ਮਾਨਸਾ,15 ਜੁਲਾਈ ( ਸਾਰਾ ਯਹਾਂ/ਬਪਸ): ਹਲਕਾ ਸਰਦੂਲਗੜ ਦੇ ਪਿੰਡ ਤਲਵੰਡੀ ਅਕਲੀਆ ਵਿਖੇ ਇੱਕ ਮ੍ਰਿਤਕਾਂ ਦੇ ਭੋਗ ਤੇ ਅਫਸੋਸ ਕਰਨ ਪਹੁੰਚੇ ਸਰਦੂਲਗੜ੍ਹ ਤੋ ਕਾਂਗਰਸ ਦੇ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਦਾ ਪਿੰਡ ਦੇ ਕਿਸਾਨਾਂ ਵੱਲੋ ਵਿਰੋਧ ਕੀਤਾ ਅਤੇ ਕਿਸਾਨ ਯੂਨੀਅਨ ਵੱਲੋ ਕਾਂਗਰਸ ਪਾਰਟੀ ਦੇ ਖਿਲਾਫ ਨਾਹਰੇਬਾਜੀ ਕੀਤੀ। ਕਿਸਾਨ ਆਗੂਆਂ ਦਾ
ਕਹਿਣਾ ਸੀ ਕਿ ਪਿੰਡ ਚ ਕੁਝ ਸਮਾਂ ਪਹਿਲਾਂ ਸਮੂਹ ਪਿੰਡ ਵਾਸੀਆ ਵੱਲੋ ਮਤਾ ਪਾਇਆ ਗਿਆ ਸੀ ਕਿ ਜਦੋ ਤੱਕ ਸਰਕਾਰ ਵੱਲੋ ਖੇਤੀ ਵਿਰੋਧੀ ਤਿੰਨੇ ਕਾਲੇ ਕਾਨੂੰਨ ਰੱਦ
ਨਹੀ ਕੀਤੇ ਜਾਦੇ ਉਦੋ ਤੱਕ ਪਿੰਡ ਚ ਕਿਸੇ ਵੀ ਰਾਜਨੀਤੱਕ ਲੀਡਰ ਨੂੰ ਨਹੀ ਵੜਨ ਦਿੱਤਾ ਜਾਵੇਗਾ।ਜੇਕਰ ਕੋਈ ਆਵੇਗਾ ਤਾਂ ਉਸ ਦਾ ਵਿਰੋਧ ਕੀਤਾ ਜਾਵੇਗਾ। ਇਸ ਦੇ ਫਲੈਕਸ ਬੋਰਡ ਵੀ ਪਿੰਡ ਚ ਲਗਾਏ ਗਏ ਸਨ।ਉਨਾਂ ਕਿਹਾ ਕਿ ਰਾਜਨੀਤੱਕ ਲੀਡਰਾਂ ਦਾ ਪਿੰਡ ਚ ਵੜਨ ਤੇ ਲਗਾਈ ਪਾਬੰਦੀ ਦੇ ਬਾਵਜੂਦ ਅੱਜ ਕਾਂਗਰਸੀ ਆਗੂ ਅਜੀਤਇੰਦਰ ਸਿੰਘ ਮੋਫਰ ਜਦ ਪਿੰਡ ਚ ਆਇਆ ਤਾਂ ਉਸ ਦਾ ਵਿਰੋਧ ਕੀਤਾ ਗਿਆ ਹੈ। ਉਧਰ ਜਿਸ ਪਰਿਵਾਰ ਚ ਨੌਜਵਾਨ ਅੋੌਰਤ ਦੀ ਮੋਤ ਹੋਈ ਸੀ। ਉਸ ਦੇ ਪਰਿਵਾਰਕ ਮੈਬਰਾਂ ਦਾ ਕਹਿਣਾ ਹੈ ਕਿ ਉੱਕਤ ਕਾਂਗਰਸੀ ਆਗੂ
ਮੋਫਰ ਦੀ ਸਾਡੇ ਨਾਲ ਪਰਿਵਾਰਕ ਸਾਂਝ ਹੈ ਉਹ ਸਾਡੇ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਚ ਦੁੱਖ ਸਾਝਾ ਕਰਨ ਆਏ ਸਨ ਪਰ ਕੁਝ ਵਿਆਕਤੀਆ ਵੱਲੋ ਜਾਣਬੁਝਕੇ ਇਹ ਕੋਝੀ ਹਰਕਤ ਕੀਤੀ ਗਈ ਹੈ ਜੋ ਕਿ ਅਤਿ ਨਿੰਦਣਯੋਗ ਹੈ ।ਉਨ੍ਹਾਂ ਕਿਸਾਨ ਯੂਨੀਅਨ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ ਤੋ ਮੰਗ ਕੀਤੀ ਹੈ ਕਿ ਅਜਿਹੀ ਕੋਝੀ ਹਰਕਤ ਕਰਨ ਵਾਲਿਆ ਨੂੰ ਨੱਥ
ਪਾਈ ਜਾਵੇ ਤਾਂ ਕਿ ਕਿਸਾਨ ਅੰਦਲੋਨ ਬਦਨਾਮ ਨਾ ਹੋਵੇ।
ਕੈਂਪਸ਼ਨ:- ਕਾਂਗਰਸ ਆਗੂ ਅਜੀਤਇੰਦਰ ਸਿੰਘ ਮੋਫਰ ਦਾ ਵਿਰੋਧ ਕਰਦੇ ਹੋਏ ਕਿਸਾਨ ਆਗੂ।