*ਤੇਲ ਦੀਆਂ ਵਧੀਆਂ ਕੀਮਤਾ ਨੂੰ ਲੈ ਕੇ ਟਰੱਕ ਅਪਰੇਟਰਾਂ ਨੇ ਲਾਇਆ ਧਰਨਾ*

0
38

ਬੋਹਾ , 21 ਜੂਨ (ਸਾਰਾ ਯਹਾਂ/ਦਰਸ਼ਨ ਹਾਕਮਵਾਲਾ)  ਟਰੱਕ ਯੂਨੀਅਨ ਬੋਹਾ ਦੇ ਅਪਰੇਟਰਾਂ ਨੇ ਤੇਲ ਦੀਆਂ ਵਧੀਆਂ ਕੀਮਤਾ ਕੀਮਤਾਂ ਦਾ ਵਿਰੋਧ ਕਰਨ ਲਈ ਇਕ ਧਰਨਾ ਰੱਤੀਆਂ ਬੁਢਲਾਡਾ ਮੇਨ
ਸੜਕ ‘ਤੇ ਲਾਇਆ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਪ੍ਰਧਾਨ ਦਲੇਰ ਸਿੰਘ, ਭੱਠਾ ਐਸ਼ੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਮੰਗਲਾ,
ਕਿਰਪਾਲ ਸਿੰਘ ਖਾਲਸਾ ਤੇ ਸੁਖਦੇਵ ਸਿੰਘ ਗੰਢੂ ਕਲਾਂ ਆਦਿ ਨੇ ਕਿਹਾ ਕਿ ਤੇਲ ਦੀਆਂ ਵੱਧੀਆਂ ਕੀਮਤਾਂ ਨੇ ਟਰਾਸ਼ਪੋਰਟ ਦਾ ਬਿਜਨਿਸ
ਤਬਾਹ ਕਰਕੇ ਰੱਖ ਦਿੱਤਾ ਹੈ , ਇਸ ਲਈ ਅਤੇ ਟਰੱਕ ਅਪਰੇਟਰ ਆਪਣੇ ਟੱਰਕਾਂ ਨੂੰ ਖੜ੍ਹੇ ਕਰਕੇ ਬੇਕਾਰੀ ਦੇ ਦੌਰ ਵਿਚ ਲੰਘ ਰਹੇ ਹਨ। ਉਨ੍ਹਾਂ
ਕਿਹਾ ਕਿ ਕੇਂਦਰ ਦੀਆ ਵੱਖ ਵੱਖ ਸਮੇ ਆਈਆਂ ਸਰਕਾਰਾਂ ਨੇ ਤੇਲ ਸਮੇਤ ਸਾਰੇ ਦੇਸ਼ ਦੇ ਬਹੁਤ ਸਾਰੇ ਕੁਦਰਤੀ ਭੰਡਾਰ ਬਹੁ ਕੌਮੀ ਕੰਪਨੀਆਂ ਨੂੰ
ਵੇਚ ਦਿੱਤੇ ਹਨ ,ਜਿਸ ਕਰਕੇ ਨਿੱਤ ਦਿਹਾੜੀ ਤੇਲ ਦੀਆਂ ਕੀਮਤਾਂ ਅਸ਼ਮਾਨ ਨੂੰ ਛੂਹ ਰਹੀਆਂ ਹਨ । ਉਂਨ੍ਹਾਂ ਕਿਹਾ ਕਿ ਕਾਰਪੋਰੇਟ ਜਗਤ ਲੋਕ
ਸਭਾ ਚੋਣਾਂ ਤੋਂ ਪਹਿਲਾਂ ਵੱਖ ਵੱਖ ਸਿਆਸੀ ਪਾਰਟੀਆਂ ਨੂੰ ਉਨ੍ਹਾਂ ਦੀ ਮੂੰਹ ਮੰਗੀ ਕੀਮਤ ਦੇ ਕੇ ਖਰੀਦਦਾ ਹੈ ਤੇ ਸੱਤਾ ਵਿਚ ਆ ਜਾਣ ਤੋਂ
ਬਾਆਦ ਇਹ ਪਾਰਟੀਆਂ ਕਾਰਪੋਰੇਟ ਜਗਤ ਨੂੰ ਛੋਟ ਦੇਂਦੀਆਂ ਹਨ ਕਿ ਉਹ ਤੇਲ ਸਮੇਤ ਹਰ ਜ਼ਰੂਰੀ ਵਸਤੂ ਦੀ ਕੀਮਤ ਵਿਚ ਜਿਨਾਂ ਮਰਜ਼ੀ ਵਾਧਾ
ਕਰਕੇ ਜਨਤਾ ਨੂੰ ਦੋਹੇਂ ਹੱਥੀ ਲੁੱਟਣ । ਉਨ੍ਹਾ ਕਿਹਾ ਕਿ ਸਰਕਾਰਾਂ ਅਸਲ ਵਿਚ ਕਾਰਪੋਰੇਟ ਜਗਤ ਦੇ ਹੱਥਾਂ ਦੀ ਕਠਪੁਲਤੀ ਹੁੰਦੀਆਂ ਹਨ ਤੇ
ਅਸਲ ਸੱਤਾ ਕਾਰਪੋਰੇਟ ਘਰਾਣਿਆਂ ਕੋਲ ਹੁੰਦੀ ਹੈ। । ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕਾਂ ਨੂੰ ਹੁਣ ਸਰਕਾਰਾ ਦੇ ਲੁਟੇਰੇ ਕਿਰਦਾਰ ਦੀ ਪਛਾਣ ਹੋਣ
ਲੱਗ ਪਈ ਹੈ। ਉਨਾਂ ਚਿਤਾਵਨੀ ਦਿੱਤੀ ਕਿ ਜੇ ਕੇਂਦਰ ਦੀ ਮੋਦੀ ਸਰਕਾਰ ਤੇ ਪੰਜਾਬ ਦੀ ਕੈਪਟਨ ਸਰਕਾਰ ਨੇ ਡੀਜਲ ਤੇ ਪਟਰੋਲ ‘ਤੇ ਲਾਏ ਬੇ
ਹਿਸਾਬੇ ਟੈਕਸਾਂ ਨੂੰ ਨਾ ਘਟਾਇਆ ਤਾਂ ਅੱਕੇ ਲੋਕ ਬਗਾਵਤ ‘ਤੇ ਉਤਰ ਆਉਣਗੇ।

NO COMMENTS