*ਤਿੰਨ ਸੂਬਿਆਂ ਚ ਭਾਜਪਾ ਦੀ ਜਿੱਤ ਨੇ ਵਿਰੋਧੀ ਕੀਤੇ ਚਿੱਤ, ਸ਼ਹਿਰ ਚ ਜਸ਼ਨ*

0
69

ਬੁਢਲਾਡਾ 05 ਦਸੰਬਰ (ਸਾਰਾ ਯਹਾਂ/ਮਹਿਤਾ ਅਮਨ) ਤਿੰਨ ਸੂਬਿਆਂ ਚ ਭਾਰਤੀ ਜਨਤਾ ਪਾਰਟੀ ਦੀ ਸ਼ਾਨਦਾਰ ਜਿੱਤ ਨੇ ਵਿਰੋਧੀ ਪਾਰਟੀਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਉਥੇ ਪੰਜਾਬ ਦੀ ਸਿਆਸਤ ਵਿੱਚ ਕਾਫੀ ਉਤਲ ਫੁਤਲ ਦੇਖਣ ਨੂੰ ਮਿਲ ਰਿਹਾ ਹੈ ਪਰ ਸ਼ਾਨਦਾਰ ਜਿੱਤ ਤੇ ਬੁਢਲਾਡਾ ਚ ਭਾਜਪਾ ਵਰਕਰਾਂ ਨੇ ਜੈਤੂ ਜਸ਼ਨ ਮਨਾ ਕੇ ਲੱਡੂ ਵੰਡਦਿਆਂ ਰਾਹਗੀਰਾਂ ਨੂੰ 2024 ਦਾ ਲੋਕ ਸਭਾ ਮਿਸ਼ਨ ਫਤਹਿ ਕਰਨ ਦਾ ਸੁਨੇਹਾ ਦੇ ਰਹੇ ਸਨ। ਸ਼ਹਿਰ ਦੇ ਰੇਲਵੇ ਚੋਕ ਭਾਜਪਾ ਆਗੂ ਓਮ ਪ੍ਰਕਾਸ਼ ਖਟਕ ਦੇ ਦਫਤਰ ਅੱਗੇ ਪਟਾਖੇ ਆਤਿਸ਼ਬਾਜੀ ਵੀ ਚਲਾਈਆਂ ਗਈਆਂ। ਵਿਧਾਨ ਸਭਾ ਚੋਣਾਂ ਦੌਰਾਨ ਰਾਜਸਥਾਨ, ਛਤੀਸਗੜ੍ਹ, ਮੱਧ ਪ੍ਰਦੇਸ਼ ਦੇ ਲੋਕਾਂ ਨੇ ਪੂਰਨ ਬਹੁਮਤ ਦੇ ਕੇ ਭਾਜਪਾ ਦਾ ਮਾਨ ਉਚਾ ਕਰ ਦਿੱਤਾ ਹੈ ਅਤੇ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ, ਨੀਤੀਆਂ ਅਤੇ ਗਾਰੰਟੀਆਂ ਤੇ ਮੋਹਰ ਲੱਗਾ ਕੇ ਲੋਕ ਸਭਾ ਚੋਣਾਂ 2024 ਦਾ ਮੁੱਢ ਬੰਨ੍ਹ ਦਿੱਤਾ ਹੈ। ਇਹ ਸ਼ਬਦ ਅੱਜ ਇੱਥੇ ਜਿੱਤ ਦੀ ਖੁਸ਼ੀ ਦਾ ਇਜਹਾਰ ਕਰਦਿਆਂ ਜਿਲ੍ਹਾ ਪ੍ਰਧਾਨ ਰਾਕੇਸ਼ ਜੈਨ ਨੇ ਕਹੇ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀਆਂ ਪਿਛਲੇ ਕਾਰਜਕਾਲ ਦੌਰਾਨ ਹਰ ਵਰਗ ਨੂੰ ਬਿਨ੍ਹਾਂ ਭੇਦ ਭਾਵ, ਲਾਭਪਾਤਰੀਆਂ ਸਕੀਮਾਂ ਦੇ ਕੇ ਲੋਕਾਂ ਦਾ ਮਨ ਮੋਹ ਲਿਆ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦਿਨ ਰਾਤ ਲੋਕਾਂ ਦੀ ਸੇਵਾ ਦੇ ਕਾਰਜ ਕਰਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ, ਕਿਸਾਨ ਸਮਰਿੱਧੀ ਯੋਜਨਾ, ਗੈਸ ਸਿਲੰਡਰ ਉਜਵਲ ਯੋਜਨਾ, ਕੰਨਿਆ ਸਮਰਿੱਧੀ ਯੋਜਨਾ ਹੇਠ ਸ਼ੁਗਨ, ਆਯੂਸ਼ਮਾਨ ਸਿਹਤ ਬੀਮਾ ਯੋਜਨਾ ਤਹਿਤ 5 ਲੱਖ ਦਾ ਮੁਫਤ ਇਲਾਜ ਸਮੇਤ ਅਨੇਕਾਂ ਯੋਜਨਾਵਾਂ ਨੂੰ ਸਿੱਧੇ ਲੋੜਵੰਦਾਂ ਤੱਕ ਪਹੁੰਚਾਇਆ ਹੈ। ਮੋਦੀ ਸਰਕਾਰ ਦੌਰਾਨ ਔਰਤਾਂ ਨੂੰ ਸ਼ਸ਼ਕਤੀਕਰਨ ਕਰਕੇ ਅੱਜ ਦੇਸ਼ ਦੀ ਪਹਿਲੀ ਕਤਾਰ ਵਿੱਚ ਖੜ੍ਹਾ ਕਰ ਦਿੱਤਾ ਹੈ। ਜਿਸ ਦੇ ਨਤੀਜੇ ਅੱਜ ਔਰਤਾਂ ਨੇ ਤਿੰਨੋ ਵਿਧਾਨ ਸਭਾ ਚੋਣਾਂ ਵਿੱਚ ਵੱਡਾ ਸਹਿਯੋਗ ਦੇ ਜਿੱਤ ਪ੍ਰਾਪਤ ਕੀਤੀ ਹੈ। ਇਸ ਮੌਕੇ ਤੇ ਹਲਕਾ ਇੰਚਾਰਜ ਭੋਲਾ ਸਿੰਘ ਹਸਨਪੁਰ, ਸੁਦਰਸ਼ਨ ਸ਼ਰਮਾਂ, ਪੁਨੀਤ ਸਿੰਗਲਾ, ਮਨਮੰਦਰ ਸਿੰਘ ਕਲੀਪੁਰ, ਮੰਡਲ ਪ੍ਰਧਾਨ ਵਿਵੇਕ ਕੁਮਾਰ, ਹਰਜੀਤ ਸਿੰਘ, ਦਿਲਜੀਤ ਸਿੰਘ ਮੱਲਸਿੰਘ ਵਾਲਾ, ਦਲਜੀਤ ਦਰਸ਼ੀ, ਅਮਨਦੀਪ ਸਿੰਘ ਗੁਰੂ, ਵੇਦ ਜੈਨ, ਰਿੰਕੂ ਸ਼ਰਮਾਂ, ਬਲਜੀਤ ਬੋਬੀ, ਓਮ ਪ੍ਰਕਾਸ਼ ਖਟਕ, ਡਿੰਪਲ ਜੈਨ, ਹਰੀਓਮ ਗੋਇਲ, ਲਾਡੀ ਕੁਮਾਰ, ਦੀਪਾਂਸ਼ੂ ਬਾਂਸਲ, ਗੋਰਿਸ਼ ਗੋਇਲ ਆਦਿ ਹਾਜਰ ਸਨ।  

NO COMMENTS