*ਥਾਣਾ ਸਿਟੀ ਫਗਵਾੜਾ ਦੀ ਪੁਲਿਸ ਨੇ ਦੋ ਮੋਬਾਇਲ ਫੋਨਾਂ ਸਮੇਤ ਇੱਕ ਨੌਜਵਾਨ ਕੀਤਾ ਕਾਬੂ*

0
24

ਫਗਵਾੜਾ 22 ਅਗਸਤ (ਸਾਰਾ ਯਹਾਂ/ਸ਼ਿਵ ਕੋੜਾ) ਐਸ.ਐਸ.ਪੀ.ਕਪੂਰਥਲਾ ਵਤਸਲਾ ਗੁਪਤਾ ਦੇ ਨਿਰਦੇਸ਼ਾਂ ਅਤੇ ਐਸ.ਪੀ. ਫਗਵਾੜਾ ਰੁਪਿੰਦਰ ਕੌਰ ਭੱਟੀ ਦੀ ਯੋਗ ਅਗਵਾਈ ਹੇਠ ਥਾਣਾ ਸਿਟੀ ਫਗਵਾੜਾ ਦੀ ਪੁਲਿਸ ਵਲੋਂ ਲੁੱਟਾਂ ਖੋਹਾਂ ਕਰਨ ਵਾਲੇ ਅਨਸਰਾਂ ਖਿਲਾਫ ਵਿੱਢੀ ਮੁਹਿਮ ਤਹਿਤ ਕਾਰਵਾਈ ਕਰਦੇ ਹੋਏ ਦੋ ਖੋਹੇ ਹੋਏ ਮੋਬਾਇਲ ਫੋਨਾਂ ਸਮੇਤ ਇਕ ਨੌਜਵਾਨ ਨੂੰ ਗਿਰਫਤਾਰ ਕੀਤਾ ਹੈ। ਜਿਸਦੀ ਪਛਾਣ ਸ਼ਿਵਾ ਪੁੱਤਰ ਵਿਸ਼ਵ ਨਾਥ ਵਾਸੀ ਮੁਹੱਲਾ ਕਾਜੀ ਮੰਡੀ ਥਾਣਾ ਰਾਮਾ ਮੰਡੀ ਜਿਲ੍ਹਾ ਜਲੰਧਰ ਦੇ ਰੂਪ ਵਿਚ ਹੋਈ ਹੈ। ਵਧੇਰੇ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਫਗਵਾੜਾ ਦੇ ਇੰਚਾਰਜ ਇੰਸਪੈਕਟਰ ਜਤਿੰਦਰ ਕੁਮਾਰ ਨੇ ਦੱਸਿਆ ਕਿ ਇਹ ਗਿਰਫਤਾਰੀ ਜਸਪ੍ਰੀਤ ਪੁੱਤਰ ਚਰਨਜੀਤ ਵਾਸੀ ਪਿੰਡ ਅੱਟਾ ਥਾਣਾ ਗੁਰਾਇਆ ਜਿਲ੍ਹਾ ਜਲੰਧਰ ਦੇ ਬਿਆਨ ‘ਤੇ ਅਧਾਰਿਤ ਐਫ.ਆਈ.ਆਰ. ਨੰਬਰ 184 ਮਿਤੀ 17.08.24 ਅ.ਧ. 303 (2) ਬੀ.ਐਨ.ਐਸ. ਥਾਣਾ ਸਿਟੀ ਫਗਵਾੜਾ ਅਧੀਨ call ਗਈ ਹੈ। ਉਹਨਾਂ ਦੱਸਿਆ ਕਿ ਗਿਰਫਤਾਰ ਨੌਜਵਾਨ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਤਫਤੀਸ਼ ਜਾਰੀ ਹੈ। ਜਿਸ ਪਾਸੋਂ ਲੁੱਟਾਂ-ਖੋਹਾਂ ਦੀਆਂ ਹੋਰ ਵਾਰਦਾਤਾਂ ਦਾ ਖੁਲਾਸਾ ਹੋਣ ਦੀ ਵੀ ਪੂਰੀ ਸੰਭਾਵਨਾ ਹੈ।

NO COMMENTS