ਤਲਵੰਡੀ ਅਕਲੀਆ ਦੀ ਪੰਚਾਇਤ ਵੱਲੋਂ ਗੰਦੇ ਪਾਣੀ ਦੀ ਨਿਕਾਸੀ ਦਾ ਹੱਲ ਕੀਤਾ

0
18

ਮਾਨਸਾ 6 ਜੁਲਾਈ  (ਸਾਰਾ ਯਹਾ/ਬੀਰਬਲ ਧਾਲੀਵਾਲ) ਮਾਨਸਾ ਜ਼ਿਲੇ ਦੇ ਪਿੰਡ ਤਲਵੰਡੀ ਅਕਲੀਆ ਵਿੱਚ ਗੰਦੇ ਪਾਣੀ ਦੀ ਨਿਕਾਸੀ ਦੀ ਸ਼ੁਰੂ ਕਰਦੇ ਹੋਏ ਪਿੰਡ ਦੀ ਪੰਚਾਇਤ ਵੱਲੋਂ ਪਿੰਡ ਦੇ ਸਾਰੇ ਛੱਪੜਾਂ ਦਾ ਪਾਣੀ ਬਾਹਰ ਪਾਈਪਾਂ ਪਾ ਕੇ ਕੱਢਣ ਦੀ ਸ਼ੁਰੂਆਤ ਕੀਤੀ ਗਈ ਇਸ ਮੌਕੇ ਪਿੰਡ ਦੀ ਸਰਪੰਚ ਗੁਰਮੇਲ ਕੌਰ ਕਿਹਾ ਕਿ  ਪਾਣੀ ਦੀ ਸਮੱਸਿਆ ਬਹੁਤ ਵੱਡੀ ਸੀ ਪਿੰਡ ਵਿੱਚ ਵੱਡੇ ਛੱਪੜਾਂ ਵਿੱਚ ਪਾਣੀ ਬਹੁਤ ਜ਼ਿਆਦਾ ਭਰਿਆ ਹੋਇਆ ਸੀ ਬਾਰਸ ਦੇ ਮੌਸਮ ਕਾਰਨ ਆਉਣ ਵਾਲੇ ਦਿਨਾਂ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਜਿਸ ਨੂੰ ਵੇਖਦੇ ਹੋਏ ਸਾਰੇ ਪਿੰਡ ਦੇ ਪਾਣੀ ਨੂੰ ਪਿੰਡੋਂ ਬਾਹਰ ਲਿਜਾਣ ਲਈ  ਪਿੰਡ ਵਾਸੀਆਂ ਅਤੇ ਮਾਕਨ ਪਹੁੰਚੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਗੰਦੇ ਪਾਣੀ ਦੀ ਨਿਕਾਸੀ ਦਾ ਮਸਲਾ ਹੱਲ ਕੀਤਾ ਗਿਆ ਹੈ ਹੁਣ ਪਿੰਡ ਵਾਸੀ ਉਨ੍ਹਾਂ ਛੱਪੜਾਂ ਦੇ ਪਾਣੀ ਨੂੰ ਆਪਣੇ ਫ਼ਸਲਾਂ ਦੀ ਸਿੰਚਾਈ ਲਈ ਵਰਤ ਸਕਦੇ ਹਨ ਇਸ ਮੌਕੇ ਜੈਲਦਾਰ ਮਲਕੀਤ ਸਿੰਘ, ਪੰਚ ਗੋਰਾ ਸਿੰਘ ,ਪੰਚ ਕੀਤ ਸਿੰਘ, ਪੰਚ ਲਾਭ ਸਿੰਘ ,ਪੰਚ ਦਰਸ਼ਨ ਸਿੰਘ ,ਪੰਚ ਸਿੰਦਰ ਕੌਰ ,ਪੰਚ ਪਿਲੂ ਸਿੰਘ ,ਪੰਚ ਪੰਜਾਬ ਸਿੰਘ ਬੀਕੇਯੂ,ਤੇ ਸਾਰੇ ਅਗਾਂਹਵਧੂ ਨੌਜਵਾਨ ਤਲਵੰਡੀ ਅਕਲੀਅਾਸਰਕਾਰ ਤੋਂ ਇਲਾਵਾ ਨਗਰ ਦੇ ਪਤਵੰਤੇ ਸੱਜਣ ਕਲੱਬਾਂ ਦੇ ਨੌਜਵਾਨ ਅਤੇ ਸਮਾਜ ਸੇਵੀ ਹਾਜ਼ਰ ਸਨ 

NO COMMENTS