*ਤਿੰਨ ਰੋਜ਼ਾ ਸਿਖਲਾਈ ਵਿਚ ਸਿੱਖੀਆਂ ਗੱਲਾਂ ਨੂੰ ਸਿਹਤ ਸੰਸਥਾਵਾਂ ਵਿਚ ਲਾਗੂ ਕਰਨ ਸਿਹਤ ਕਰਮੀ-ਸਿਵਲ ਸਰਜਨ*

0
6

ਮਾਨਸਾ, 14 ਸਤੰਬਰ:(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ):
ਜ਼ਿਲ੍ਹੇ ਦੀਆਂ ਸਿਹਤ ਸੰਸਥਾਵਾਂ ਵਿੱਚ ਮਰੀਜ਼ਾਂ ਨੂੰ ਮਿਲਣ ਵਾਲੀਆਂ ਸਿਹਤ ਸਹੂਲਤਾਂ ਵਿੱਚ ਹੋਰ ਸੁਧਾਰ ਲਿਆਉਣ ਸਬੰਧੀ ਸਰਵਿਸ ਪ੍ਰੋਵਿਜ਼ਨ ਐਂਡ ਇਨਟਰਨਲ ਅਸੈਸਰ ਸਿਖਲਾਈ ਤਹਿਤ ਤਿੰਨ ਰੋਜ਼ਾ ਸਿਖਲਾਈ ਦੇ ਅਖੀਰਲੇ ਦਿਨ ਸਿਵਲ ਸਰਜਨ ਡਾ. ਅਸ਼ਵਨੀ ਕੁਮਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਿਹਤ ਸਹੂਲਤਾਂ ਵਿੱਚ ਮਿਆਰੀ ਸੁਧਾਰ ਲਿਆਉਣ ਲਈ ਸਭ ਤੋਂ ਪਹਿਲਾਂ ਸਿਹਤ ਸੰਸਥਾਵਾਂ ਵਿੱਚ ਕੰਮ ਕਰਦੇ ਹਰ ਇਕ ਵਿਅਕਤੀ ਨੂੰ ਮਰੀਜ਼ਾਂ ਨਾਲ ਸੁਖਾਵੇਂ ਮਾਹੌਲ ਵਿਚ ਗੱਲਬਾਤ ਕਰਨੀ ਚਾਹੀਦੀ ਹੈ।


ਉਹਨਾਂ ਸਿਖਲਾਈ ਸੈਸ਼ਨ ਵਿੱਚ ਆਏ ਸਿਹਤ ਵਿਭਾਗ ਦੇ ਡਾਕਟਰਾਂ, ਫਾਰਮੇਸੀ ਅਫਸਰਾਂ, ਸਟਾਫ ਨਰਸਾਂ, ਰੇਡੀਓਗ੍ਰਾਫਰ, ਸੀ.ਐਚ.ਓਜ਼ ਦੀ ਨੂੰ ਕਿਹਾ ਕਿ ਉਨ੍ਹਾਂ ਸਿਖਲਾਈ ਦੌਰਾਨ ਜ਼ੋ ਕੁੱਝ ਵੀ ਸਿੱਖਿਆ ਉਸ ਨੂੰ ਆਪਣੀ ਆਪਣੀ ਸਿਹਤ ਸੰਸਥਾ ਵਿੱਚ ਲਾਗੂ ਕੀਤਾ ਜਾਵੇ।
ਡਾ. ਨਿਤਿਆਦਾਸ ਸਟੇਟ ਅਸੈਸਰ ਅਤੇ ਸ਼੍ਰੀਮਤੀ ਸਨੇਹ ਲਤਾ ਦੁਆਰਾ ਸਿਹਤ ਸੰਸਥਾ ਦੇ ਵੱਖ ਵੱਖ ਵਿਭਾਗਾਂ ਵਿਚ ਬੁਨਿਆਦੀ ਸਹੂਲਤਾਂ ਵਿੱਚ ਸੁਧਾਰ ਲਿਆਉਣ ਹਿੱਤ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਡਾ. ਅਰਸ਼ਦੀਪ ਸਿੰਘ ਸਟੇਟ ਅਸੈਸਰ ਅਤੇ ਡਾ. ਵਿਸ਼ਵਜੀਤ ਸਿੰਘ ਸਟੇਟ ਅਸੈਸਰ ਵੱਲੋਂ ਸਿਖਲਾਈ ਵਿੱਚ ਭਾਗ ਲੈਣ ਵਾਲੇ ਸਟਾਫ਼ ਦੀ ਲਿਖਤੀ ਪ੍ਰੀਖਿਆ ਲਈ ਗਈ ਜਿਸ ਦਾ ਨਤੀਜਾ ਸਟੇਟ ਟੀਮ ਦੁਆਰਾ ਜਲਦ ਤਿਆਰ ਕਰਕੇ ਭੇਜਿਆ ਜਾਵੇਗਾ। ਪਾਸ ਹੋਣ ਵਾਲੇ  ਪ੍ਰੀਖਿਆਰਥੀ ਨੂੰ ਸਿਖਲਾਈ ਸਰਟੀਫਿਕੇਟ ਵੀ ਜਾਰੀ ਕੀਤੇ ਜਾਣਗੇ।


ਇਸ ਮੌਕੇ ਸ੍ਰੀ ਪਵਨ ਕੁਮਾਰ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ, ਸ੍ਰੀ ਅਵਤਾਰ ਸਿੰਘ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਐਨ.ਐਚ.ਐਮ, ਸ੍ਰੀ ਕ੍ਰਿਸ਼ਨ ਕੁਮਾਰ ਡਿਪਟੀ ਮਾਸ ਮੀਡੀਆ ਅਫ਼ਸਰ, ਰਾਜਵੀਰ ਕੌਰ ਜ਼ਿਲ੍ਹਾ ਬੀ.ਸੀ.ਸੀ ਕੋਆਰਡੀਨੇਟਰ ਅਤੇ  ਸ੍ਰੀ ਰਵਿੰਦਰ ਕੁਮਾਰ ਹਾਜ਼ਰ ਸਨ।

NO COMMENTS