ਥਾਣਾ ਸਿਟੀ 1 ਦੇ ਇੰਚਾਰਜ ਸੁਖਜੀਤ ਸਿੰਘ ਵੱਲੋਂ ਕੀਤੀ ਗਈ ਬੇਸਹਾਰਾ ਗਊਆਂ ਦੀ ਸੇਵਾ,

0
116

ਮਾਨਸਾ, 11 ਮਈ ( ਹੀਰਾ ਸਿੰਘ ਮਿੱਤਲ):- ਅੱਜ ਥਾਣਾ ਸਿਟੀ 1 ਮਾਨਸਾ  ਦੇ ਇੰਚਾਰਜ ਵੱਲੋਂ ਸ਼ਹਿਰ ਦੀ ਦਾਣਾ ਮੰਡੀ ਦੇ ਨਜਦੀਕ ਨੌਜਵਾਨ ਅਰੋੜ ਵੰਸ ਸਭਾ ਦੇ ਮੈਂਬਰਾਂ ਨਾਲ ਖੁਦ ਆਪ ਬੇਸਹਾਰਾ ਗਊਆਂ ਨੂੰ ਹਰਾ ਚਾਰਾ ਪਾਇਆ ਗਿਆਂ ,ਮੌਕੇ ਤੇ ਬੋਲਦਿਆਂ ਥਾਣੇ ਦੇ  ਇੰਚਾਰਜ ਸੁਖਜੀਤ ਸਿੰਘ ਨੇ ਨੌਜਵਾਨ ਅਰੋੜ ਵੰਸ ਸਭਾ ਦੇ ਮੈਂਬਰਾਂ ਨੂੰ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਸਾਡੇ ਵੱਲੋਂ ਇਹਨਾਂ ਦਾ ਧੰਨਵਾਦ ਕੀਤਾ ਜਾਦਾ ਹੈ,ਜਿਹੜੇ ਕਿ ਲੌਕਡਾਊਨ ਤੇ ਚੱਲਦਿਆਂ ਡੇਲੀ ਬੇਸਹਾਰਾ ਗਊਆਂ ਦੀ ਸੇਵਾ ਕਰਕੇ ਪੁੰਨ ਦਾ ਕੰਮ ਕਰਦੇ ਆ ਰਹੇ ਹਨ, ਉਨਾਂ ਦੱਸਿਆਂ ਕਿ ਜਿੱਥੇ ਕਈ ਵਾਰ ਸਾਡਾ ਬੇਸਹਾਰਾ ਗਊਆਂ ਵੱਲ ਧਿਆਨ ਨਹੀ ਜਾਦਾ ਪਰ ਇਹ ਨੌਜਵਾਨਾਂ ਦਾ ਬਹੁਤ ਵੱਡਾ ਉਪਰਾਲਾ ਹੈ,ਜਿੱਥੇ ਇਹਨਾਂ ਨੇ ਬੇਸਹਾਰਾ ਗਊਆਂ ਦੇ ਨਾਲ ਨਾਲ ਬੇਸਹਾਰਾ ਜਾਨਵਰਾਂ ਦਾ ਖਾਣ ਪੀਣ ਦਾ ਸਮਾਨ ਮੁਹੱਈਆ ਕਰਵਾਇਆ ਜਾਂ ਰਿਹਾ ਹੈ, ਮੈਂ ਇਹਨਾਂ ਨੂੰ ਇਸ ਕੀਤੇ ਕਾਰਜ ਦੀ ਵਧਾਈ ਦਿੰਦਾ ਹਾਂ, ਤੇ ਸੁਖਜੀਤ ਸਿੰਘ ਵੱਲੋਂ

ਆਪਣੀ ਨੇਕ ਕਮਾਈ ਵਿੱਚ ਹਰੇ ਚਾਰੇ ਵਾਸਤੇ ਯੋਗਦਾਨ ਪਾਇਆ, ਤੇ ਐਸ ਐਚ ਓ ਸੁਖਜੀਤ ਸਿੰਘ ਨੇ ਕਿਹਾ ਪੁਲਿਸ ਡਿਊਟੀ ਦੇ ਨਾਲ ਨਾਲ ਸਾਨੂੰ ਇਸ ਹਾਲਤ ਵਿੱਚ ਪੂਰਨ ਸਹਿਯੋਗ ਦੇਣਾ ਚਾਹੀਦਾ ਹੈ,ਤੇ ਉਹਨਾਂ ਨੇ ਐਸ ਐਸ ਮਾਨਸਾ ਦਾ ਵੀ ਧੰਨਵਾਦ ਕੀਤਾ । ਇਸ ਮੌਕੇ ਸਭਾ ਦੇ ਪ੍ਰਧਾਨ ਐਡਵੋਕੇਟ ਆਸੂ ਅਰੋੜਾ ਨੇ ਥਾਣੇ ਦੇ ਇੰਚਾਰਜ ਸੁਖਜੀਤ ਸਿੰਘ ਦਾ ਧੰਨਵਾਦ ਕੀਤਾ ਕਿ ਇਹੋ ਜਿਹੇ ਅਫਸਰਾਂ ਤੇ ਦਾਨੀ ਸੱਜਣਾ ਦੀ ਹੱਲਾਸ਼ੇਰੀ ਨਾਲ ਹੀ ਅਸੀ ਆਪਣਾ ਉਠਾਇਆ ਬੀੜਾ ਜਾਰੀ ਰੱਖਾਗੇ ਉਹਨਾਂ ਕਿਹਾ ਸਾਨੂੰ ਰੋਜ਼ਾਨਾ ਸ਼ਹਿਰ ਦੇ ਦਾਨੀ ਸੱਜਣਾ ਤੇ ਸੰਸਥਾਵਾਂ ਦੇ ਫੋਨ ਆ ਰਹੇ ਹਨ ਕਿ ਅਸੀ ਵੀ ਬੇਸਹਾਰਾ ਗਊਆਂ ਦੇ ਹਰੇ ਚਾਰੇ ਲਈ ਆਪਣਾ ਯੋਗਦਾਨ ਪਾਉਣਾ ਚਾਹੁੰਦੇ ਹਾਂ । ਆਖਿਰ ਵਿੱਚ ਆਸੂ ਨੇ ਪੁਲਿਸ ਕਪਤਾਨ ਡਾ ਨਰਿੰਦਰ ਭਾਰਗਵ ਮਾਨਸਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਪਣੀ ਪੁਲਿਸ ਡਿਊਟੀ ਦੇ ਨਾਲ ਨਾਲ ਲੌਕਡਾਊਨ ਤੇ ਚੱਲਦਿਆਂ ਘਰ ਬੁਢਾਪਾ ਪੈਨਸ਼ਨਾਂ ,ਤੇ ਘਰ ਕਿਤਾਬਾਂ ਵੰਡਣ ਦੀ ਮਹਿੰਮ ਚਲਾ ਕੇ ਪੁੰਨ ਦਾ ਕੰਮ ਕੀਤਾ ਜਾ ਰਿਹਾ ਹੈ, ਇਸ ਮੌਕੇ ਐਡਵੋਕੇਟ ਦੀਪਕ ਅਰੋੜਾ ,ਰਾਘਵ ਅਰੋੜਾ,
ਰੋਹਿਤ ਅਰੋੜਾ ,ਅਸ਼ੋਕ ਅਰੋੜਾ, ਰਿੰਕੂ ਅਰੋੜਾ, ਸੋਨੂ ਅਰੋੜਾ, ਹੈਪੀ ਅਰੋੜਾ, ਪਰੇਆਂਸ਼ੂ ਅਰੋੜਾ ,ਆਦਿ ਮੈਂਬਰ ਮੌਕੇ ਤੇ ਮੌਜੂਦ ਸਨ ।

NO COMMENTS