ਤੇਜ਼ ਝੱਖੜ ਤੇ ਬਾਰਸ਼ ਕਾਰਨ ਕਣਕ ਦੀ ਫਸਲ ਨੂੰ ਨੁਕਸਾਨ ਹੋਇਆ ਕਿਸਾਨ ਆਗੂ

0
65

ਮਾਨਸਾ 28 ਦਸੰਬਰ  (ਸਾਰਾ ਯਹਾ /ਬੀਰਬਲ ਧਾਲੀਵਾਲ )ਬੀਤੀ ਰਾਤ ਹੋਈ ਬਾਰਸ਼ ਅਤੇ ਤੇਜ਼ ਹਨ੍ਹੇਰੀ ਕਾਰਨ ਕਣਕ ਦੀ ਫਸਲ ਦਾ ਬਹੁਤ ਨੁਕਸਾਨ ਹੋਇਆ ਹੈ ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕਿਸਾਨ ਆਗੂ ਗੋਰਾ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਬੀਤੀ ਰਾਤ ਹੋਈ ਬਾਰਸ਼ ਅਤੇ ਤੇਜ਼ ਝੱਖੜ ਕਾਰਨ ਪਿੰਡ ਭੈਣੀਬਾਘਾ ਵਿੱਚ ਕਣਕ ਦੀ ਫਸਲ ਦਾ ਬਹੁਤ ਨੁਕਸਾਨ ਹੋਇਆ ਹੈ ।ਜਿਨ੍ਹਾਂ ਕਣਕਾਂ ਨੂੰ ਪਾਣੀ ਲਗਾਇਆ ਹੋਇਆ ਸੀ ਉਹ ਝੱਖੜ ਕਾਰਨ ਪੂਰੀ ਤਰ੍ਹਾਂ ਵਿੱਛ ਗਈਆਂ ਜਿਸ ਕਾਰਨ ਹਾੜ੍ਹੀ ਮੌਕੇ ਕਣਕ ਅਤੇ ਤੂੜੀ ਦੇ ਝਾਡ਼ ਵਿੱਚ ਕਾਫ਼ੀ ਗਿਰਾਵਟ ਆਵੇਗੀ। ਅਤੇ ਫਸਲ ਵੱਢਣ ਵਿੱਚ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਮਾਨਸਾ ਜ਼ਿਲ੍ਹੇ ਵਿੱਚ ਕਣਕ ਦੀਆਂ ਫਸਲਾਂ ਦੀ ਰੌਣੀ ਕੀਤੀਆਂ ਹੋਈਆਂ ਸਨ ਉਨ੍ਹਾਂ ਦਾ ਕਾਫੀ ਨੁਕਸਾਨ ਹੋਇਆ ਹੈ ।

NO COMMENTS