*ਤਿੰਨ ਸੌ ਕਿਲੋਮੀਟਰ ਸਾਇਕਲ ਰਾਈਡ ਲਗਾਉਣ ਵਾਲੇ ਸਾਇਕਲਿਸਟਾਂ ਦਾ ਕੀਤਾ ਸਨਮਾਨ*

0
149

ਮਾਨਸਾ, 18 ਅਕਤੂਬਰ- (ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ) ਮਾਨਸਾ ਸਾਇਕਲ ਗਰੁੱਪ ਨੇ ਗਰੁੱਪ ਦੇ ਮੈਂਬਰ ਨਰਿੰਦਰ ਗੁਪਤਾ ਅਤੇ ਆਲਮ ਸਿੰਘ ਦਾ ਪਿਛਲੇ ਦਿਨੀਂ ਬਠਿੰਡਾ ਸਾਇਕਲ ਗਰੁੱਪ ਵਲੋਂ ਕਰਵਾਈ ਗਈ ਤਿੰਨ ਸੌ ਕਿਲੋਮੀਟਰ ਸਾਇਕਲ ਰਾਈਡ ਨੂੰ ਸਫਲਤਾਪੂਰਵਕ ਪੂਰਾ ਕਰਨ ਲਈ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ।ਇਹ ਜਾਣਕਾਰੀ ਦਿੰਦਿਆਂ ਸੰਜੀਵ ਪਿੰਕਾ ਨੇ ਦੱਸਿਆ ਕਿ ਬਠਿੰਡਾ ਸਾਇਕਲ ਗਰੁੱਪ ਵਲੋਂ ਇੱਕ ਸਾਲ ਵਿੱਚ ਇੱਕ ਸੋ,ਦੋ ਸੌ, ਤਿੰਨ ਸੌ ਅਤੇ ਚਾਰ ਕਿਲੋਮੀਟਰ ਦੀ ਕਰਵਾਈਆਂ ਜਾਂਦੀਆ ਸਾਰੀਆਂ ਰਾਈਡਾਂ ਵਿੱਚ ਹਿੱਸਾ ਲੈਣ ਵਾਲਿਆਂ ਨੇ ਹਿੱਸਾ ਲੈ ਕੇ ਨਿਰਧਾਰਤ ਨਿਯਮਾਂ ਅਨੁਸਾਰ ਮੁਕੰਮਲ ਕਰਨਾ ਹੁੰਦਾ ਹੈ ਸਾਰੀਆਂ ਰਾਈਡਾਂ ਵਿੱਚ ਸਫਲ ਹੋਣ ਵਾਲੇ ਸਾਇਕਲਿਸਟਾਂ ਨੂੰ ਵਿਸ਼ੇਸ਼ ਖਿਤਾਬ ਨਾਲ ਨਿਵਾਜਿਆ ਜਾਂਦਾ ਹੈ ਇਸ ਰਾਈਡ ਵਿੱਚ 101 ਸਾਇਕਲਿਸਟਾਂ ਜਿਨ੍ਹਾਂ ਵਿੱਚ ਔਰਤਾਂ ਵੀ ਸ਼ਾਮਲ ਸਨ ਨੇ ਹਿੱਸਾ ਲਿਆ ਜਿਸ ਵਿੱਚੋਂ 88 ਸਾਇਕਲਿਸਟਾਂ ਨੇ ਇਸ ਰਾਈਡ ਨੂੰ ਸਫਲਤਾਪੂਰਵਕ ਪੂਰਾ ਕੀਤਾ ਹੈ।ਮਾਨਸਾ ਸਾਇਕਲ ਗਰੁੱਪ ਲਈ ਖੁਸ਼ੀ ਦੀ ਗੱਲ ਹੈ ਇਸ ਗਰੁੱਪ ਦੇ ਦੋ ਮੈਂਬਰਾਂ ਨੇ ਇੱਕ ਸੋ,ਦੋ ਸੌ ਤੋਂ ਬਾਅਦ ਤਿੰਨ ਸੌ ਕਿਲੋਮੀਟਰ ਦੀ ਇਸ ਸਾਇਕਲ ਰਾਈਡ ਨੂੰ ਨਿਯਮਾਂ ਅਨੁਸਾਰ ਪੂਰਾ ਕੀਤਾ ਹੈ ਇਸ ਲਈ ਇਹਨਾਂ ਦੋਨਾਂ ਸਾਇਕਲਿਸਟਾਂ ਦਾ ਸਨਮਾਨ ਕੀਤਾ ਗਿਆ ਹੈ।ਇਸ ਮੌਕੇ ਡਾਕਟਰ ਜਨਕ ਰਾਜ ਸਿੰਗਲਾ ਨੇ ਦੱਸਿਆ ਕਿ ਮਾਨਸਾ ਸਾਇਕਲ ਗਰੁੱਪ ਦੇ ਮੈਂਬਰ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਸਾਇਕਲਿੰਗ ਕਰ ਰਹੇ ਹਨ ਅਤੇ ਲੋਕਾਂ ਨੂੰ ਸਾਇਕਲਿੰਗ ਲਈ ਪ੍ਰੇਰਿਤ ਵੀ ਕਰ ਰਹੇ ਹਨ ਅਤੇ ਇਹਨਾਂ ਦੀ ਪ੍ਰੇਰਣਾ ਸਦਕਾ ਕਾਫੀ ਲੋਕ ਸਾਇਕਲ ਚਲਾਉਣ ਲੱਗ ਗਏ ਹਨ।ਡਾਕਟਰ ਟੀ.ਪੀ.ਐਸ.ਰੇਖੀ ਨੇ ਵਧਾਈ ਦਿੰਦਿਆਂ ਦੱਸਿਆ ਕਿ ਇਹ ਦੋਨੋ ਸਾਈਕਲਿਸਟ ਹਰ ਰੋਜ਼ ਪੰਜਾਹ ਕਿਲੋਮੀਟਰ ਦੇ ਕਰੀਬ ਸਾਇਕਲਿੰਗ ਕਰਦੇ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਹੋਣ ਵਾਲੀ ਚਾਰ ਕਿਲੋਮੀਟਰ ਸਾਇਕਲ ਰਾਈਡ ਵਿੱਚ ਹਿੱਸਾ ਲੈ ਕੇ ਇਸ ਨੂੰ ਸਫਲਤਾਪੂਰਵਕ ਪੂਰਾ ਕਰਦਿਆਂ ਬਠਿੰਡਾ ਸਾਇਕਲ ਗਰੁੱਪ ਵਲੋਂ ਦਿੱਤੇ ਵਿਸ਼ੇਸ਼ ਖਿਤਾਬ ਨੂੰ ਹਾਸਲ ਕਰਕੇ ਮਾਨਸਾ ਸਾਇਕਲ ਗਰੁੱਪ ਦਾ ਨਾਂ ਰੌਸ਼ਨ ਕਰਨਗੇ।ਨਰਿੰਦਰ ਗੁਪਤਾ ਅਤੇ ਆਲਮ ਸਿੰਘ ਨੇ ਗਰੁੱਪ ਦੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਇਹਨਾਂ ਰਾਈਡਾਂ ਨੂੰ ਪੂਰਾ ਕਰਨ ਲਈ ਬਹੁਤ ਪ੍ਰੈਕਟਿਸ ਦੀ ਜ਼ਰੂਰਤ ਹੁੰਦੀ ਹੈ ਉਹ ਚਾਰ ਸੋ ਕਿਲੋਮੀਟਰ ਸਾਇਕਲ ਰਾਈਡ ਨੂੰ ਜ਼ਰੂਰ ਪੂਰਾ ਕਰਨਗੇ।ਇਸ ਮੌਕੇ ਬਲਵੀਰ ਸਿੰਘ ਅਗਰੋਈਆ,ਕਿ੍ਸ਼ਨ ਮਿੱਤਲ, ਬਿੰਨੂ ਗਰਗ, ਜਗਤ ਰਾਮ,ਸੋਹਣ ਲਾਲ, ਪ੍ਰਵੀਨ ਟੋਨੀ,ਕਿ੍ਸ਼ਨ ਗਰਗ, ਡਾਕਟਰ ਪਵਨ, ਧੰਨਦੇਵ ਗਰਗ, ਰਿੰਕੂ ਕੁਮਾਰ, ਮੋਹਿਤ ਗਰਗ, ਵਿੱਕੀ, ਅਨਿਲ ਸੇਠੀ ਸਮੇਤ ਮੈਂਬਰ ਹਾਜ਼ਰ ਸਨ।Attachments area

NO COMMENTS