*ਥਰਮਲ ਸਕੈਨਰ, ਹੈਂਡ ਸੈਨੀਟਾਈਜ਼ਰ ਅਤੇ ਪੂਲ ਦੀ ਸਾਫ਼ ਸਫ਼ਾਈ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਣ-ਡਿਪਟੀ ਕਮਿਸ਼ਨਰ*

0
25

ਮਾਨਸਾ, 29 ਅਪ੍ਰੈਲ  (ਸਾਰਾ ਯਹਾਂ/ ਮੁੱਖ ਸੰਪਾਦਕ ) : ਬੇਸਹਾਰਾ ਗਊਧੰਨ ਦੀ ਸਾਂਭ ਸੰਭਾਲ ਲਈ ਖੋਖਰ ਕਲਾਂ ਗਊਸ਼ਾਲਾ ਦੇ ਰੱਖ ਰਖਾਅ ਅਤੇ ਆਮਦਨ ਦੇ ਸਾਧਨ ਵਧਾਉਣ ਲਈ ਸਥਾਨਕ ਕਾਨਫਰੰਸ ਹਾਲ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਜਸਪ੍ਰੀਤ ਸਿੰਘ ਦੀ ਪ੍ਰਧਾਨਗੀ ਹੇਠ ਪਸ਼ੂੁ ਭਲਾਈ ਸੁਸਾਇਟੀ ਦੇ ਨੂਮਾਇੰਦਿਆਂ ਨਾਲ ਅਹਿਮ ਮੀਟਿੰਗ ਕੀਤੀ। ਮੀਟਿੰਗ ਦੌਰਾਨ ਸ੍ਰੀ ਜਸਪ੍ਰੀਤ ਸਿੰਘ ਨੇ ਕਮੇਟੀ ਮੈਬਰਾਂ ਅਤੇ ਸਬੰਧਤ ਪ੍ਰਸ਼ਾਨਿਕ ਅਧਿਕਾਰੀਆਂ ਨੂੰ ਕੋਵਿਡ-19 ਦੀ ਮਹਾਂਮਾਰੀ ਨੂੰ ਧਿਆਨ ’ਚ ਰੱਖਦਿਆਂ ਗਊਸ਼ਾਲਾ ’ਚ ਬਣੇ ਵਾਟਰ ਪਾਰਕ ਦਾ ਆਨੰਦ ਮਾਣਨ ਲਈ ਆਉਣ ਵਾਲੇ ਸਕੂਲੀ ਵਿਦਿਆਰਥੀਆਂ ਅਤੇ ਹੋਰਨਾਂ ਲੋਕਾਂ ਦੀ ਸੁਵਿਧਾ ਲਈ ਸਾਫ਼ ਸਫ਼ਾਈ ਦਾ ਵਿਸ਼ੇਸ ਧਿਆਨ ਰੱਖਣ ਲਈ ਕਿਹਾ। ਉਨਾਂ  ਕਿਹਾ ਕਿ ਥਰਮਲ ਸਕੈਨਰ, ਹੈਂਡ ਸੈਨੀਟਾਈਜ਼ਰ ਅਤੇ ਪੂਲ ਦੀ ਕਲੋਰੀਫਿਕੇਸ਼ਨ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਣ। ਉਨਾਂ ਕਿਹਾ  ਕਿ ਗਊਸ਼ਾਲਾ ਦੇ ਮੁੱਖ ਦਾਖਲੇ ਵਾਲੀ ਥਾਂ ਅਤੇ ਮਾਨਸਾ ਕੈਂਚੀਆਂ ਸਮੇਤ ਹੋਰ ਢੁੱਕਵੀਆਂ ਥਾਵਾਂ ’ਤੇ ਗਊਸ਼ਾਲਾ ’ਚ ਬਣੇ ਵਾਟਰ ਪਾਰਕ ਲਈ ਬੋਰਡ ਲਗਾਏ ਜਾਣ। ਉਨਾਂ ਕਿਹਾ ਕਿ ਗਊਸ਼ਾਲਾ ਕਮੇਟੀ ਨਾਲ ਹੋਰ ਮੈਂਬਰਾਂ ਨੂੰ ਜੋੜਨ ਲਈ ਉਪਰਾਲੇ ਕੀਤੇ ਜਾਣ। ਉਨਾਂ ਕਿਹਾ ਕਿ ਸ਼ਬਜੀ ਮੰਡੀ ਮਾਨਸਾ, ਸੈਂਟਰਲ ਪਾਰਕ, ਸੇਵਾ ਕੇਂਦਰ ਅਤੇ ਹੋਰ ਜਨਤਕ ਥਾਵਾਂ ’ਤੇ ਗਊ ਸੇਵਾ ਲਈ ਦਾਨ ਪਾਤਰ ਲਗਾਏ ਜਾ ਸਕਦੇ ਹਨ, ਜਿੱਥੇ ਸ਼ਰਧਾਲੂ ਆਪਣੀ ਸ਼ਰਧਾ ਅਨੁਸਾਰ ਬੇਸਹਾਰਾ ਪਸ਼ੂਆਂ ਲਈ ਦਾਨ ਦੇ ਸਕਦੇ ਹਨ। ਇਸ ਮੌਕੇ ਕਮੇਟੀ ਮੈਂਬਰਾਂ ਵੱਲੋਂ ਧਿਆਨ ’ਚ ਲਿਆਇਆ ਗਿਆ ਕਿ ਗਾਂ ਦੇ ਗੋਬਰ ਤੋਂ ਪਹਿਲਾਂ ਲੱਕੜੀ ਬਣਾ ਕੇ ਮਿਡ ਡੇਅ ਮੀਲ ਜਾਂ ਹੋਰ ਸਾਧਨਾਂ ਰਾਹੀਂ ਦੇ ਕੇ ਆਮਦਨ ਹੁੰਦੀ ਸੀ, ਜੋ ਕੋਵਿਡ-19 ਕਾਰਣ ਬੰਦ ਪਈ ਸੀ, ਜਿਸਨੂ ੰਡਿਪਟੀ ਕਮਿਸ਼ਨਰ ਸ੍ਰੀ ਜਸਪ੍ਰੀਤ ਸਿੰਘ ਨੇ ਮੁੜ ਚਲਾਉਣ ਦੀ ਸਹਿਮਤੀ ਦਿੱਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰਪ੍ਰੀਤ ਕੌਰ ਸੰਧੂ, ਐਸ.ਡੀ.ਐਮ. ਮਾਨਸਾ ਹਰਜਿੰਦਰ ਸਿੰਘ ਜੱਸਲ, ਜ਼ਿਲਾ ਵਿਕਾਸ ਤੇ ਪੰਚਾਇਤ ਅਫ਼ਸਰ ਨਵਨੀਤ ਜੋਸ਼ੀ, ਡੀ.ਐਫ.ਐਸ.ਈ ਅਤਿੰਦਰ ਕੌਰ ਸਮੇਤ ਪਸ਼ੂ ਭਲਾਈ ਕਮੇਟੀ ਦੇ ਮੈਂਬਰ ਹਾਜ਼ਰ ਸਨ।

NO COMMENTS