ਮਾਨਸਾ 6ਮਈ (ਸਾਰਾ ਯਹਾਂ/ਬੀਰਬਲ ਧਾਲੀਵਾਲ) : ਜ਼ਿਲ੍ਹਾ ਪੁਲੀਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਨੇ ਸ਼ਹਿਰ ਦੇ ਵਪਾਰ ਮੰਡਲ ਦੇ ਪ੍ਰਧਾਨ ਬੱਬੀ ਦਾਨੇਵਾਲੀਆ ਦੀ ਅਗਵਾਈ ਵਿਚ ਬਹੁਤ ਸਾਰੀਆਂ ਐਸੋਸੀਏਸ਼ਨਾਂ ਦੇ ਸਹਿਯੋਗ ਨਾਲ ਇਕ ਨਾਗਰਿਕ ਤਾਲਮੇਲ ਅਤੇ ਕੋਵਡਿ ਸੈਂਟਰ ਅਤੇ ਤਾਲਮੇਲ ਕਮੇਟੀ ਬਣਾਈ ਹੈ। ਜੋ ਹਰ ਰੋਜ਼ ਸਵੇਰੇ ਛੇ ਵਜੇ ਤੋਂ ਰਾਤੀਂ ਦਸ ਵਜੇ ਤੱਕ ਸਿਵਲ ਹਸਪਤਾਲ ਦੇ ਗੇਟ ਤੇ ਪਹੁੰਚੇਗੀ ਹਸਪਤਾਲ ਸਬੰਧੀ ਜੇਕਰ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਆਉਂਦੀ ਹੈ । ਤਾਂ ਉਹ ਕਮੇਟੀ ਮੈਂਬਰਾਂ ਨੂੰ ਮਿਲੇ ਅਤੇ ਆਪਣੀ ਸ਼ਿਕਾਇਤ ਦਰਜ ਕਰਵਾਈ ਜਾਵੇ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਬੱਬੀ ਦਾਨੇਵਾਲੀਆ ਨੇ ਕਿਹਾ ਕਿ ਸਾਡੀ ਕਮੇਟੀ ਦੇ ਜੋ ਮੈਂਬਰ ਬੈਠੇ ਹੋਣਗੇ ਉਹ ਹਸਪਤਾਲ ਸਬੰਧੀ ਜੋ ਵੀ ਸਮੱਸਿਆ ਆਵੇਗੀ ਉਸ ਦਾ ਹੱਲ ਸਿਵਲ ਪ੍ਰਸ਼ਾਸਨ ਅਤੇ ਪੁਲਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਰਨਗੇ। ਸਾਡੇ ਜੋ ਇੱਥੇ ਵਰਕਰ ਬੈਠੇ ਹੋਣਗੇ ਉਨ੍ਹਾਂ ਕੋਲ ਰਜਿਸਟਰ ਲੱਗੇ ਹੋਏ ਹਨ ਜੇਕਰ ਕਿਸੇ ਵੀ ਸ਼ਹਿਰ ਵਾਸੀ ਨੂੰ ਸਿਵਲ ਹਸਪਤਾਲ ਜਾਂ ਕਿਸੇ ਵੀ ਪ੍ਰਾਈਵੇਟ ਹਸਪਤਾਲ ਸਬੰਧੀ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਹੈ ਤਾਂ ਉਹ ਇਸ ਕਮੇਟੀ ਨੂੰ ਆ ਕੇ ਮਿਲ ਸਕਦਾ ਹੈ। ਜਿਸ ਦਾ ਕਮੇਟੀ ਹੱਲ ਕਰਵਾਉਣ ਦੀ ਕੋਸ਼ਿਸ਼ ਕਰੇਗੀ ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਐੱਸਐੱਸਪੀ ਮਾਨਸਾ ਸੁਰਿੰਦਰ ਲਾਂਬਾ ਨੇ ਕਿਹਾ ਕਿ ਉਹ ਕਮੇਟੀ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣਗੇ ਕਿਉਂਕਿ ਇਹ ਕਮੇਟੀ ਉਨ੍ਹਾਂ ਦੀ ਦੇਖ ਰੇਖ ਹੇਠ ਬਣੀ ਹੈ ਜੋ ਪੁਲਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕਰੇਗੀ। ਸ਼ਹਿਰ ਅੰਦਰ ਜੇਕਰ ਕਿਸੇ ਹਸਪਤਾਲ ਵਿੱਚ ਕਿਸੇ ਨੂੰ ਵੀ ਕੋਈ ਦਿੱਕਤ ਹੈ ਤਾਂ ਉਹ ਇਸ ਕਮੇਟੀ ਪਾਸ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ ।
ਜਿਸ ਵਿਚ ਸ਼ਹਿਰ ਦੇ ਸਾਰੇ ਹੀ ਸਮਾਜ ਸੇਵੀ ਵਪਾਰਕ ਸੰਗਠਨ ਅਤੇ ਹੋਰ ਸੰਸਥਾਵਾਂ ਦੇ ਲੋਕਾਂ ਦੀ ਇੱਕ ਕਮੇਟੀ ਹੈ। ਜੋ ਬਗੈਰ ਕਿਸੇ ਪੱਖਪਾਤ ਤੋਂ ਹਰੇਕ ਦੀ ਸੁਣਵਾਈ ਕਰੇਗੀ ਇਸ ਮੌਕੇ ਕਰਿਆਨਾ ਐਸੋਸੀਏਸ਼ਨ ਸੁਰੇਸ਼ ਨੰਦਗਡ਼੍ਹੀਆ , ਗੁਰਲਾਭ ਮਾਹਲ , ਅਰੁਨ ਬਿੱਟੂ ਭੰਮਾ ,ਮਨਜੀਤ ਸਦਿਓਡ਼ਾ ,ਅਮਰ ਜਿੰਦਲ ,ਬੀਰਬਲ ਧਾਲੀਵਾਲ ,ਅਨਿਲ ਹਰ ਹਰ ਮਹਾਂਦੇਵ, ਰਘਵੀਰ ਸਿੰਘ ,ਗੁਰਦੀਪ ਸਿੰਘ, ਰਵੀ ਖਾਨ ,ਏ ਐੱਸ ਆਈ ਸੁਖਜੀਤ ਸਿੰਘ, ਡੀ ਐੱਸ ਪੀ ਹਰਜਿੰਦਰ ਸਿੰਘ ਗਿੱਲ’ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਪਤਵੰਤੇ ਸੱਜਣਾਂ ਅਤੇ ਸ਼ਹਿਰ ਵਾਸੀ ਹਾਜ਼ਰ ਸਨ।