ਬੋਹਾ , 22 ਜੂਨ (ਸਾਰਾ ਯਹਾਂ/ਦਰਸ਼ਨ ਹਾਕਮਵਾਲਾ) :ਟਰੱਕ ਯੂਨੀਅਨ ਬੋਹਾ ਦੇ ਅਪਰੇਟਰਾਂ ਨੇ ਤੇਲ ਦੀਆਂ ਵਧੀਆਂ ਕੀਮਤਾ ਕੀਮਤਾਂ ਦਾ ਵਿਰੋਧ ਕਰਨ ਲਈ ਲਾਇਆ ਧਰਨਾ ਅੱਜ ਦੂਜੇ ਦਿਨ ਵੀ
ਜਾਰੀ ਰਿਹਾ । ਸ਼ਾਮ ਚਾਰ ਵਜੇ ਤੋਂ ਬਾਦ ਅਪਰੇਟਰਾਂ ਨੇ ਆਪਣੇ ਟੱਰਕ ਸੜਕ ਤੇ ਖੜ੍ਹੇ ਕਰਕੇ ਰੱਤੀਆਂ ਬੁਢਲਾਡਾ ਮੇਨ ਸੜਕ ਤੇ ਜਾਮ ਲਾ
ਦਿੱਤਾ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਰਥੀ ਫੂਕੀ । ਧਰਨੇ ਨੂੰ ਸੰਬੋਧਨ
ਕਰਦਿਆਂ ਯੂਨੀਅਨ ਦੇ ਪ੍ਰਧਾਨ ਦਲੇਰ ਸਿੰਘ, ਨਗਰ ਪੰਚਾਇਤ ਬੋਹਾ ਦੇ ਸਾਬਕਾ ਪ੍ਰਧਾਨ ਜਥੇਦਾਰ ਜੋਗਾ ਸਿੰਘ , ਭਾਰਤੀ ਕਿਸਾਨ ਯੂਨੀਅਨ (
ਲੱਖੋਵਾਲ) ਸੂਬਾ ਮੀਤ ਪ੍ਰਧਾਨ ਪ੍ਰੋਸ਼ਤਮ ਸਿੰਘ ਗਿਲ, ਗੁਰਮੀਤ ਸਿੰਘ ਮਲਕੀਤ ਸਿੰਘ, ਤੇ ਰਿੰਕੂ ਸਿੰਘ ਆਦਿ ਨੇ ਕਿਹਾ ਕਿ ਤੇਲ ਦੀਆਂ
ਕੀਮਤਾ ਵਿਚ ਬੇ- ਹਿਸਾਬਾ ਵਾਧਾ ਕਰਨ ਲਈ ਕੇਂਦਰ ਤੇ ਪੰਜਾਬ ਸਰਕਾਰ ਬਰਾਬਰ ਰੂਪ ਵਿਚ ਵਿਚ ਜਿੰਮੇਵਾਰ ਹਨ ਤੇ ਦੋਹਾਂ ਸਰਕਾਰਾਂ ਨੇ
ਟੈਕਸ ਦਰ ਟੈਕਸ ਲਾ ਕੇ ਤੇਲ ਦੀਆਂ ਕੀਮਤਾਂ ਨੂੰ ਅਸਮਾਨ ਤੇ ਪਹੁੰਚਾ ਦਿੱਤਾ ਹੈ। । ਉਨ੍ਹਾਂ ਕਿਹਾ ਕਿ ਡੀਜਲ ਤੇ ਪੈਟਰੋਲ ਦੀਆਂ ਕੀਮਤਾ ਦੇ ਵਾਧੇ
ਦਾ ਅਸਰ ਬਜ਼ਾਰ ਵਿਚ ਵਿੱਕਣ ਵਾਲੀ ਹਰ ਵਸਤੂ ‘ਤੇ ਪੈਂਦਾ ਹੈ ਇਸ ਲਈ ਹੀ ਮਹਿੰਗਾਈ ਛੱੜਪੇ ਮਾਰ ਕੇ ਵੱਧਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ
ਦੇਸ਼ ਦੇ ਲੋਕਾਂ ਨੂੰ ਹੁਣ ਸਰਕਾਰਾਂ ਦੇ ਲੁਟੇਰੇ ਕਿਰਦਾਰ ਦੀ ਪਛਾਣ ਹੋਣ ਲੱਗ ਪਈ ਹੈ , ਇਸ ਲਈ ਉਹ ਹੁਣ ਘਰਾਂ ਨੂੰ ਛੱਡ ਕਿ ਸੜਕਾਂ ਤੇ ਉਤਰੇ
ਹੋਏ ਹਨ । ਉਨਾਂ ਚਿਤਾਵਨੀ ਦਿੱਤੀ ਕਿ ਜੇ ਕੇਂਦਰ ਦੀ ਮੋਦੀ ਸਰਕਾਰ ਤੇ ਪੰਜਾਬ ਦੀ ਕੈਪਟਨ ਸਰਕਾਰ ਨੇ ਡੀਜਲ ਤੇ ਪਟਰੋਲ ‘ਤੇ ਲਾਏ ਬੇ –
ਹਿਸਾਬੇ ਟੈਕਸਾਂ ਨੂੰ ਨਾ ਘਟਾਇਆ ਤਾਂ ਅੱਕੇ ਲੋਕ ਬਗਾਵਤ ‘ਤੇ ਉਤਰ ਆਉਣਗੇ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੀਆਂ ਵਿਧਾਨ
ਸਭਾ ਚੋਣਾ-2022 ਵਿਚ ਇਨ੍ਹਾਂ ਦੋਹਾਂ ਪਾਰਟੀਆ ਪੰਜਾਬ ਵਿਚ ਕਰਾਰੀ ਹਾਰ ਦਿੱਤੀ ਜਾਵੇ