ਤੇਜ ਬਾਰਿਸ਼ ਚ ਕੀਤੀ 100 ਕਿਲੋਮੀਟਰ ਸਾਇਕਲ ਰਾਈਡ ਮੁਕੰਮਲ।

0
91

ਮਾਨਸਾ , 7 ਜੂਨ (ਸਾਰਾ ਯਹਾ/ ਬਲਜੀਤ ਸ਼ਰਮਾ) : ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਨੇ ਅੱਜ ਗਰੁੱਪ ਦੇ ਸੀਨੀਅਰ ਮੈਂਬਰ ਸੁਰਿੰਦਰ ਬਾਂਸਲ ਜੀ ਦੇ ਜਨਮਦਿਨ ਦੀ ਖੁਸ਼ੀ ਸਾਂਝੀ ਕਰਨ ਦੇ ਮਕਸਦ ਨਾਲ ਮਾਨਸਾ ਤੋਂ ਸੁਨਾਮ ਅਤੇ ਸੁਨਾਮ ਤੋਂ ਵਾਪਿਸ ਮਾਨਸਾ ਤੱਕ 100 ਕਿਲੋਮੀਟਰ ਸਾਇਕਲ ਰਾਈਡ ਕੀਤੀ। ਇਸ ਰਾਈਡ ਦੀ ਅਗਵਾਈ ਸੀਨੀਅਰ ਸਿਟੀਜ਼ਨ ਅਤੇ ਸਾਇਕਲ ਗਰੁੱਪ ਦੇ ਮੈਂਬਰ ਸ਼੍ਰੀ ਸੁਰਿੰਦਰ ਬਾਂਸਲ ਜੀ ਨੇ ਖੁੱਦ ਸਾਇਕਲ ਚਲਾ ਕੇ ਕੀਤੀ। ਇਹ ਜਾਣਕਾਰੀ ਦਿੰਦਿਆਂ ਅਨਿਲ ਸੇਠੀ ਜਿਨ੍ਹਾਂ ਦੇ ਦੋ ਬੇਟੀਆਂ ਅਤੇ ਇੱਕ ਭਤੀਜੇ ਨੇ ਇਸ ਰਾਈਡ ਵਿੱਚ ਜੂਨੀਅਰ ਮੈਂਬਰ ਵਜੋਂ ਹਿੱਸਾ ਲਿਆ ਨੇ ਦੱਸਿਆ ਕਿ ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਦਾ ਮਕਸਦ ਹਰੇਕ ਕਿਸੇ ਦੀ ਖੁਸ਼ੀ ਸਾਂਝੀ ਕਰਨਾ ਅਤੇ ਲੋਕਾਂ ਨੂੰ ਸਾਇਕਲਿੰਗ ਲਈ ਪ੍ਰੇਰਿਤ ਕਰਨਾ ਹੈ ਇਸੇ ਲੜੀ ਤਹਿਤ ਅੱਜ ਇਹ ਰਾਈਡ ਕੀਤੀ ਗਈ ਸੀ।ਗਰੁੱਪ ਦੇ ਮੈਂਬਰ ਨਰਿੰਦਰ ਗੁਪਤਾ ਅਤੇ ਪਰਵੀਨ ਟੋਨੀ ਨੇ ਦੱਸਿਆ ਕਿ ਇਸ ਰਾਈਡ ਵਿੱਚ ਮਾਨਸਾ ਸਾਇਕਲ ਗਰੁੱਪ ਦੇ ਮੈਂਬਰ ਡੀ.ਐਸ.ਪੀ.ਬਹਾਦਰ ਸਿੰਘ ਰਾਓ ਜੀ ਜੋ ਕਿ ਅੱਜ ਕੱਲ ਪਟਿਆਲਾ ਪੋਸਟਡ ਹਨ ਨੇ ਵੀ ਮੈਂਬਰਾਂ ਨਾਲ ਅਪਣੇ ਨਿਵਾਸ ਸੰਗਰੂਰ ਤੋਂ ਸਾਇਕਲ ਤੇ ਆ ਕੇ ਮੈਂਬਰਾਂ ਦੀ ਹੌਂਸਲਾ ਅਫਜ਼ਾਈ ਕੀਤੀ। ਇਸ ਮੌਕੇ ਬੋਲਦਿਆਂ ਡੀ.ਐਸ.ਪੀ.ਬਹਾਦਰ ਸਿੰਘ ਰਾਓ ਜੀ ਨੇ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੁੰਦੀ ਹੈ ਕਿ ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਵਲੋਂ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਲੋਕਾਂ ਨੂੰ ਸਾਇਕਲਿੰਗ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਅਤੇ ਇਹਨਾਂ ਦੀ ਪ੍ਰੇਰਣਾ ਸਦਕਾ ਬਹੁਤ ਲੋਕ ਸਾਇਕਲ ਚਲਾਉਣ ਲੱਗ ਪਏ ਹਨ। ਗਰੁੱਪ ਦੇ ਮੈਂਬਰ ਸੰਜੀਵ ਪਿੰਕਾ ਜਿਨ੍ਹਾਂ ਦੀ ਬੇਟੀ ਸ਼ਾਰਵੀ ਗੁਪਤਾ ਨੇ ਵੀ ਇਹ ਰਾਈਡ ਮੁਕੰਮਲ ਕੀਤੀ ਹੈ ਨੇ ਦੱਸਿਆ ਕਿ ਜਿੱਥੇ ਬਾਂਸਲ ਸਾਹਿਬ ਦਾ ਜਨਮਦਿਨ ਦੀ ਖੁਸ਼ੀ ਸਾਂਝੀ ਕੀਤੀ ਹੈ ਉਸ ਦੇ ਨਾਲ ਹੀ ਸ਼ਹੀਦ ਉਧਮ ਸਿੰਘ ਦੇ ਪੁਸ਼ਤੈਨੀ ਘਰ ਜਾ ਕੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਉਹਨਾਂ ਦੱਸਿਆ ਕਿ ਇਸ ਰਾਈਡ ਦੇ ਮੈਂਬਰਾਂ ਲਈ ਸੁਨਾਮ ਸਾਇਕਲ ਗਰੁੱਪ,ਵਿਕਾਸ ਸ਼ਰਮਾ ਅਤੇ ਵਿਨੋਦ ਬਾਂਸਲ ਵਲੋਂ ਰਸਤੇ ਵਿੱਚ ਰਿਫਰੈਸ਼ਮੈਂਟ ਦਾ ਵਧੀਆ ਇੰਤਜਾਮ ਕੀਤਾ ਗਿਆ। ਇਸ ਮੌਕੇ ਬੋਲਦਿਆਂ ਡਾਕਟਰ ਵਰੁਣ ਮਿੱਤਲ ਨੇ ਕਿਹਾ ਕਿ ਹਰੇਕ ਇਨਸਾਨ ਨੂੰ ਸਾਇਕਲਿੰਗ ਨੂੰ ਅਪਣੀ ਜਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ ਇਸ ਨਾਲ ਕਾਫੀ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ।ਇਸ ਮੌਕੇ ਗਰੁੱਪ ਦੇ ਜੂਨੀਅਰ ਮੈਂਬਰ ਅਨਮੋਲ ਸੇਠੀ ,ਆਰਿਅਣ,ਮਾਨਿਕ,ਸ਼ਾਰਵੀ ਗੁਪਤਾ ਸਮੇਤ ਸੀਨੀਅਰ ਮੈਂਬਰ ਸੋਹਣ ਲਾਲ,ਰਜੇਸ਼ ਦਿਵੇਦੀ,ਬਿੰਨੂ ਗਰਗ,ਰੌਕੀ ਸ਼ਰਮਾਂ,ਸੰਜੀਵ ਕੁਮਾਰ,ਰਵਿੰਦਰ ਧਾਲੀਵਾਲ,ਰਮਨ ਗੁਪਤਾ,ਸਾਹਿਲ ਐਡਵੋਕੇਟ ਸਮੇਤ ਸੰਗਰੂਰ ਸਾਇਕਲ ਗਰੁੱਪ ਦੇ ਮੈਂਬਰ ਹਾਜਰ ਸਨ।

NO COMMENTS