ਥਰਮਲ ਚ ਕੰਮ ਕਰਦੇ ਵਿਅਕਤੀ ਦੀ ਕਨਵੇਨਰ ਬੈਲਟ ਚ ਆਉਣ ਕਰਕੇ ਮੌਤ

0
310

ਮਾਨਸਾ 12 ਸਤੰਬਰ (ਸਾਰਾ ਯਹਾ/ਬਪਸ):ਤਲਵੰਡੀ ਸਾਬੋ ਪਾਵਰ ਪਲਾਂਟ ਬਣਾਂਵਾਲੀ ਵਿਖੇ ਇੱਕ ਵਿਅਕਤੀ ਦੀ ਕਨਵੇਨਰ ਬੈਲਟ ਵਿੱਚ ਆ ਜਾਣ ਕਾਰਨ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਜਗਤਾਰ ਸਿੰਘ (26) ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਭਲਾਈਕੇ ਜੋ ਕਿ ਥਰਮਲ ਅੰਦਰ ਕੰਮ ਕਰਦਾ ਸੀ। ਉਹ ਥਰਮਲ ਅੰਦਰ ਕਨਵੇਨਰ ਬੈਲਟ ਚ ਮੁਰੰਮਤ ਦਾ ਕੰਮ ਕਰ ਰਿਹਾ ਸੀ।ਪਰ ਕਨਵੇਨਰ ਬੈਲਟ ਜੋ ਸਹੀ ਬੈਲੰਸ ਬਣਾਕੇ ਨਹੀ ਚੱਲ ਰਿਹਾ ਸੀ ਅਤੇ ਕਨਵੇਨਰ ਬੈਲਟ ਦੇ ਸੇਫਟੀ ਗਾਰਡ ਵੀ ਨਹੀ ਲੱਗੇ ਹੋਏ ਸਨ। ਸੂਤਰਾ ਅਨੁਸਾਰ ਕਨਵੇਨਰ ਕੰਟਰੋਲਰ ਵੱਲੋਂ ਬਿਨਾ ਪਰਮਿਟ ਲਏ ਹੀ ਕਨਵੇਨਰ ਨੂੰ ਚਲਾ ਦਿੱਤਾ।ਜਿਸ ਕਰਕੇ ਜਗਤਾਰ ਸਿੰਘ ਦੀ ਕਨਵੇਨਰ ਵੈਲਟ ਚ ਮੁਰੰਮਤ ਕਰਦੇ ਦੌਰਾਨ ਕਨਵੇਨਰ ਚਲਾ ਦੇਣ ਕਰਕੇ ਇਸ ਦੀ ਮੌਕੇ ਤੇ ਮੌਤ ਹੋ ਗਈ। ਜਿਸ ਦੀ ਮ੍ਰਿਤਕ ਦੇਅ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਮਾਨਸਾ ਵਿਖੇ ਰੱਖਿਆ ਹੋਇਆਂ ਹੈ। ਇਸ ਘਟਨਾ ਨੂੰ ਲੈਕੇ ਸਮੂਹ ਥਰਮਲ ਵਰਕਰਾਂ, ਮ੍ਰਿਤਕ ਦੇ ਪਿੰਡ ਵਾਸੀਆਂ, ਕਿਸਾਨ ਯੂਨੀਅਨ ਉਗਰਾਹਾਂ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਥਰਮਲ ਦੇ ਗੇਟ ਅੱਗੇ ਧਰਨਾ ਲਗਾਕੇ ਨਹਾਰੇਬਾਜੀ ਕਰਦਿਆਂ ਮੰਗ ਕੀਤੀ ਕਿ ਮ੍ਰਿਤਕ ਦੇ ਪਰਿਵਾਰ ਨੂੰ 50 ਲੱਖ ਰੁਪਏ ਮੁਆਵਿਜ਼ਾ ਦਿੱਤਾ ਜਾਵੇ ਅਤੇ ਦੋਸ਼ੀਆ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਥਰਮਲ ਦੇ ਗੇਟ ਅੱਗੇ ਧਰਨਾ ਦੇ ਰਹੇ ਵਿਅਕਤੀਆਂ ਨੂੰ ਖਦੇੜਣ ਲਈ ਪੁਲਿਸ ਵੱਲੋਂ ਧਰਨਾਕਾਰੀਆਂ ਤੇ ਲਾਠੀਚਾਰਜ ਕਰਕੇ ਉਨ੍ਹਾਂ ਨੂੰ ਦੂਰ-ਦੂਰ ਤੱਕ ਭੱਜਾ ਦਿੱਤਾ। ਪਰ ਉਸ ਤੋਂ ਬਾਅਦ ਮ੍ਰਿਤਕ ਵਿਅਕਤੀ ਦੇ ਪਿੰਡ ਵਿੱਚੋਂ ਭਾਰੀ ਗਿਣਤੀ ਗਿਣਤੀ ਵਿੱਚ ਔਰਤਾਂ ਅਤੇ ਮਰਦਾਂ ਨੇ ਆ ਕੇ ਥਰਮਲ ਦੇ ਗੇਟ ਅੱਗੇ ਦਵਾਰ ਤੋਂ ਧਰਨਾ ਲਗਾ ਦਿੱਤਾ ਜੋ ਖ਼ਬਰ ਲਿਖੇ ਜਾਣ ਤੱਕ ਜਾਰੀ ਸੀ। ਮੌਕੇ ਤੇ ਪਹੁੰਚੇ ਡੀਐੱਸਪੀ ਹਰਜਿੰਦਰ ਸਿੰਘ ਗਿੱਲ ਨੇ ਪਰਿਵਾਰਕ ਮੈਂਬਰਾਂ ਅਤੇ ਹੋਰ ਕੁਝ ਮੋਹਤਵਾਰ ਵਿਅਕਤੀਆਂ ਨੂੰ ਨਾਲ ਲੈ ਕੇ ਥਰਮਲ ਅਧਿਕਾਰੀਆਂ ਨਾਲ ਮੀਟਿੰਗ ਕਰਵਾਈ ਪਰ ਖਬਰ ਲਿਖੇ ਜਾਣ ਤੱਕ ਦੋਵੇਂ ਧਿਰਾਂ ਵਿੱਚ ਕੋਈ ਵੀ ਸਮਝੌਤਾ ਨਹੀਂ ਹੋ ਸਕਿਆ। ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰ ਅਤੇ ਥਰਮਲ ਦੇ ਮੁਲਾਜ਼ਮ ਉਕਤ ਮੰਗਾਂ ਨੂੰ ਲੈ ਕੇ ਆਪਣੀ ਜਿੱਤ ਤੇ ਅੜੇ ਹੋਏ ਸਨ।
ਇਸ ਸਬੰਧੀ ਥਰਮਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਲਾਂਟ ਅੰਦਰ ਰੱਖ ਰਖਾਵ ਦੇ ਕੰਮ ਦੌਰਾਨ ਕੀਤੀ ਜਾ ਰਹੀ ਮੁਰੰਮਤ ਦੌਰਾਨ ਇੱਕ ਮੰਦਭਾਗੀ ਘਟਨਾ ਵਾਪਰੀ ਹੈ ਜਿਸ ਵਿੱਚ ਇੱਕ ਕੰਟਰੈਕਟਰ ਕੰਪਨੀ ਦੇ ਮੁਲਾਜ਼ਮ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਅਸੀਂ ਪੀੜਤ ਪਰਿਵਾਰ ਨਾਲ ਖੜ੍ਹੇ ਹਾਂ ਪਰਿਵਾਰ ਨੂੰ ਆਰਥਿਕ ਸਹਾਇਤਾ ਵੀ ਦਿੱਤੀ ਜਾਵੇਗੀ।ਟੀਐਸਪੀਐਲ ਪ੍ਰਬੰਧਨ ਉਦਯੋਗਿਕ ਸੁਰੱਖਿਆ ਦੇ ਵਿਸ਼ਵ ਪੱਧਰੀ ਨਿਯਮਾਂ ਦੀ ਪਾਲਣਾ ਕਰਦਿਆਂ ‘ਜ਼ੀਰੋ ਨੁਕਸਾਨ’ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਵਚਨਬੱਧ ਹੈ।
ਕੈਪਸ਼ਨ: ਤਲਵੰਡੀ ਸਾਬੋ ਪਾਵਰ ਪਲਾਂਟ ਬਣਾਂਵਾਲੀ ਦੇ ਗੇਟ ਅੱਗੇ ਧਰਨਾ ਦੇ ਰਹੇ ਮਜਦੂਰ ਤੇ ਕਿਸਾਨ ਆਗੂ।

NO COMMENTS