*ਤਰਨ ਤਾਰਨ ਤੋਂ ਦੋ ਹੈਂਡ ਗ੍ਰਨੇਡ ਸਣੇ ਮੁਲਜ਼ਮ ਗ੍ਰਿਫ਼ਤਾਰ*

0
13

ਤਰਨ ਤਾਰਨ 31ਅਗਸਤ (ਸਾਰਾ ਯਹਾਂ/ਬਿਊਰੋ ਰਿਪੋਰਟ): ਪੰਜਾਬ ਪੁਲਿਸ ਨੇ ਸਰਹੱਦੀ ਇਲਾਕੇ ਵਿੱਚ ਇੱਕ ਹੋਰ ਸੰਭਾਵੀ ਅੱਤਵਾਦੀ ਹਮਲੇ ਨੂੰ ਨਾਕਾਮ ਕਰਨ ਦਾ ਦਾਅਵਾ ਕੀਤਾ ਹੈ। ਮੰਗਲਵਾਰ ਨੂੰ ਪੁਲਿਸ ਨੇ ਦੋ ਚਾਈਨਾ ਮੇਡ ਪੀ-86 ਮਾਰਕ ਹੈਂਡ ਗ੍ਰਨੇਡ ਬਰਾਮਦ ਕੀਤੇ ਹਨ। ਇਸ ਦੇ ਨਾਲ ਹੀ ਪੁਲਿਸ ਨੇ ਸਰੂਪ ਸਿੰਘ ਨਾਮ ਦੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੁਲਿਸ ਅਨੁਸਾਰ ਸਰੂਪ ਸਿੰਘ ਨਾਂ ਦੇ ਵਿਅਕਤੀ ਨੂੰ ਜਾਂਚ ਲਈ ਹਰੀਕੇ ਰੋਡ ‘ਤੇ ਰੋਕਿਆ ਗਿਆ ਸੀ। ਤਲਾਸ਼ੀ ਲੈਣ ‘ਤੇ ਸਰੂਪ ਕੋਲੋਂ ਦੋ ਹੈਂਡ ਗ੍ਰਨੇਡ ਮਿਲੇ। ਸਰੂਪ ਨੇ ਦੱਸਿਆ ਕਿ ਵਿਦੇਸ਼ ਵਿੱਚ ਬੈਠੇ ਉਸ ਦੇ ਹੈਂਡਲਰ ਨੇ ਉਸ ਨੂੰ ਫੋਨ ਰਾਹੀਂ ਇਹ ਗ੍ਰੇਨੇਡ ਮੁਹੱਈਆ ਕਰਵਾਇਆ ਸੀ ਤੇ ਨਾਲ ਹੀ ਗ੍ਰੇਨੇਡ ਦੀ ਵਰਤੋਂ ਬਾਰੇ ਇੱਕ ਵੀਡੀਓ ਵੀ ਭੇਜਿਆ ਸੀ।

ਸਰੂਪ ਸਿੰਘ ਦਾ ਕਹਿਣਾ ਹੈ ਕਿ ਉਸ ਦੇ ਹੈਂਡਲਰ ਨੇ ਕਈ ਜ਼ਿਲ੍ਹਿਆਂ ਵਿੱਚ ਰੇਕੀ ਵੀ ਕਰਵਾਈ ਸੀ। ਸਰੂਪ ਸੋਸ਼ਲ ਮੀਡੀਆ ਰਾਹੀਂ ਹੈਂਡਲਰ ਦੇ ਸੰਪਰਕ ਵਿੱਚ ਆਇਆ ਸੀ। ਪੁਲਿਸ ਦਾ ਦਾਅਵਾ ਹੈ ਕਿ ਸਰੂਪ ਸਿੰਘ ਨੂੰ ਪੰਜਾਬ ਵਿੱਚ ਅੱਤਵਾਦੀ ਗਤੀਵਿਧੀਆਂ ਲਈ ਤਿਆਰ ਕੀਤਾ ਜਾ ਰਿਹਾ ਸੀ।

NO COMMENTS