*ਤਨਖਾਹ ਚਾਹੇ ਲੇਟ ਹੋ ਜਾਵੇ ‘ਪਰ ਪਾਪ ਦੀ ਕਮਾਈ ‘ਚ ਜ਼ਰਾ ਵੀ ਦੇਰੀ ਨਾ ਹੋਵੇ*

0
200

ਬਰੇਟਾ 29, ਮਈ (ਸਾਰਾ ਯਹਾਂ/ਰੀਤਵਾਲ) : ਅੱਜ ਦੇ ਸਮੇਂ ‘ਚ ਹਰ ਪਾਸੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ ।
ਭ੍ਰਿਸ਼ਟਾਚਾਰ ਦਾ ਅਰਥ ਹੈ , ਨਜਾਇਜ਼ ਢੰਗ ਨਾਲ ਪੈਸੇ ਕਮਾਉਣਾ, ਲੋਕਾਂ ਦਾ ਲਹ¨ ਚ¨ਸਣਾ
। ਦੋਸ਼ੀ ਨੂੰ ਛਡਾਉਣ ਤੇ ਬੇਗੁਨਾਹ ਨੂੰ ਫਸਾਉਣ ਲਈ ਮੋਟੀਆਂ ਰਕਮਾਂ ਲੈਣੀਆਂ ਤੇ
ਦੇਣੀਆਂ । ਅੱਜ ਦੇ ਟਾਇਮ ‘ਚ ਕੁਝ ਕੁ ਨੂੰ ਛੱਡਕੇ,ਹਰ ਕੋਈ ਵਿਕਣ ਵਾਸਤੇ ਤਿਆਰ ਬੈਠਾ ਹੈ
। ਅਜਿਹੇ ਲੋਕਾਂ ਦੀ ਇਨਸਾਨੀਅਤ ਖਤਮ ਹੋ ਗਈ ਜਾਪਦੀ ਹੈ , ਈਮਾਨ ਤੇ ਜ਼ਮੀਰ ਮਰ ਚੁੱਕੀ
ਹੈ । ਕੰਮਕਾਜ ਦੇ ਸਮੇਂ ਆਮ ਲੋਕਾਂ ਨੂੰ ਜਾਣਬੁਝ ਅਫਸਰਸ਼ਾਹੀ ਵੱਲੋਂ ਪ੍ਰੇਸ਼ਾਨ ਕੀਤਾ
ਜਾ ਰਿਹਾ ਹੈ। ਕਿਸੇ ਦਫ਼ੳਮਪ;ਤਰ ‘ਚ ਚਲੇ ਜਾਓ ਚਪੜਾਸੀ ਸਾਹਿਬ ਹੀ ਅੰਦਰ ਜਾਣ ਲਈ ਕੁਝ ਭਾਲ ਰਹੇ
ਹੁੰਦੇ ਹਨ । ਅਨੇਕਾਂ ਲੋਕ ਤਾਂ ਦਫ਼ੳਮਪ;ਤਰਾਂ ਦੇ ਚੱਕਰ ਮਾਰਨ ਦੇ ਡਰੋਂ ਪਹਿਲਾਂ ਹੀ ਰਿਸ਼ਵਤ ਦੇ
ਦਿੰਦੇ ਹਨ । ਮੋਟੀਆਂ ਤਨਖਾਹਾਂ ਲੈਣ ਦੇ ਬਾਵਜ¨ਦ ਵੀ ਬਹੁਤੇ ਕਰਮਚਾਰੀ ਅਜਿਹੇ ਹਨ ,
ਜਿੰਨ੍ਹਾਂ ਦਾ ਰਿਸ਼ਵਤ ਲਏ ਬਿਨ੍ਹਾਂ ਦਿਨ ਵਧੀਆ ਨਹੀਂ ਗੁਜਰਦਾ ਅਤੇ ਨਾ ਹੀ ਢਿੱਡ ਭਰਦਾ ਹੈ
। ਕਈ ਦਫਤਰਾਂ ‘ਚ ਅਜਿਹੇ ਸਰਕਾਰੀ ਭ੍ਰਿਸ਼ਟ ਬਾਬੂ ਬੈਠੇ ਹਨ ਜੋ ਕਹਿੰਦੇ ਹਨ ਕਿ ਤਨਖਾਹ
ਚਾਹੇ ਸਾਡੀ ਲੇਟ ਹੋ ਜਾਵੇ ਪਰ ਨਿੱਤ ਦਿਨ ਹੋਣ ਵਾਲੀ ਪਾਪ ਦੀ ਕਮਾਈ ‘ਚ ਜ਼ਰਾ ਵੀ ਦੇਰੀ ਨਾ
ਹੋਵੇ । ਇੱਥੇ ਇਹ ਗੱਲ ਵੀ ਦੱਸਣਯੋਗ ਹੈ ਕਿ ਅਜਿਹੇ ਭ੍ਰਿਸ਼ਟ ਅਫਸਰਾਂ ਨੇ ਆਪਣੀਆਂ ਜੇਬਾਂ
ਗਰਮ ਕਰਨ ਦੇ ਲਈ ਕੁਝ ਦਲਾਲ ਕਿਸਮ ਦੇ ਲੋਕ ਵੀ ਰੱਖੇ ਹੋਏ ਹਨ । ਜਿਨ੍ਹਾਂ ਨੂੰ ਇਹ ਅਫਸਰ
ਆਪਣੇ ਹਿੱਸੇ ਵਿੱਚੋਂ ਥੋੜ੍ਹੀ ਬਹੁਤੀ ਬੁਰਕੀ ਪਾ ਦਿੰਦੇ ਹਨ । ਇਸੇ ਬੁਰਕੀ ਦੇ ਲਾਲਚ
ਨੂੰ ਲੈ ਕੇ ਇਹ ਲੋਕ ਭ੍ਰਿਸ਼ਟ ਅਫਸਰਾਂ ਦਾ ਪਾਣੀ ਭਰਦੇ ਰਹਿੰਦੇ ਹਨ । ਅਜਿਹੇ ਭ੍ਰਿਸ਼ਟ
ਅਧਿਕਾਰੀਆਂ ਵੱਲੋਂ ਲੋਕਾਂ ਨੂੰ ਦੋਨੋਂ ਹੱਥੀਂ ਲੁੱਟਿਆ ਜਾ ਰਿਹਾ ਹੈ ਤੇ ਸੁਧਾਰ ਦੀ
ਗੁੰਜਾਇਸ਼ ਹੀ ਨਹੀਂ ਰਹਿੰਦੀ । ਦੂਜੇ ਪਾਸੇ ਇੰਨਸਾਫ ਪਸੰਦ ਲੋਕਾਂ ਦਾ ਕਹਿਣਾ ਹੈ ਕਿ
ਇਹ ਸਾਰੀਆਂ ਰਿਸ਼ਵਤਖੋਰੀ ਦੀਆਂ ਕੰਧਾਂ ਜਿਆਦਾਤਰ ਉਪਰਲੇ ਅਫ਼ੳਮਪ;ਸਰਾਂ ਦੀਆਂ ਹਦਾਇਤਾਂ
ਹੇਠ ਹੀ ਉਸਰ ਕੇ ਮਜ਼ਬ¨ਤ ਹੋ ਰਹੀਆਂ ਹਨ ਅਤੇ ਇਸ ਹਮਾਮ ਵਿਚ ਹੇਠ ਤੋਂ ਲੈ ਕੇ ਉੱਪਰ
ਤੱਕ ਸਭ ਨੰਗੇ ਹਨ ।

NO COMMENTS