*ਤਿੰਨ ਕੋਨੀ ਤੋਂ ਕਚਹਿਰੀ ਤੱਕ ਬਣੀ ਸੜਕ ਵਿਚ ਘਪਲੇ ਸ਼ਾਹੀ ਕਰਨ ਵਾਲੇ ਅਫ਼ਸਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ*

0
140

ਮਾਨਸਾ 13 ਅਗਸਤ (ਸਾਰਾ ਯਹਾਂ/ਬੀਰਬਲ ਧਾਲੀਵਾਲ)  ਮਾਨਸਾ ਤਿੱਨਕੋਣੀ ਤੋ ਕਚਹਿਰੀਆਂ ਤੱਕ ਬਣੀ ਸੜਕ ਨੂੰ ਅਜੇ ਪੰਜ ਸਾਲ ਪੂਰੇ ਵੀ ਨਹੀਂ ਹੋਏ ।ਸਡ਼ਕ ਦਾ ਬਹੁਤ ਬੁਰਾ ਹਾਲ ਜਿੱਥੇ ਸੜਕ ਥਾਂ ਥਾਂ ਤੋਂ ਟੁੱਟਕੇ ਟੋਏ ਪੈ ਚੁੱਕੇ ਹਨ।ਉੱਥੇ ਹੀ ਇਸ ਸੜਕ ਤੇ ਸਟਰੀਟ ਲਾਈਟਾਂ ਲੱਗੀਆਂ ਸਨ। ਉਹ ਅੱਜ ਤਕ ਕਦੇ ਵੀ ਸਹੀ ਤਰੀਕੇ ਨਾਲ ਚੱਲ ਨਹੀਂ ਸਕੀਆਂ। ਇਨ੍ਹਾਂ ਵਿੱਚੋਂ ਕੁਝ ਨਾ ਕੁਝ ਸਟਰੀਟ ਲਾਈਟਾਂ ਖ਼ਰਾਬ ਜ਼ਰੂਰ ਰਹਿੰਦੀਆਂ ਹਨ। ਇਸ ਤੋਂ ਇਲਾਵਾ ਸਰਕਾਰ ਨੇ ਜੋ ਸੜਕ ਦੇ ਵਿਚਕਾਰ ਡਿਵਾਈਡਰ ਬਣਾਇਆ ਸੀ ਉਸ ਤੇ ਅਤੇ ਰੰਗ ਵੀ ਕਰਨਾ ਸੀ ਜੋ ਅੱਜ ਤੱਕ ਨਹੀਂ ਹੋ ਸਕਿਆ  ਜਦੋਂ ਇਹ ਸੜਕ ਬਣਨੀ ਸ਼ੁਰੂ ਹੋਈ ਸੀ ਤਾਂ ਜ਼ਿਲ੍ਹਾ ਵਾਸੀਆਂ ਨੂੰ ਬਹੁਤ ਸਾਰੀਆਂ ਉਮੀਦਾਂ ਸਨ।ਕਿ ਇਸ ਸਡ਼ਕ ਨੂੰ ਜਲਦੀ ਹੀ ਕੰਪਲੀਟ ਕੀਤਾ ਜਾਵੇਗਾ ਪਰ ਅਫ਼ਸਰਾਂ ਦੀ ਮਿਲੀਭੁਗਤ ਕਾਰਨ ਸਡ਼ਕ ਤੇ ਜਿੰਨਾ ਪੈਸਾ ਆਇਆ ਸੀ ਉਸ ਨੂੰ ਸਹੀ ਤਰੀਕੇ ਨਾਲ ਨਹੀਂ ਖਰਚਿਆ ਗਿਆ ।ਇਸ ਦਾ ਸਿੱਟਾ ਹੈ ਕਿ ਨਾ ਹੀ ਨਾ ਸਟਰੀਟ ਲਾਈਟਾਂ ਚਾਲੂ ਹੋ ਸਕੀਆਂ ਇਸ ਤੋਂ ਇਲਾਵਾ ਵਿਚਕਾਰਲਾ ਡਿਵਾਈਡਰ ਅਤੇ ਐਂਗਲਾਂਰਨਾ ਨਹੀਂ ਲੱਗ ਸਕੀਆ ਇਸ ਸੜਕ ਵਿੱਚ ਅਫ਼ਸਰਸ਼ਾਹੀ ਨੇ ਪੂਰੀ ਈਮਾਨਦਾਰੀ ਨਾਲ ਇਸ ਸੜਕ ਤੇ ਜੋ ਪੈਸਾ ਆਇਆ ਸੀ ਸਹੀ ਤਰੀਕੇ ਨਾਲ ਖਰਚ ਕਰਨ ਦੀ ਬਜਾਇ ਬਜਾਏ ਉਸ ਵਿੱਚ ਗੋਲਮਾਲ ਕੀਤਾ ਹੈ  ।ਇਸ ਸੜਕ ਨੂੰ ਬਣਾਉਣ ਵਾਲੇ ਅਫਸਰਾਂ ਵਿਚੋਂ ਕੁਝ  ਕੁਝ ਅਫ਼ਸਰ ਰਿਟਾਇਰ ਵੀ ਹੋ ਚੁੱਕੇ ਹਨ ।ਜ਼ਿਲ੍ਹਾ ਵਾਸੀਆਂ ਦੀ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਇਸ ਸਡ਼ਕ ਦੀ ਵਿਜੀਲੈਂਸ  ਇਨਕੁਆਰੀ ਕਰਵਾ ਕੇ ਜਿਨ੍ਹਾਂ ਨੇ ਵੀ ਇਸ ਸੜਕ ਬਣਾਉਣ ਵਿੱਚ ਘਪਲੇ ਸ਼ਾਹੀ ਕੀਤੀ ਹੈ। ਉਨ੍ਹਾਂ ਨੂੰ ਨੰਗਾ ਕੀਤਾ ਜਾਵੇ ਅਤੇ ਬਣਦੀ ਕਾਰਵਾਈ ਕੀਤੀ  ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂ ਮਹਿੰਦਰ ਸਿੰਘ ਭੈਣੀਬਾਘਾ ਨੇ ਕਿਹਾ ਕਿ ਜਦੋਂ ਵੀ ਸੜਕਾਂ ਬਣਦੀਆਂ ਹਨ। ਤਾਂ ਅਫ਼ਸਰਸ਼ਾਹੀ ਇਸ ਵਿਚ ਮੋਟੇ ਘਪਲੇ ਕਰਦੀ ਹੈ ਜਿਨ੍ਹਾਂ ਦੀ ਉੱਪਰ ਤੱਕ ਪਹੁੰਚ ਹੋਣ ਕਾਰਨ  ਉਨ੍ਹਾਂ ਖ਼ਿਲਾਫ਼ ਕਦੇ ਵੀ ਕਾਰਵਾਈ ਨਹੀਂ ਕੀਤੀ ਜਾਦੀ ਹੈ। ਅਜਿਹਾ ਹੀ ਤਿੰਨ ਕੋਣੀ ਤੋਂ ਕਚਹਿਰੀ ਤੱਕ ਬਣੀ ਸੜਕ ਵਿੱਚ ਵੀ ਹੋਇਆ ਇਸ ਸੜਕ ਤੇ ਜੋ ਜੋ ਸਹੂਲਤਾਂ ਉਪਲਬਧ ਕਰਵਾਉਣੀਆਂ ਸਨ ਉਹ ਸਬੰਧਤ ਅਫ਼ਸਰਾਂ ਵੱਲੋਂ ਨਹੀਂ ਕਰਵਾਈਆਂ ਗਈਆਂ ।ਇਸ ਲਈ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਸ ਸਡ਼ਕ ਵਿਚ ਹੋਏ ਘਪਲੇ ਸ਼ਾਹੀ ਦੀ ਵਿਜੀਲੈਂਸ ਇਨਕੁਆਰੀ ਕਰਵਾ ਕੇ ਜਿਨ੍ਹਾਂ ਨੇ ਵੀ ਗੋਲਮਾਲ ਕੀਤਾ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।  

NO COMMENTS