*’ਤਾਲਿਬਾਨ ਨੇ ਕਾਬੁਲ ਗੁਰਦੁਆਰੇ ‘ਚ ਆ ਕੇ ਸਿੱਖਾਂ ਤੇ ਹਿੰਦੂਆਂ ਨੂੰ ਦਿੱਤਾ ਸੁਰੱਖਿਆ ਦਾ ਭਰੋਸਾ’*

0
122

ਨਵੀਂ ਦਿੱਲੀ: ਸ਼੍ਰੋਮਣੀ ਅਕਾਲੀ ਦਲ ਨੇ ਤਾਲਿਬਾਨ ਦੇ ਬੁਲਾਰਿਆਂ ਦਾ ਬੁੱਧਵਾਰ ਦੇਰ ਰਾਤ ਕਾਬੁਲ ਗੁਰਦੁਆਰਾ ਸਾਹਿਬ ਦੇ ਮੁਖੀ ਵੱਲੋਂ ਜਾਰੀ ਵੀਡੀਓ ਬਿਆਨ ਸਾਂਝਾ ਕੀਤਾ ਹੈ। ਇਸ ਵੀਡੀਓ ਸਟੇਟਮੈਂਟ ਮੁਤਾਬਕ, ਅਫਗਾਨਿਸਤਾਨ ਵਿੱਚ ਫਸੇ ਸਿੱਖਾਂ ਤੇ ਹਿੰਦੂਆਂ ਨੂੰ ਉਨ੍ਹਾਂ ਦੀ ਸੁਰੱਖਿਆ ਦਾ ਭਰੋਸਾ ਦਿੱਤਾ ਗਿਆ ਹੈ ਤੇ ‘ਡਰ ਜਾਂ ਚਿੰਤਾ ਨਾ ਕਰਨ’ ਲਈ ਕਿਹਾ ਗਿਆ ਹੈ।

ਦੱਸ ਦਈਏ ਕਿ ਇਹ ਵੀਡੀਓ ਅਲ ਜਜ਼ੀਰਾ ਦੀ ਇੱਕ ਖ਼ਬਰ ਦੀ ਰਿਪੋਰਟ ਦਾ ਹਿੱਸਾ ਲੱਗ ਰਿਹਾ ਹੈ ਜਿਸ ਨੂੰ ਅਫਗਾਨਿਸਤਾਨ ਦੇ ਇਸਲਾਮਿਕ ਅਮੀਰਾਤ ਦੇ ਰਾਜਨੀਤਕ ਦਫਤਰ ਦੇ ਬੁਲਾਰੇ ਐਮ ਨਈਮ ਨੇ ਟਵੀਟ ਕੀਤਾ ਸੀ।

ਇਸ ਨੂੰ ਅਕਾਲੀ ਦਲ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਵੀ ਟਵੀਟ ਕੀਤਾ ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਉਹ ਕਾਬੁਲ ਗੁਰਦੁਆਰੇ ਨਾਲ ਲਗਾਤਾਰ ਸੰਪਰਕ ਵਿੱਚ ਹਨ ਤੇ ਤਾਲਿਬਾਨ ਦੇ ਨੇਤਾ “ਸੁਰੱਖਿਆ ਦਾ ਭਰੋਸਾ ਦਿਵਾਉਣ ਲਈ ਹਿੰਦੂਆਂ ਤੇ ਸਿੱਖਾਂ ਨੂੰ ਮਿਲੇ।”

ਇਸ 76 ਸਕਿੰਟ ਦੇ ਵੀਡੀਓ ਵਿੱਚ ਕੁਝ ਬੰਦੇ ਜਿਨ੍ਹਾਂ ਵਿੱਚੋਂ ਕੁਝ ਤਾਲਿਬਾਨ ਦੇ ਮੈਂਬਰ ਮੰਨੇ ਜਾ ਰਹੇ ਹਨ, ਗੁਰਦੁਆਰੇ ਅੰਦਰ ਜਾਂਦੇ ਹੋਏ ਤੇ ਅੰਦਰ ਪਨਾਹ ਲੈਣ ਵਾਲੇ ਸਿੱਖਾਂ ਨਾਲ ਗੱਲ ਕਰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਵਿੱਚ ਗੁਰਦੁਆਰਾ ਕਮੇਟੀ ਦੇ ਚੇਅਰਮੈਨ ਦਾ (ਪਸ਼ਤੋ ਵਿੱਚ) ਬਿਆਨ ਵੀ ਹੈ।

ਸਿਰਸਾ ਨੇ ਆਪਣੇ ਟਵੀਟ ਵਿੱਚ ਲਿਖਿਆ, ‘ਮੈਂ ਕਾਬੁਲ ਵਿੱਚ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨਾਲ ਲਗਾਤਾਰ ਸੰਪਰਕ ਵਿੱਚ ਹਾਂ … ਗੁਰਨਾਮ ਸਿੰਘ ਤੇ ਸੰਗਤ… ਨੇ ਗੁਰਦੁਆਰਾ ਕਰਤੇ ਪਰਵਾਨ ਸਾਹਿਬ ਵਿੱਚ ਸ਼ਰਨ ਲਈ ਹੈ, ਅੱਜ ਵੀ ਤਾਲਿਬਾਨ ਨੇਤਾਵਾਂ ਨੇ ਆ ਕੇ ਮੁਲਾਕਾਤ ਕੀਤੀ ਹੈ…ਹਿੰਦੂਆਂ ਤੇ ਸਿੱਖਾਂ ਨੂੰ ਸੁਰੱਖਿਆ ਦਾ ਭਰੋਸਾ ਦਿੱਤਾ।”

ਡਾ. ਐਮ ਨਈਮ ਨੇ ਬਿਲਕੁਲ ਉਹੀ ਵੀਡੀਓ ਸਾਂਝਾ ਕੀਤਾ ਤੇ ਅਰਬੀ ਵਿੱਚ ਟਵੀਟ ਕੀਤਾ। ਉਸ ਟਵੀਟ ਦਾ ਮੋਟਾ ਅਨੁਵਾਦ ਇਸ ਤਰ੍ਹਾਂ ਹੈ: ‘ਕਾਬੁਲ ਵਿੱਚ ਸਿੱਖਾਂ ਤੇ ਭਾਰਤੀਆਂ ਦੀ ਜ਼ਿੰਦਗੀ: ਉਨ੍ਹਾਂ ਦੇ ਮੰਦਰਾਂ ਦੇ ਮੁਖੀ ਕਹਿੰਦੇ ਹਨ ਕਿ ਅਸੀਂ ਸੁਰੱਖਿਅਤ ਹਾਂ… ਡਰ ਜਾਂ ਚਿੰਤਾ ਨਾ ਮਹਿਸੂਸ ਕਰੋ। ਪਹਿਲਾਂ ਲੋਕ ਡਰੇ ਹੋਏ ਤੇ ਚਿੰਤਤ ਸੀ। ਉਨ੍ਹਾਂ ਦੇ ਜੀਵਨ ਤੇ ਜਾਇਦਾਦ ਬਾਰੇ ਕੋਈ ਸਮੱਸਿਆ ਨਹੀਂ। ਸਾਨੂੰ ਯਕੀਨ ਹੈ।”

ਕਰੀਬ 20 ਸਾਲਾਂ ਬਾਅਦ ਅਫਗਾਨਿਸਤਾਨ ਵਿੱਚ ਤਾਲਿਬਾਨ ਦੀ ਸੱਤਾ ਵਿੱਚ ਵਾਪਸੀ ਨੇ ਮਨੁੱਖੀ ਸੰਕਟ ਪੈਦਾ ਕੀਤਾ ਹੈ ਤੇ ਇਸ ਨੂੰ ਹੋਰ ਵਧਾ ਦਿੱਤਾ ਹੈ। ਇਹ ਸੰਕਟ ਉਦੋਂ ਸ਼ੁਰੂ ਹੋਇਆ ਜਦੋਂ ਅਮਰੀਕਾ ਨੇ ਮਈ ਵਿੱਚ ਆਪਣੀਆਂ ਫੌਜਾਂ ਵਾਪਸ ਬੁਲਾ ਲਈਆਂ।

NO COMMENTS