*ਥਾਣਾ/ਚੌਂਕੀ ਪੱਧਰ ਤੇ ਦਰਖਾਸ਼ਤਾਂ ਦੇ ਨਿਪਟਾਰੇ ਸਬੰਧੀ ਵਿਸੇਸ਼ ਕੈਂਪ ਲਗਾ ਕੇ 141 ਦਰਖਾਸ਼ਤਾਂ ਦਾ ਕੀਤਾ ਗਿਆ ਨਿਪਟਾਰਾ*

0
32

ਮਾਨਸਾ, 16—05—2022  (ਸਾਰਾ ਯਹਾਂ/ ਮੁੱਖ ਸੰਪਾਦਕ ) :ਸ੍ਰੀ ਗੌਰਵ ਤੂਰਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ
ਕਰਦੇ ਹੋੲ ੇ ਦੱਸਿਆ ਗਿਆ ਹੈ ਕਿ ਮਾਨਯੋਗ ਪੰਜਾਬ ਸਰਕਾਰ ਜੀ ਦੀਆ ਹਦਾਇਤਾਂ ਅਨੁਸਾਰ ਸ੍ਰੀ ਵੀ.ਕੇ. ਭਾਵਰਾ,
ਆਈ.ਪੀ.ਐਸ. ਮਾਨਯੋਗ ਡੀ.ਜੀ.ਪੀ. ਪੰਜਾਬ ਜੀ ਵੱਲੋਂ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਕਿ ਥਾਣਾ ਪੱਧਰ ਤੇ ਪਬਲਿਕ
ਦੀਆ ਦੁੱਖ ਤਕਲੀਫਾਂ ਸੁਣ ਕੇ ਉਹਨਾਂ ਦਾ ਯੋਗ ਹੱਲ ਕੀਤਾ ਜਾਵੇ ਤਾਂ ਜੋ ਪ੍ਰਾਰਥੀ ਨੂੰ ਮਹਿਕਮਾ ਪੁਲਿਸ ਪ੍ਰਤੀ ਕੋਈ
ਸਮੱਸਿਆ ਪੇਸ਼ ਨਾ ਆਵੇ। ਮਾਨਸਾ ਪੁਲਿਸ ਵੱਲੋਂ ਪਬਲਿਕ ਦੀਆ ਦਰਖਾਸ਼ਤਾ ਦਾ ਨਿਪਟਾਰਾ ਕਰਕੇ ਉਹਨਾਂ ਨੂੰ ਜਲਦੀ
ਇੰਨਸਾਫ ਮੁਹੱਈਆ ਕਰਨ ਦੇ ਮਕਸਦ ਨਾਲ ਜਿਲੇ ਦੇ ਥਾਣਿਆਂ/ਚੌਕੀਆਂ ਵਿਖੇ ਪਿਛਲੇ ਦਿਨੀ ਮਿਤੀ 15—05—2022 ਨੂੰ
ਵਿਸੇਸ਼ ਨਿਪਟਾਰਾ ਕੈਂਪ ਲਗਾਏ ਗਏ। ਮੁੱਖ ਅਫਸਰਾਨ ਅਤ ੇ ਚੌਕੀ ਇੰਚਾਰਜਾਂ ਵੱਲੋਂ ਇਹਨਾਂ ਕੈਂਪਾਂ ਦੌਰਾਨ ਦਰਖਾਸ਼ਤ
ਨਾਲ ਸਬੰਧਤ ਦੋਨਾਂ ਪਾਰਟੀਆਂ ਨੂੰ ਬੁਲਾ ਕੇ ਸੁਣਿਆ ਗਿਆ ਅਤ ੇ ਉਹਨਾਂ ਦੀਆ ਦਰਖਾਸ਼ਤਾ ਦਾ ਪਹਿਲ ਦੇ ਆਧਾਰ ਤੇ
ਨਿਪਟਾਰਾ ਕੀਤਾ ਗਿਆ। ਜਿਹਨਾਂ ਦਰਖਾਸ਼ਤਾ ਦਾ ਕਿਸੇ ਕਾਰਨ ਕਰਕੇ ਮੌਕਾ ਤੇ ਨਿਪਟਾਰਾ ਨਹੀ ਹੋ ਸਕਿਆ, ਉਹਨਾਂ
ਪਾਰਟੀਆਂ ਨੂੰ ਨੇੜੇ ਦਾ ਹੋਰ ਸਮਾਂ ਦੇ ਕੇ ਇਹਨਾਂ ਦਰਖਾਸ਼ਤਾ ਦਾ ਵੀ ਜਲਦੀ ਤੋਂ ਜਲਦੀ ਨਿਪਟਾਰਾ ਕੀਤਾ ਜਾਵੇਗਾ। ਜਿਲਾ
ਅੰਦਰ ਥਾਣਾ/ਚੌਕੀ ਪੱਧਰ ਤੇ ਲਗਾਏ ਗਏ ਇਹਨਾਂ ਵਿਸੇਸ਼ ਨਿਪਟਾਰਾ ਕੈਂਪਾਂ ਦੌਰਾਨ ਕੁੱਲ 141 ਦਰਖਾਸ਼ਤਾ ਦਾ ਨਿਰਪੱਖ
ਅਤ ੇ ਪਾਰਦਰਸ਼ੀ ਤਾਰੀਕੇ ਨਾਲ ਮੌਕਾ ਪਰ ਹੀ ਨਿਪਟਾਰਾ ਕੀਤਾ ਗਿਆ ਹੈ।

ਐਸ.ਐਸ.ਪੀ. ਮਾਨਸਾ ਵੱਲੋਂ ਜਾਣਕਾਰੀ ਦਿੰਦੇ ਹੋੲ ੇ ਦੱਸਿਆ ਗਿਆ ਕਿ ਪਬਲਿਕ ਨੂੰ ਸਮਾਂਬੱਧ ਅਤੇ
ਜਲਦੀ ਇੰਨਸਾਫ ਮੁਹੱਈਆ ਕਰਨਾ ਮਾਨਸਾ ਪੁਲਿਸ ਦਾ ਮੁਢਲਾ ਕਾਰਜ ਹੈ, ਇਸ ਮਕਸਦ ਲਈ ਮਾਨਸਾ ਪੁਲਿਸ ਵੱਲੋਂ
ਇਸ ਵਿਸੇਸ਼ ਨਿਪਟਾਰਾ ਕੈਂਪ ਦਾ ਆਯੋਜਿਨ ਕੀਤਾ ਗਿਆ ਸੀ, ਜੋ ਅੱਗੇ ਲਈ ਵੀ ਇਸੇ ਤਰਾ ਹੀ ਸਮੇਂ ਸਮੇਂ ਸਿਰ ਜਾਰੀ
ਰਹੇਗਾ।

NO COMMENTS