*ਥਾਣੇਦਾਰ ਬਿੱਕਰ ਸਿੰਘ ਨੇ ਰਾਮਬਾਗ ਚੌਕ ਵਿਚ ਲਗਦੀ ਰੇਹੜੀ ਵਾਲਿਆਂ ਨੂੰ ਸਮਝਾ ਬੁਝਾ ਕੇ ਮਾਰਕੀਟ ਵਿੱਚ ਭੇਜਿਆ..!ਵਾਰਡ ਵਾਸੀਆਂ ਵੱਲੋਂ ਕੀਤੀ ਗਈ ਥਾਣੇਦਾਰ ਦੀ ਸਰਹਾਨਾ*

0
217

ਮਾਨਸਾ 30ਅਪਰੈਲ (ਸਾਰਾ ਯਹਾਂ/ਬੀਰਬਲ ਧਾਲੀਵਾਲ) ਮਾਨਸਾ ਰੇਹੜੀ ਯੂਨੀਅਨ ਦੀ ਸਮੱਸਿਆ ਦਾ ਹੱਲ ਕਰਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਲਈ ਇੱਕ ਮਾਰਕੀਟ ਅਲਾਟ ਕਰ ਦਿੱਤੀ ਹੈ। ਜਿੱਥੇ ਕੁਝ ਰੇਹੜੀਆਂ ਵਾਲੇ ਨਹੀਂ ਜਾ ਰਹੇ ਸੀ ਟ੍ਰੈਫਿਕ ਪੁਲਸ ਦੇ ਥਾਣੇਦਾਰ ਬਿੱਕਰ ਸਿੰਘ ਨੇ ਅੱਜ ਵਾਰ ਵਾਰ ਰਾਮ ਬਾਗ ਚੌਕ ਵਿਚ ਗੇੜਾ ਮਾਰ ਕੇ ਇਨ੍ਹਾਂ ਰੇਹੜੀ ਫੜੀ ਵਾਲਿਆਂ ਨੂੰ ਸਮਝਾ ਬੁਝਾ ਕੇ ਮਾਰਕੀਟ ਵਿੱਚ ਭੇਜ ਦਿੱਤਾ। ਜਿਸ ਦੀ ਨੇੜਲੇ ਘਰਾਂ ਵਾਲੇ ਦੁਕਾਨਦਾਰਾਂ ਅਤੇ ਹੋਰ ਲੋਕਾਂ ਨੇ ਤਾਰੀਫ਼ ਕੀਤੀ ਹੈ ।ਕਿਉਂਕਿ ਸਾਰਿਆਂ ਦਾ ਕਹਿਣਾ ਸੀ ਕਿ ਇੱਥੇ ਵੱਡੀ ਗਿਣਤੀ ਵਿੱਚ ਰੇਹੜੀਆਂ ਲੱਗਣ ਕਾਰਨ ਟਰੈਫਿਕ ਜਾਮ ਲੱਗਿਆ ਰਹਿੰਦਾ ਹੈ। ਅਤੇ ਕਈ ਵਾਰ ਐਂਬੂਲੈਂਸ ਵੀ ਇਸ ਜਾਮ ਵਿੱਚ ਫਸ ਚੁੱਕੀ ਹੈ।

ਅਤੇ ਨਜ਼ਦੀਕ ਹੀ ਰਾਮ ਬਾਗ਼ ਹੈ ਜਿੱਥੇ ਲੋਕਾਂ ਦਾ ਆਉਣ ਜਾਣ ਲੱਗਿਆ ਰਹਿੰਦਾ ਹੈ ।ਅਤੇ ਚੌਕ ਵਿੱਚ ਟ੍ਰੈਫਿਕ ਜਾਮ ਹੋਇਆ ਰਹਿੰਦਾ ਹੈ। ਥਾਣੇਦਾਰ ਬਿੱਕਰ ਸਿੰਘ ਨੇ ਕਿਹਾ ਕਿ ਰੇਹੜੀ ਵਾਲਿਆਂ ਜੋ ਮਾਰਕੀਟ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਹੈ ਉਹ ਉੱਥੇ ਹੀ ਆਪਣੀਆਂ ਰੇਹੜੀਆਂ ਲਗਾ ਸਕਦੇ ਹਨ ਟਰੈਫਿਕ ਵਿਚ ਵਿਘਨ ਨਾ ਪਾਉਣ ਟਰੈਫਿਕ ਪੁਲੀਸ ਮਾਨਸਾ ਰੇਹੜੀ ਫੜ੍ਹੀ ਵਾਲਿਆਂ ਦੀ ਹਰ ਤਰ੍ਹਾਂ ਦੀ ਮੱਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦੀ ਹੈ ਅਤੇ ਤਿਆਰ ਰਹੇਗੀ।

NO COMMENTS