*ਤੀਸਰੇ ਮੂਰਤੀ ਸਥਾਪਨਾ ਦਿਵਸ ਸਬੰਧੀ ਅੱਜ ਸਥਾਨਕ ਭਗਵਾਨ ਸ਼੍ਰੀ ਪਰਸ਼ੁੂਰਾਮ ਮੰਦਰ ਮਾਨਸਾ ਵਿਖੇ ਮੂਲ ਬਿੰਦੂ ਸ਼੍ਰੀ ਸਕੰਦਮਾਤਾ ਜੀ ਦੀ ਅਰਾਧਨਾ ਸ਼ਰਧਾ ਅਤੇ ਭਗਤੀ ਪੂਰਵਕ ਕੀਤੀ ਗਈ*

0
66

ਮਾਨਸਾ 10,ਅਕਤੂਬਰ (ਸਾਰਾ ਯਹਾਂ/ਬਿਊਰੋ ਨਿਊਜ਼) : ਤੀਸਰੇ ਮੂਰਤੀ ਸਥਾਪਨਾ ਦਿਵਸ ਸਬੰਧੀ ਅੱਸੂ ਨਵਰਾਤਰਿਆਂ ਦੀ ਚੱਲ ਰਹੀ ਪੂਜਾ ਦੌਰਾਨ ਅੱਜ ਸਥਾਨਕ ਭਗਵਾਨ ਸ਼੍ਰੀ ਪਰਸ਼ੁੂਰਾਮ ਮੰਦਰ ਵਨ ਵੇ ਟ੍ਰੈਫਿਕ ਰੋਡ ਮਾਨਸਾ ਵਿਖੇ ਮਹਾਂਰਾਣੀ ਦੇ ਪੰਚਮ ਸਵਰੂਪ ਮਮਤਾ ਦੀ ਅਣਮੋਲ ਪੂੰਜੀ ਅਤੇ ਸਾਰੇ ਤੱਤਾਂ ਦੀ ਮੂਲ ਬਿੰਦੂ ਸ਼੍ਰੀ ਸਕੰਦਮਾਤਾ ਜੀ ਦੀ ਅਰਾਧਨਾ ਸ਼ਰਧਾ ਅਤੇ ਭਗਤੀ ਪੂਰਵਕ ਕੀਤੀ ਗਈ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਭਗਵਾਨ ਸ਼੍ਰੀ ਪਰਸ਼ੂਰਾਮ ਸੰਕੀਰਤਨ ਮੰਡਲ ਦੇ ਉੱਪ ਕੈਸ਼ੀਅਰ ਵੀਰਭਾਨ ਸ਼ਰਮਾ ਨੇ ਦੱਸਿਆ ਕਿ ਅੱਜ ਦਾ ਇਹ ਪਵਿੱਤਰ ਪੂਜਨ ਆਦਿੱਤਯ ਭਾਰਦਵਾਜ ਸਪੁੱਤਰ ਡਾਕਟਰ ਰਾਹੁਲ ਭਾਰਦਵਾਜ ਜੀ ਤੋਂ ਮੰਦਰ ਦੇ ਪੁਜਾਰੀ ਲਕਸ਼ਮੀ ਨਰਾਇਣ ਸ਼ਰਮਾ ਨੇ ਵਿਧੀਵਤ ਢੰਗ ਨਾਲ ਕਰਵਾਇਆ।
ਇਸ ਮੌਕੇ ਮੰਡਲ ਦੇ ਅਹੁਦੇਦਾਰਾਂ ਵੱਲੋਂ ਭਾਰਦਵਾਜ ਪਰਿਵਾਰ ਦਾ ਸਨਮਾਨ ਕੀਤਾ ਗਿਆ।
ਉਪਰੋਕਤ ਮੰਦਰ ਵਿੱਚ ਨੌਮੀ ਤਿਥੀ ਦਿਨ ਵੀਰਵਾਰ 14 ਅਕਤੂਬਰ 2021 ਨੂੰ ਵਿਸ਼ਾਲ ਕੰਜਕ ਪੂਜਨ ਅਤੁੱਟ ਭੰਡਾਰਾ ਅਤੇ ਸਮਰਾਟ ਸੰਕੀਰਤਨ ਸਵੇਰੇ 10 ਵਜੇ ਕੀਤਾ ਜਾਵੇਗਾ ।

NO COMMENTS