*ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਵੱਖ ਵੱਖ ਥਾਵਾਂ ਤੇ ਜਾਗਰੂਕਤਾ ਕੈਂਪ ਲਗਾਏ*

0
9

ਮਾਨਸਾ, 16 ਮਈ (ਸਾਰਾ ਯਹਾਂ/ਔਲਖ ) ਹਰ ਸਾਲ 31 ਮਈ ਨੂੰ ਪੂਰੇ ਵਿਸ਼ਵ ਵਿਚ ਤੰਬਾਕੂ ਵਿਰੋਧੀ ਦਿਵਸ ਮਨਾਇਆਜਾਂਦਾ ਹੈ। ਮਾਨਯੱਗ ਡਿਪਟੀ ਕਮਿਸ਼ਨਰ ਮਾਨਸਾ ਜੀ ਦੇ ਹੁਕਮਾਂ ਤਹਿਤ ਅਤੇ ਸਿਵਲ ਸਰਜਨ ਡਾਕਟਰ ਰਣਜੀਤ ਸਿੰਘ ਰਾਏ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨੈਸ਼ਨਲ ਵੈਕਟਰ ਬੌਰਨ ਡਜੀਜ ਕੰਟਰੋਲ ਪ੍ਰੋਗਰਾਮ ਦੀ ਟੀਮ ਜਿਸ ਵਿੱਚ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ ਅਰਸ਼ਦੀਪ ਸਿੰਘ, ਸ੍ਰੀ ਸੰਤੋਸ਼ ਭਾਰਤੀ, ਕੇਵਲ ਸਿੰਘ ਏ ਐਮ ਓ, ਗੁਰਜੰਟ ਸਿੰਘ ਏ ਐਮ ਓ ਸਮੇਤ ਸਮੁੱਚੇ ਸਿਹਤ ਸਟਾਫ ਵੱਲੋਂ ਮਾਨਸਾ ਜ਼ਿਲ੍ਹੇ ਵਿੱਚ ਵੱਖ ਵੱਖ ਥਾਵਾਂ ਤੇ ਲੌਕਾ ਨੂੰ ਤੰਬਾਕੂ ਦੇ ਸਿਹਤ ਉਪਰ ਪੈਣ ਵਾਲੇ ਮਾੜੇ ਪੑਭਾਵਾ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਜਿਸ ਲੜੀ ਤਹਿਤ ਬਲਾਕ ਖਿਆਲਾ ਕਲਾਂ ਦੇ ਵੱਖ ਵੱਖ ਸਕੂਲਾਂ ਅਤੇ ਪਿੰਡਾਂ ਵਿੱਚ ਡਾਕਟਰ ਹਰਚੰਦ ਸਿੰਘ ਸੀਨੀਅਰ ਮੈਡੀਕਲ ਅਫਸਰ ਜੀ ਦੀ ਯੋਗ ਅਗਵਾਈ ਵਿੱਚ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਤੰਬਾਕੂ ਦੇ ਮਨੁੱਖੀ ਸਰੀਰ ਉੱਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਵਿਸਥਾਰ ਜਾਣਕਾਰੀ ਦਿੱਤੀ ਗਈ। ਪੀ ਐਚ ਸੀ ਨੰਗਲ ਕਲਾਂ , ਜੋਗਾ , ਉਭਾ , ਭੈਣੀ ਬਾਘਾ, ਢੈਪਈ ਅਤੇ ਫਫੜੇ ਭਾਈਕੇ ਵਿਖੇ ਵੱਖ ਵੱਖ ਸਕੂਲਾਂ ਅਤੇ ਪਿੰਡਾਂ ਦੀਆਂ ਸਾਂਝੀਆਂ ਥਾਵਾਂ ਤੇ ਜਾਗਰੂਕਤਾ ਕੈਂਪ ਲਗਾਏ ਗਏ। ਇਸ ਮੌਕੇ ਜਾਣਕਾਰੀ ਦਿੰਦਿਆਂ ਸ੍ਰੀ ਜਗਦੀਸ਼ ਸਿੰਘ ਅਤੇ ਲੀਲਾ ਰਾਮ ਸਿਹਤ ਇੰਸਪੈਕਟਰ ਨੇ ਦੱਸਿਆ ਕਿ ਤੰਬਾਕੂ ਦੀ ਵਰਤੋਂ ਕਰਨ ਨਾਲ ਜਿੱਥੇ ਮੂੰਹ,ਗਲੇ ਅਤੇ ਫੇਫੜਿਆੰ ਦਾ ਕੈਂਸਰ ਹੇ ਸਕਦਾ ਹੈ ਉਥੇ ਹੀ ਦਿਲ ਦੇ ਰੌਗ ਅਤੇ ਸਾਹ ਦੇ ਰੋਗ ਵੀ ਜ਼ਿਆਦਾ ਹੋਣ ਦੀ ਸੰਭਾਵਨਾ ਹੁੰਦੀ ਹੈ । ਮਾਨਯੋਗ ਹਾਈਕੋਰਟ ਵੱਲੋਂ ਜਨਤਕ ਥਾਂਵਾਂ ਤੇ ਇਸ ਦੀ ਵਰਤੋਂ ਕਰਨ ਤੇ ਪੂਰਨ ਰੋਕ ਲਗਾਈ ਗਈ ਹੈ। ਸਕੂਲਾਂ ਕਾਲਜਾਂ ਅਤੇ ਸਾਰੇ ਹੀ ਧਾਰਮਿਕ ਸਥਾਨਾਂ ਦੇ ਨੇੜੇ 200 ਮੀਟਰ ਦੇ ਘੇਰੇ ਵਿੱਚ ਤੰਬਾਕੂ ਦੀ ਵਰਤੋ ਤੇ ਪੂਰਨ ਪਾਬੰਦੀ ਲਗਾਈ ਗਈ ਹੈ ਇਸ ਤੋਂ ਇਲਾਵਾ 18 ਸਾਲ ਤੋਂ ਘੱਟ ਉਮਰ ਦੇ ਲੇਕਾਂ ਤੇ ਤੰਬਾਕੂ ਪਦਾਰਥ ਵੇਚਣ ਤੇ ਪੂਰਨ ਮਨਾਹੀ ਹੈ। ਇਸ ਸਬੰਧੀ 23 ਮਈ ਤੋਂ 31 ਮਈ ਤੱਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਤਹਿਤ ਤੰਬਾਕੂ ਪਦਾਰਥਾਂ ਦੀ ਜਨਤਕ ਥਾਂਵਾਂ ਤੇ ਵਰਤੋ ਨੂੰ ਰੋਕਣ ਲਈ ਵੱਖ ਵੱਖ ਧਾਰਾਵਾ ਅਧੀਨ ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਨਾਲ ਹੋਰ ਵਿਭਾਗਾਂ ਦੇ ਨੋਡਲ ਅਫਸਰ ਅਧਿਕਾਰੀਆਂ ਨੂੰ ਚਲਾਣ ਕੱਟਣ ਦੇ ਨਿਰਦੇਸ਼ ਦਿੱਤੇ ਗਏ ਹਨ। ਤਾਂ ਕਿ ਲੋਕਾਂ ਨੂੰ ਤੰਬਾਕੂ ਦੀ ਵਰਤੋ ਤੋਂ ਰੋਕਿਆ ਜਾ ਸਕੇ। ਇਸ ਮੌਕੇ ਵੱਖ ਵੱਖ ਥਾਂਵਾਂ ਤੇ ਚਲਾਨ ਵੀ ਕੱਟੇ ਗਏ। ਇਸ ਸਮੇਂ ਰਾਮ ਕੁਮਾਰ ,ਸਰਬਜੀਤ ਸਿੰਘ,ਸੁਖਪਾਲ ਸਿੰਘ,ਗੁਰਦੀਪ ਸਿੰਘ, ਗੁਰਜੰਟ ਸਿੰਘ,ਖੁਸ਼ਵਿੰਦਰ ਸਿੰਘ ਸਮੇਤ ਸਿਹਤ ਸੁਪਰਵਾਈਜ਼ਰ ਮੇਲ/ਫੀਮੇਲ, ਸੀ ਐਚ ਓਜ, ਵੱਖ ਵੱਖ ਸਬ ਸੈਂਟਰ ਤੇ ਤੈਨਾਤ ਮ ਪ ਹ ਵ ਮੇਲ/ਫੀਮੇਲ ਅਤੇ ਆਸ਼ਾ ਵਰਕਰ ਹਾਜ਼ਰ ਸਨ।

NO COMMENTS