*ਤੀਸਰੇ ਦਿਨ ਕੈਂਪ ਚ ਵੈਕਸੀਨ ਦੀ ਕਮੀ ਚਲਦਿਆ ਲਗਾਈਆ ਸਿਰਫ 43 ਵੈਕਸੀਨ*

0
132

ਬੁਢਲਾਡਾ 10 ਮਈ  (ਸਾਰਾ ਯਹਾਂ/ਅਮਨ ਮਹਿਤਾ) ਹਰ ਘਰ ਵੈਕਸੀਨ ਮੁਹਿੰਮ ਤਹਿਤ ਗਊ ਸੇਵਾ ਦਲ ਅਤੇ ਮਹਾਂ ਕਾਵੜ ਸੰਘ ਪੰਜਾਬ ਵੱਲੋਂ ਅੱਜ ਤੀਸਰਾ ਕੈੰਪ  ਸ਼੍ਰੀ ਮਾਤਾ ਮਹਾਕਾਲੀ ਮੰਦਰ ਵਿਖੇ ਲਗਾਇਆ ਗਿਆ। ਸਿਹਤ ਵਿਭਾਗ ਕੋਲ ਵੈਕਸੀਨ ਦੀ ਕਮੀ ਦੇ ਚੱਲਦੇ ਅੱਜ ਸਿਰਫ 43 ਸ਼ਹਿਰੀਆਂ ਨੂੰ ਹੀ ਵੈਕਸੀਨ ਲਗਾਈ ਗਈ । ਇਸ ਮੌਕੇ ਗਊ ਸੇਵਾ ਦਲ ਦੇ ਪ੍ਰਧਾਨ ਸੰਜੂ ਕਾਠ ਨੇ ਦੱਸਿਆ ਕਿ ਜੇ ਪ੍ਰਸਾਸ਼ਨ ਵੱਲੋਂ ਵੈਕਸੀਨ ਉਪਲਬਧ ਕਰਵਾਈ ਗਈ ਤਾਂ ਕੱਲ ਮਿਤੀ 11 ਮਈ ਨੂੰ ਰਾਮ ਲੀਲਾ ਗ੍ਰਾਉੰਡ ਵਿੱਚ ਵੇਕਸੀਨੇਸ਼ਨ ਕੈੰਪ ਲਗਾਇਆ ਜਾਵੇਗਾ ।  ਇਸ ਸਮੇ ਸਭ ਤੋਂ ਵੱਡੀ ਸੱਮਸਿਆ ਆਕਸੀਜਨ ਅਤੇ ਬੈਡਾ ਦੀ ਕਮੀ ਦੀ ਹੈ ।ਕੈੰਪ ਤੋਂ ਇਲਾਵਾ ਨੂੰ ਸੰਸਥਾ ਵੱਲੋਂ ਕਰੋਨਾ ਮਹਾਮਾਰੀ ਤੋਂ ਪੀੜਤ ਮਰੀਜਾਂ ਲਈ 24 ਘੰਟੇ ਹਰ ਤਰ੍ਹਾਂ ਦੀ ਸੰਭਵ ਮਦਦ ਅਤੇ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ ।  ਸੰਸਥਾ ਵੱਲੋਂ  ਐਮਰਜੈਂਸੀ ਵਿੱਚ ਮੈਸਰਜ ਸੰਜੀਵ ਜ਼ੀਨਤ ਇਸਪਾਤ ਪ੍ਰਾਈਵੇਟ ਲਿਮਿਟਡ ਦੇ ਸਹਿਯੋਗ ਨਾਲ ਮਰੀਜਾਂ ਅਤੇ ਕੁਝ ਐਂਬੂਲੈਂਸਾ ਨੂੰ ਵੀ ਆਕਸੀਜਨ ਉਪਲੱਬਧ ਕਰਵਾਈ ਜਾ ਰਹੀ ਹੈ । ਸੰਸਥਾ ਦੇ ਪ੍ਰਧਾਨਾਂ ਨੇ ਦੱਸਿਆ ਕਿ  ਜੇ ਪ੍ਰਸਾਸ਼ਨ ਸਾਨੂੰ ਲੋਕਾਂ ਦੀ ਮਦਦ ਕਰਨ ਦੀ ਮਨਜ਼ੂਰੀ ਦੇ ਦੇਵੇ ਤਾਂ ਅਸੀਂ ਪੂਰੇ ਬਲਾਕ ਵਿੱਚ ਕਰੋਨਾ ਮਰੀਜਾਂ ਲਈ ਕਿਸੇ ਵੀ ਤਰਾਂ ਦੀ ਕਮੀ ਨਹੀਂ ਰਹਿਣ ਦੇਵਾਂਗੇ। ਇਸ ਮੌਕੇ ਕੌਂਸਲਰ ਕੰਚਨ ਮਦਾਂਨ ਨੇ ਰਜਿਸਟਰੇਸ਼ਨ ਫਾਰਮਾ ਨੂੰ ਮੌਕੇ ਤੇ  ਤਸਦੀਕ ਕਰ ਵੈਕਸੀਨ ਲਗਵਾਉਣ ਵਿੱਚ ਮਦਦ ਕੀਤੀ। ਇਸ ਮੌਕੇ ਟਿੰਕੂ ਮਦਾਨ, ਸੁਨੀਲ ਕੁਮਾਰ, ਦੀਪਕ ਬੋੜਾਵਾਲੀਆ, ਗੋਰਿਸ਼ ਗੋਇਲ, ਅਮਿਤ ਗਰਗ, ਰਾਕੇਸ਼ ਗੋਇਲ, ਵਿਸ਼ਵਦੀਪ ਕਾਕੂ ਆਦਿ ਸਮਾਜਸੇਵੀ ਹਾਜਰ ਰਹੇ ।

NO COMMENTS