ਦਿੱਤੀ। ਮੈਨੇਜਰ ਪਰਮਜੀਤ ਸਿੰਘ ਨੇ ਦੱਸਿਆ ਕਿ ਫਾਊਂਡੇਸ਼ਨ ਦੇ ਚੇਅਰਮੈਨ ਸਤੀਸ਼ ਕੁਮਾਰ ਬੱਤਰਾ (ਫਰੰਟੀਅਰ ਕਲੌਥ ਹਾਊਸ) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਦੇ ਕੈਂਪ ਵਿਚ ਆਉਣ ਵਾਲੇ ਮਰੀਜਾਂ ਦਾ ਅਗਲਾ ਇਲਾਜ ਫਰੀ ਕੀਤਾ ਜਾਵੇਗਾ। ਲੋੜਵੰਦ ਜ਼ਰੂਰਤ ਹੋਵੇ ਤਾਂ ਬੰਸੀ ਲਾਲ ਬੱਤਰਾ ਮਾਰਕੀਟ ਬੰਗਾ ਰੋਡ ਸਥਿਤ ਡਿਸਪੈਂਸਰੀ ਤੋਂ ਫਰੀ ਦਵਾਈ ਪ੍ਰਾਪਤ ਕਰ ਸਕਦੇ ਹਨ। ਮਲਕੀਅਤ ਸਿੰਘ ਰਘਬੋਤਰਾ ਜੋ ਕਿ ਫਾਉਂਡੇਸ਼ਨ ਦੇ ਸਕੱਤਰ ਵੀ ਹਨ, ਉਹਨਾਂ ਨੇ ਦੱਸਿਆ ਕਿ ਅਗਲਾ ਕੈਂਪ 17 ਸਤੰਬਰ ਦਿਨ ਮੰਗਲਵਾਰ ਨੂੰ ਗੁਰੂ ਨਾਨਕ ਪੁਰਾ ਪਾਰਕ ਵਿਚ ਲਗਾਇਆ ਜਾਵੇਗਾ। ਇਸ ਮੌਕੇ ਪ੍ਰੇਮ ਨਗਰ ਸੇਵਾ ਸੁਸਾਇਟੀ ਦੇ ਪ੍ਰਧਾਨ ਸੁਧੀਰ ਸ਼ਰਮਾ, ਸਕੱਤਰ ਸੁਰਿੰਦਰਪਾਲ, ਸਭਾ ਦੇ ਪ੍ਰਧਾਨ ਰਾਕੇਸ਼ ਕਨੋਜੀਆ, ਸੀਨੀਅਰ ਸਿਟੀਜਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਵਿਸ਼ਵਾਮਿੱਤਰ ਸ਼ਰਮਾ, ਮੰਦਿਰ ਦੇ ਪੁਜਾਰੀ ਸ਼ੰਕਰ ਭਾਰਦਵਾਜ, ਰਾਜਕੁਮਾਰ ਕਨੌਜੀਆ, ਰਜਿੰਦਰ ਕਨੋਜੀਆ, ਸੋਨੂੰ ਕਨੋਜੀਆ, ਰਵੀਕਾਂਤ ਸਹਿਗਲ, ਅਸ਼ੋਕ ਕੁਮਾਰ, ਐਸ.ਸੀ. ਚਾਵਲਾ, ਮੋਹਨ ਲਾਲ ਤਨੇਜਾ, ਸੁਧਾ ਬੇਦੀ, ਕਾਂਤਾ ਸ਼ਰਮਾ, ਆਦਿ ਹਾਜ਼ਰ ਸਨ।