ਤੰਬੋਲਾ ਅਤੇ ਦਿਮਾਗ਼ੀ ਕਸਰਤ ਮੁਕਾਬਲਿਆਂ ਦੇ ਜੇਤੂਆਂ ਨੂੰ ਵੰਡੇ ਗਏ ਇਨਾਮ

0
19

ਬੁਢਲਾਡਾ ,07 ਨਵੰਬਰ (ਸਾਰਾ ਯਹਾ /ਅਮਨ ਮਹਿਤਾ): ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਵੱਲੋਂ ਕਰਵਾ ਚੌਥ ਦੇ ਪਵਿੱਤਰ ਦਿਨ ਔਰਤਾਂ ਨੇ ਤੰਬੋਲਾ ਮੁਕਾਬਲੇ ਕਰਵਾਏ ਗਏ ਸਨ। ਜਿਨ੍ਹਾਂ ਦੇ ਜੇਤੂ ਖਿਡਾਰਨਾਂ ਨੂੰ ਇਕ ਸਾਦੇ ਸਮਾਰੋਹ ਵਿੱਚ ਇਨਾਮ ਦਿੱਤੇ ਗਏ। ਇਨਾਮ ਵੰਡ ਸਮਾਰੋਹ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਬੁਢਲਾਡਾ ਰਾਜਕੁਮਾਰ ਭੱਠਲ ਮੁੱਖ ਮਹਿਮਾਨ, ਬਲਵਿੰਦਰ ਸਿੰਘ ਕਾਕਾ ਕੋਚ ਅਤੇ ਕਾਕਾ ਅਮਰਿੰਦਰ ਸਿੰਘ ਦਾਤੇਵਾਸ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਕੇਵਲ ਗਰਗ ਨੇ ਦੱਸਿਆ ਕਿ ਮੁਕਾਬਲੇ ਵਿਚ ਸੀਨੀਅਰ ਸਿਟੀਜ਼ਨ ਅੋਰਤਾ ਅਤੇ ਨੌਜਵਾਨ ਅੋਰਤਾ ਦੇ ਦੋਹਾਂ ਗਰੁੱਪਾਂ ਨੇ ਹਿੱਸਾ ਲਿਆ। ਤੰਬੋਲਾ ਤੋਂ ੲਿਲਾਵਾ ਦਿਮਾਗੀ ਕਸਰਤ ਹੋੲੀਅਾਂ ਗੇਮਾਂ ਵੀ ਕਰਵਾਈਆਂ ਗਈਆਂ ਸਨ। ਜੇਤੂ ਖਿਡਾਰੀਆਂ ਨੂੰ  ਸ਼ਾਨਦਾਰ ਇਨਾਮ ਅਤੇ ਟਰਾਫੀਆਂ ਦਿੱਤੀਆਂ ਗਈਆਂ। ਅੰਤਿਮ ਨਤੀਜੇ ਵਿੱਚ ਉਨ੍ਹਾਂ ਦੱਸਿਆ ਕਿ ਸੀਨੀਅਰ ਸਿਟੀਜ਼ਨ ਅੋਰਤਾ ਵਿੱਚ ਪਹਿਲਾ ਸਥਾਨ ਪ੍ਰੋਮਿਲਾ ਬਾਲਾ ਅਤੇ ਦੂਸਰਾ ਜਸਵੀਰ ਕੌਰ ਅਤੇ ਸਰੋਜ ਬਾਲਾ ਰਹੇ।  ਦਿਮਾਗੀ ਕਸਰਤ ਮੁਕਾਬਲੇ ਵਿੱਚ ਪਹਿਲਾ ਸਥਾਨ ਸ਼ੀਲਾ ਦੇਵੀ ਅਤੇ ਦੂਸਰਾ ਸਥਾਨ ਆਸ਼ਾ ਦੇਵੀ,  ਤੀਸਰਾ ਸਥਾਨ ਹਰਭਜਨ ਕੌਰ ਨੇ ਪ੍ਰਾਪਤ ਕੀਤਾ। ਨੋਜਵਾਨ ਅੋਰਤਾ ਦੇ ਤੰਬੋਲਾ ਮੁਕਾਬਲੇ ਵਿਚ ਪਹਿਲਾ ਸਥਾਨ ਸਰਬਜੀਤ ਕੌਰ, ਦੂਸਰਾ ਸਥਾਨ ਵੀਰਪਾਲ ਕੌਰ ਤੇ ਪਰਮਿੰਦਰ ਕੌਰ ਤੇ ਤੀਸਰਾ ਸਥਾਨ ਨਿਸ਼ਾ ਰਾਣੀ ਨੇ  ਪ੍ਰਾਪਤ ਕੀਤਾ। ਇਸੇ ਤਰ੍ਹਾਂ ਨੋਜਵਾਨ ਅੋਰਤਾ ਦੇ ਦਿਮਾਗੀ ਕਸਰਤ ਮੁਕਾਬਲੇ ਵਿੱਚ ਪਹਿਲਾ ਸਥਾਨ ਨਿਸ਼ਿਕਾ ਦੂਸਰਾ ਸਥਾਨ ਸੁਨੀਤਾ ਅਤੇ ਤੀਸਰਾ ਸਥਾਨ ਮੇਨਕਾ ਨੇ ਪ੍ਰਾਪਤ ਕੀਤਾ। ਇਸ ਮੋਕੇ ਹਰਸ਼ਵਰਧਨ ਲੱਕੀ, ਮੈਡਮ ਜਸਵੀਰ ਵਿਰਦੀ, ਪ੍ਰਾਜੈਕਟ ਚੇਅਰਮੈਨ ਸੁਰਜੀਤ ਸਿੰਘ, ਸਕੱਤਰ ਜਸਵੰਤ  ਸਿੰਗਲਾ, ਮੀਤ ਪ੍ਰਧਾਨ ਸੁਖਵਿੰਦਰ ਸ਼ਰਮਾ, ਮਾਸਟਰ ਸੱਤਪਾਲ ਗਰਗ ਆਦਿ ਹਾਜਰ ਸਨ।

NO COMMENTS