ਤਨਖਾਹ ਨਾ ਮਿਲਣ ਕਰਕੇ ਸਫਾਈ ਕਰਮੀਆਂ ਨੇ ਦਿੱਤਾ ਧਰਨਾ

0
38

ਬੁਢਲਾਡਾ 7, ਜੁਲਾਈ( (ਸਾਰਾ ਯਹਾ/ ਅਮਨ ਮਹਿਤਾ): ਸਫਾਈ ਕਰਮਚਾਰੀਆਂ ਨੂੰ ਪਿਛਲੇ 2 ਮਹੀਨਿਆ ਦੀ ਤਨਖਾਹ ਨਾ ਮਿਲਣ ਕਾਰਨ ਨਗਰ ਕੌਂਸਲ ਦੇ ਬਾਹਰ ਕਰਮਚਾਰੀਆਂ ਵੱਲੋਂ ਧਰਨਾ ਦਿੱਤਾ ਗਿਆ। ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਵਿਜੈ ਕੁਮਾਰ ਨੂਰੀ ਨੇ ਕਿਹਾ ਕਿ ਇਹ ਧਰਨਾ ਸਾਨੂੰ ਮਜਬੂਰਨ ਦੇਣਾ ਪਿਆ ਹੈ ਕਿਊਕਿ ਕਰੋਨਾ ਮਹਾਮਾਰੀ ਦੇ ਕਾਰਨ ਸਫਾਈ ਕਰਮਚਾਰੀ ਪਹਿਲਾ ਹੀ ਆਰਥਿਕ ਮੰਦੀ ਦੇ ਦੌਰ ਵਿੱਚ ਗੁਜ਼ਰ ਰਹੇ ਹਨ ਅਤੇ ਉਪਰੋਂ ਨਗਰ ਕੋਸਲ ਵੱਲੋਂ ਮੁਲਾਜਮਾ ਨੂੰ 2 ਮਹੀਨਿਆ ਤੋਂ ਤਨਖਾਹ ਨਹੀਂ ਦਿੱਤੀ ਗਈ। ਜਿਸ ਕਾਰਨ ਆਪਣੇ ਘਰ ਦਾ ਗੁਜ਼ਾਰਾਂ ਕਰਨਾ ਮੂਸ਼ਕਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਧਰਨੇ ਤੋਂ ਪਹਿਲਾ ਕੋਸਲ ਅਧਿਕਾਰੀਆਂ ਨੂੰ 2 ਦਿਨ ਦਾ ਅਲਟੀਮੇਅਮ ਦਿੱਤਾ ਗਿਆ ਸੀ ਪਰੰੰਤੂ ਉਨ੍ਹਾਂ ਦੀਆਂ ਜਾਇਜ਼ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਜਿਸ ਕਾਰਨ ਅੱਜ ਮਜਬੂਰਨ ਧਰਨੇ ਤੇ ਬੈਠਣਾ ਪਿਆ। ਉਨ੍ਹਾਂ ਸਫਾਈ ਕਰਨ ਲਈ ਰੇਹੜੀਆਂ, ਕਹੀਆਂ ਅਤੇ ਬੇਲਚੇ ਆਦਿ ਦੀ ਮੰਗ ਕੀਤੀ ਤਾ ਜੋ ਕੰਮ ਸਮੇ ਸਿਰ ਤੇ ਸਹੀ ਢੰਗ ਨਾਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਕਰੋਨਾ ਮਹਾਮਾਰੀ ਦੇ ਚਲਦਿਆ ਕਈ ਵਾਰ ਮਾਸਕ, ਦਸਤਾਨੇ ਤੇ ਸੈਨੀਟਾਈਜ਼ਰ ਦੀ ਮੰਗ ਕੀਤੀ ਜਾ ਚੁੱਕੀ ਹੈ ਪਰ ਅਜੇ ਤੱਕ ਕੋਈ ਸਮਾਨ ਨਹੀਂ ਮਿਿਲਆ। ਉਨ੍ਹਾ ਕਿਹਾ ਕਿ ਸਾਨੂੰ ਮਾਸਕ, ਦਸਤਾਨੇ ਤੇ ਸੈਨੀਟਾਈਜ਼ਰ ਦਿੱਤੇ ਜਾਣ ਤਾ ਜੋ ਕੰਮ ਦੇ ਨਾਲ ਨਾਲ ਬਿਮਾਰੀ ਤੋਂ ਵੀ ਬਚਿਆ ਜਾ ਸਕੇ। ਇਸ ਮੌਕੇ ਸਮੂਹ ਸਫਾਈ ਕਰਮਚਾਰੀ ਹਾਜ਼ਰ ਸਨ। ਇਸ ਸੰਬੰਧੀ ਕਾਰਜ ਸਾਧਕ ਅਫਸਰ ਵਿਜੈ ਜਿੰਦਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਠੇਕੇਦਾਰ ਵੱਲੋਂ ਰੱਖੇ ਗਏ ਸਫਾਈ ਕਰਮੀਆਂ ਦੀ ਤਨਖਾਹ ਨਾਲ ਕੋਸਲ ਦਾ ਕੋਈ ਸੰਬੰਧ ਨਹੀਂ। ਕੋਸਲ ਵੱਲੋਂ ਸਮੇਂ ਸਿਰ ਅਦਾਇਗੀ ਕੀਤੀ ਜਾਂਦੀ ਹੈ। ਆਨਲਾਇਨ ਸਿਸਟਮ ਵਿੱਚ ਤਕਨੀਕੀ ਕਾਰਨਾਂ ਕਰਕੇ ਤਨਖਾਹ ਲੇਟ ਤਾਂ ਹੋ ਸਕਦੀ ਹੈ ਪਰੰਤੂ ਨਗਰ ਕੋਸਲ ਵੱਲੋਂ ਆਪਣੇ ਪੱਕੇ ਮੁਲਾਜਮਾਂ ਨੂੰ ਸਮੇਂ ਸਿਰ ਤਨਖਾਹ ਦਿੱਤੀ ਜਾਂਦੀ ਹੈ ਰਹਿੰਦੀ ਤਨਖਾਹ ਵੀ ਤੁਰੰਤ ਜਾਰੀ ਕਰ ਦਿੱਤੀ ਜਾਵੇਗੀ। ਕੋਸਲ ਵਿੱਚ ਫੰਡਾਂ ਦੀ ਘਾਟ ਕਾਰਨ ਸਮੱਸਿਆਵਾਂ ਦਾ ਸਾਹਮਣਹ ਕਰਨਾ ਪੈਦਾ ਹੈ। ਇਸ ਸੰਬੰਧੀ ਪੂਰੇ ਹਾਲਾਤ ਦੀ ਜਾਣਕਾਰੀ ਕੋਸਲ ਪ੍ਰਬੰਧਕ ਐਸ ਡੀ ਐਮ ਬੁਢਲਾਡਾ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ। 

NO COMMENTS