*ਤੇਜ਼ਧਾਰ ਹਥਿਆਰ ਨਾਲ ਭਰਾ ਨੇ ਹੀ ਕੀਤਾ ਸਕੇ ਭਰਾ ਦਾ ਕਤਲ*

0
246

ਬਠਿੰਡਾ 11,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ): ਇੱਥੋਂ ਦੇ ਪਿੰਡ ਕੋਟਫੱਤਾਂ ਵਿੱਖੇ ਅੱਜ ਦਿਨ ਦਿਹਾੜੇ ਇੱਕ ਸਕੇ ਭਾਈ ਨੇ ਤੇਜ਼ਧਾਰ ਹਥਿਆਰਾਂ ਨਾਲ ਆਪਣੇ ਹੀ ਭਾਈ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਮੇਰੇ ਤਾਏ ਦੇ ਦੋ ਮੁੰਡੇ ਸਨ ਜੋ ਕਿ ਪਹਿਲਾਂ ਵੀ ਕਈ ਵਾਰ ਘਰ ਵਿੱਚ ਲੜਦੇ ਸੀ।

ਛੋਟਾ ਲੜਕਾ ਨਸ਼ੇ ਦਾ ਆਦੀ ਸੀ ਅਤੇ ਸ਼ਰਾਬ ਪੀਂਦਾ ਸੀ। ਉਸ ਨੇ ਅੱਜ ਅਪਣੇ ਵੱਡੇ ਭਾਈ ‘ਤੇ ਚਾਕੂ ਵਰਗੇ ਹਥਿਆਰ ਨਾਲ ਕਈ ਵਾਰ ਕੀਤੇ। ਉਸ ਸਮੇਂ ਘਰ ਵਿੱਚ ਇਸ ਦੀ ਘਰਵਾਲੀ ਸੀ ਜੋਕਿ ਡਰ ਕੇ ਬਾਹਰ ਚੱਲੀ ਗਈ। ਅੱਜ ਵੀ ਉਸ ਨੇ ਕੁੱਝ ਨਸ਼ਾ ਕੀਤਾ ਹੋਇਆ ਸੀ।

ਅੱਜ ਦੋਵਾਂ ‘ਚ ਕਿਸੇ ਗੱਲ ਤੋਂ ਬਹਿਸ ਹੋ ਗਈ। ਜਿਸ ਤੋਂ ਬਾਅਦ ਉਸ ਨੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

NO COMMENTS