ਤਰਨ ਤਾਰਨ ‘ਚ ਪੁਲਿਸ ਮੁਕਾਬਲਾ, 2 ਲੁਟੇਰੇ ਅਤੇ 1 ਪੁਲਿਸ ਮੁਲਾਜ਼ਮ ਜ਼ਖਮੀ

0
20

ਤਰਨ ਤਾਰਨ 18, ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਜ਼ਿਲ੍ਹਾ ਤਰਨ ਤਾਰਨ ਵਿੱਚ ਪਿਛਲੇ ਦਿਨੀਂ ਚਾਰ ਪੈਟਰੋਲ ਪੰਪਾਂ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਲੁਟੇਰੇ ਪੁਲਿਸ ਮੁਕਾਬਲੇ ਵਿੱਚ ਫੱਟੜ ਹੋ ਗਏ ਹਨ ਤੇ ਤਿੰਨ ਹੋਰ ਲੁੱਕੇ ਹੋਏ ਹਨ। ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁੱਠਭੇੜ ਅਜੇ ਵੀ ਜਾਰੀ ਹੈ।

ਲੁਟੇਰੇ ਪੱਟੀ ਨਜ਼ਦੀਕ ਮਹੀ ਰੀਜ਼ੋਰਟ ਦੇ ਅੰਦਰ ਜਾ ਲੁੱਕੇ ਪੰਜ ਲੁਟੇਰਿਆਂ ਅਤੇ ਪੁਲਿਸ ਵਿਚਕਾਰ ਆਹਮੋ ਸਾਹਮਣੇ ਮੁਕਾਬਲਾ ਸਵੇਰ ਤੋਂ ਹੀ ਜਾਰੀ ਹੈ।ਜਿਸ ਦੌਰਾਨ ਦੋ ਗੈਂਗਸਟਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਅਤੇ ਤਿੰਨ ਗੈਂਗਸਟਰ ਮਾਹੀ ਰੀਜ਼ੋਰਟ ਦੇ ਅੰਦਰੋਂ ਰੁਕ ਰੁਕ ਕੇ ਗੋਲੀਬਾਰੀ ਕਰ ਰਹੇ ਹਨ। ਇਸ ਗੋਲੀਬਾਰੀ ਦੌਰਾਨ ਇੱਕ ਹੋਮ ਗਾਰਡ ਜਵਾਨ ਸਰਬਜੀਤ ਸਿੰਘ ਵੀ ਜ਼ਖਮੀ ਹੋ ਗਿਆ ਹੈ। ਐੱਸਐੱਸਪੀ ਸਮੇਤ ਉੱਚ ਅਧਿਕਾਰੀ ਮੌਕੇ ਤੇ ਮੌਜੂਦ ਹਨ।

ਐਤਵਾਰ ਨੂੰ ਸ਼ਹਿਰ ਵਿੱਚ ਚਾਰ ਪੈਟਰੋਲ ਪੰਪਾਂ ਨੂੰ ਲੁੱਟਣ ਦੀ ਘਟਨਾ ਦੇ ਬਾਵਜੂਦ ਪੁਲਿਸ ਵੱਲੋਂ ਰਾਤੋ-ਰਾਤ ਕੋਈ ਛਾਪੇਮਾਰੀ ਤੇ ਨਾਕਾਬੰਦੀ ਨਹੀਂ ਕੀਤੀ ਗਈ। ਇਸ ਕਾਰਨ ਦੂਜੇ ਦਿਨ ਵੀ ਲੁਟੇਰਿਆਂ ਨੇ ਪਿੰਡ ਸਫੀਪੁਰ ਨੇੜੇ ਸਵਿੱਫਟ ਵਾਹਨ ਖੋਹ ਲਿਆ, ਵਾਰਦਾਤਾਂ ਨੂੰ ਅੰਜਾਮ ਦਿੰਦੇ ਹੋਏ ਇਨ੍ਹਾਂ ਲੁਟੇਰਿਆਂ ਨੇ ਪਿੰਡ ਧੋਤੀਆ ਦੇ ਮਕੈਨਿਕ ਕੋਲੋਂ ਕਾਰ ਖੋਹਣ ਦੀ ਕੋਸ਼ਿਸ਼ ਕੀਤੀ। ਵਿਰੋਧ ਕਰਨ ‘ਤੇ ਮਕੈਨਿਕ ਦਿਲਬਾਗ ਸਿੰਘ ਨੂੰ ਗੋਲੀ ਮਾਰ ਦਿੱਤੀ ਗਈ, ਜਦੋਂਕਿ ਨੌਰੰਗਾਬਾਦ ਨੇੜੇ ਕੈਮਿਸਟ ਸੁਖਰਾਜ ਸਿੰਘ, ਕੋਲੋਂ ਵੀ ਨਕਦੀ ਖੋਹ ਕੇ ਬਦਮਾਸ਼ਾਂ ਨੇ ਗੋਲੀ ਮਾਰ ਦਿੱਤੀ।

NO COMMENTS