ਤੇਲ ਕੀਮਤਾਂ ‘ਚ ਵਾਧੇ ਮਗਰੋਂ ਹੁਣ ਇੱਕ ਹੋਰ ਬੋਝ..!!

0
156

ਚੰਡੀਗੜ੍ਹ 01 ਜੁਲਾਈ (ਸਾਰਾ ਯਹਾ/ਬਿਓਰੋ ਰਿਪੋਰਟ) : ਪੰਜਾਬ ਸਰਕਾਰ ਵੱਲੋਂ ਬੱਸਾਂ ਦੇ ਕਿਰਾਏ ‘ਚ ਕੀਤੇ ਵਾਧੇ ਤੋਂ ਬਾਅਦ ਲੋਕਾਂ ‘ਚ ਕਾਫੀ ਰੋਸ ਹੈ। ਲੌਕਡਾਊਨ ਦੌਰਾਨ ਕੰਮਕਾਜ ਪਹਿਲਾਂ ਹੀ ਬੁਰੀ ਤਰ੍ਹਾਂ ਠੱਪ ਹੈ ਤੇ ਬੱਸਾਂ ਦੇ ਕਿਰਾਏ ‘ਚ ਵਾਧਾ ਕਰਕੇ ਸਰਕਾਰ ਨੇ ਆਮ ਲੋਕਾਂ ‘ਤੇ ਬੋਝ ਵਧਾ ਦਿੱਤਾ ਹੈ। ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਆਮ ਲੋਕ ਸਰਕਾਰ ਦੀ ਨਿਖੇਧੀ ਕਰ ਰਹੇ ਹਨ।

ਪੰਜਾਬ ਸਰਕਾਰ ਨੇ ਬੱਸਾਂ ਦੇ ਕਿਰਾਏ ਵਿੱਚ 6 ਪੈਸੇ ਦਾ ਵਾਧਾ ਕੀਤਾ ਜਿਸ ਨਾਲ ਆਮ ਬੱਸ ਦਾ ਕਿਰਾਇਆ 122 ਪੈਸੇ ਪ੍ਰਤੀ ਕਿਲੋਮੀਟਰ ਪਹੁੰਚ ਗਿਆ। ਇਸ ਤੋਂ ਇਲਾਵਾ HVAC ਬੱਸਾਂ ਦਾ ਕਿਰਾਇਆ ਪਹਿਲਾਂ ਹੀ ਆਮ ਬੱਸ ਨਾਲੋਂ 20 ਫ਼ੀਸਦੀ ਵੱਧ ਹੁੰਦਾ ਹੈ ਹੁਣ HVAC ਬੱਸ ਦਾ ਕਿਰਾਇਆ 146 ਪੈਸੇ ਪ੍ਰਤੀ ਕਿਲੋਮੀਟਰ ਹੋ ਗਿਆ।

ਇਸੇ ਤਰ੍ਹਾਂ Integral ਕੋਚ ਦਾ ਕਿਰਾਇਆ ਆਮ ਬੱਸ ਨਾਲੋਂ 80 ਫੀਸਦੀ ਵੱਧ ਹੁੰਦਾ ਹੈ ਤੇ ਹੁਣ  Integral ਕੋਚ ਦਾ ਕਿਰਾਇਆ 219 ਪੈਸੇ ਹੋ ਗਿਆ ਹੈ। ਇਸ ਦੌਰਾਨ Super Integral ਕੋਚ ਦਾ ਕਿਰਾਇਆ 244 ਪੈਸੇ ਪ੍ਰਤੀ ਕਿਲੋਮੀਟਰ ਹੋ ਗਿਆ। ਬੱਸਾਂ ਵਿੱਚ ਕੈਪਟਨ ਸਰਕਾਰ ਵੱਲੋਂ ਪੂਰੀਆਂ ਸਵਾਰੀਆਂ ਬੈਠਣ ਨੂੰ ਛੋਟ ਦਿੱਤੀ ਜਾ ਚੁੱਕੀ ਹੈ ਪਰ ਬੱਸਾਂ ਨੂੰ ਸਵਾਰੀਆਂ ਨਹੀਂ ਮਿਲ ਰਹੀਆਂ, ਬੱਸਾਂ ਦੇ ਵਿੱਚ 10 ਤੋਂ 15 ਸਵਾਰੀਆਂ ਹੀ ਸਫ਼ਰ ਕਰ ਰਹੀਆਂ ਹਨ।

ਉਧਰ, ਬਠਿੰਡਾ ਵਿੱਚ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਤੇਲ ਦੀਆਂ ਕੀਮਤਾ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਦੋਵਾਂ ਨੂੰ ਘਟਾਉਣੀਆਂ ਚਾਹੀਦੀਆਂ ਹਨ। ਕੇਂਦਰ ਸਰਕਾਰ ਵੀ 10 ਰੁਪਏ ਕੀਮਤ ਘਟਾਵੇ ਤੇ 10 ਰੁਪਏ ਸੂਬਾ ਸਰਕਾਰ ਵੀ ਘੱਟ ਕਰੇ।

NO COMMENTS