*ਥੋੜੀ ਜਿਹੀ ਬਾਰਿਸ਼ ਕਾਰਨ ਬਜ਼ਾਰ ਬਣ ਜਾਂਦੇ ਨੇ ਝੀਲ!ਹੁਣ ਬੁਢਲਾਡੇ ਦਾ ਦ੍ਰਿਸ਼ ਸਾਹਮਣੇ ਆਇਆ*

0
120

ਬੁਢਲਾਡਾ 29 ਜੁਲਾਈ (ਸਾਰਾ ਯਹਾਂ/ ਮਹਿਤਾ) ਸਥਾਨਕ  ਸ਼ਹਿਰ ਦੀਆਂ ਗਲੀਆਂ ਥੋੜੀ ਜਿਹੀ ਬਾਰਿਸ਼ ਆਉਣ ਨਾਲ ਜਲਥਲ ਹੋ ਗਈਆਂ। ਪਾਣੀ ਦਾ ਨਿਕਾਸ ਨਾ ਹੋਣ ਕਾਰਨ ਮੁੱਖ ਬਾਜਾਰਾਂ ਅੰਦਰ 1-1 ਫੁੱਟ ਪਾਣੀ ਭਰ ਚੁੱਕਾ ਹੈ। ਜਿਸ ਕਾਰਨ ਲੋਕਾ ਨੂੰ ਪੈਦਲ ਲੰਘਣਾ ਹੀ ਨਹੀਂ, ਵਹੀਕਲ ਲੰਘਾਉਂਣਾ ਵੀ ਮੁਸ਼ਕਿਲ ਹੋਇਆ ਪਿਆ ਹੈਂ ਅਤੇ ਕਈ ਘਰਾਂ ਵਿੱਚ ਪਾਣੀ ਦਾਖਲ ਹੋਣ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਦੇ ਮੁੱਖ ਮਾਰਗ ਰੇਲਵੇ ਰੋਡ, ਪੀ ਐਨ ਬੀ ਰੋਡ, ਗਾਂਧੀ ਬਜਾਰ, ਅਨਾਜ ਮੰਡੀ, ਚੌੜੀ ਗਲੀ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਪਿਛਲੇ ਸਮੇਂ ਦੋਰਾਨ ਹੋਏ ਵਿਕਾਸ ਕਾਰਜਾ ਚ ਕੁਝ ਗਲੀਆਂ ਦਾ ਲੈਵਲ ਜ਼ਿਆਦਾ ਉੱਚਾ ਹੋਣ ਕਾਰਨ ਪਾਣੀ ਦਾ ਨਿਕਾਸ ਨਹੀਂ ਹੁੰਦਾ ਅਤੇ ਸੜਕਾਂ ਝੀਲ ਦਾ ਰੂਪ ਲੈ ਲੈਂਦੀਆਂ ਹਨ। ਉਹਨਾਂ ਪ੍ਰਸ਼ਾਸ਼ਨ ਤੋ ਮੰਗ ਕੀਤੀ ਹੈਂ ਕਿ ਸਾਡੀ ਸਮਸਿਆਵਾਂ ਦਾ ਹੱਲ ਕਰਦਿਆਂ ਸੜਕਾਂ ਦੇ ਲੇਵਲ ਨੂੰ ਸਹੀ ਕੀਤਾ ਜਾਵੇ ਤਾਂ ਜੋ ਪਾਣੀ ਦਾ ਨਿਕਾਸ ਜਲਦ ਹੋ ਜਾਇਆ ਕਰੇ। 

NO COMMENTS