ਤਰਨਤਾਰਨ 13,ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਪੰਜਾਬ ਦੇ ਤਰਨਤਾਰਨ (TaranTaran) ਜ਼ਿਲ੍ਹੇ ‘ਚ ਭਾਰਤ-ਪਾਕਿਸਤਾਨ ਦੇ ਖਾਲੜਾ ਸੈਕਟਰ ਤੋਂ ਇੱਕ ਵਾਰ ਮੁੜ ਤੋਂ ਹੈਰੋਈਨ ਸਮਗਲਿੰਗ (Heroin smuggling) ਦੀ ਵੱਡੀ ਸਾਜਿਸ਼ ਨੂੰ ਬੇਨਕਾਬ ਕੀਤਾ ਗਿਆ ਹੈ। ਦੱਸ ਦਈਏ ਕਿ BSF & NCB ਨੇ ਸਾਂਝੇ ਤੌਰ ‘ਤੇ ਤਰਨਤਾਰਨ ਜ਼ਿਲ੍ਹੇ ਵਿਚ ਸ਼ਨੀਵਾਰ ਨੂੰ ਭਾਰਤ ਦੇ ਖੇਤਰ ਵਿਚ ਇੱਕ ਪਾਕਿ ਘੁਸਪੈਠੀਏ ਦੀ ਸ਼ੱਕੀ ਹਰਕਤ ਦਾ ਪਤਾ ਲਗਾਉਂਦਿਆਂ ਤਸਕਰੀ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ।
BSF ਦੀ 103 ਬਟਾਲੀਅਨ ਨੇ (14.805 ਕਿੱਲੋ) ਹੈਰੋਈਨ, ਪਿਸਤੌਲ ਅਤੇ ਮੋਬਾਇਲ ਫੋਨ ਬਰਾਮਦ ਕੀਤੇ ਹਨ। ਹਾਸਲ ਜਾਣਕਾਰੀ ਮੁਤਾਬਕ ਬਰਾਮਦ ਕੀਤੀ ਹੈਰੋਈਨ ਦੀ ਕੀਮਤ 70 ਕਰੋੜ ਦੱਸੀ ਜਾ ਰਹੀ ਹੈ। ਰਾਤ ਦੇ ਹਨੇਰੇ ਵਿੱਚ ਪਾਕਿਸਤਾਨ ਦੇ ਵੱਲੋਂ ਸਮਗਲਿੰਗ ਕੀਤੀ ਜਾ ਰਹੀ ਸੀ ਪਰ ਇਸ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਗਿਆ।
ਦਰਅਸਲ ਸ਼ਨੀਵਾਰ ਤੜਕੇ ਖਾਲੜਾ ਸੈਕਟਰ ‘ਤੇ ਤੈਨਾਤ BSF ਦੇ ਜਵਾਨਾਂ ਨੂੰ ਸਰਹੱਦ ਦੇ ਉਸ ਪਾਰੋਂ ਕੁੱਝ ਹਰਕਤ ਹੁੰਦੀ ਨਜ਼ਰ ਆਈ। ਜਵਾਨ ਫ਼ੌਰਨ ਹਰਕਤ ਵਿੱਚ ਆਏ ਜਿਸ ਮਗਰੋਂ BSF ਦੇ ਜਵਾਨਾਂ ਨੇ ਅਲਰਟ ਹੋ ਫਾਈਰਿੰਗ ਕੀਤੀ। ਕੋਹਰੇ ਦਾ ਫਾਇਦਾ ਚੁੱਕ ਕੇ ਸਮਗਲਰ ਹੈਰੋਈਨ ਦੀ ਵੱਡੀ ਖੇਪ ਭਾਰਤ ਪਹੁੰਚਾ ਰਹੇ ਸੀ, ਪਰ BSF ਅਤੇNCB ਨੇ ਇਸ ਨੂੰ ਨਾਕਾਮਯਾਬ ਕਰ ਦਿੱਤਾ।