ਢੋਲ ਦੀ ਤਾਲ ਤੇ ਮਨਾਇਆ ਮਾਨਸਾ ਦੀਆਂ ਮੁਟਿਆਰਾਂ ਨੇ ਪ੍ਰਸਿੱਧ ਤਿਉਹਾਰ ਤੀਆਂ

0
60

ਮਾਨਸਾ 17 ਅਗਸਤ (ਸਾਰਾ ਯਹਾ, ਹੀਰਾ ਸਿੰਘ ਮਿੱਤਲ)  ਸਾਉਣ ਮਹੀਨਾ ਵਰਖਾ ਰੁੱਤ ਦੇ ਆਗਮਨ ਦਾ ਸੂਚਕ ਹੈ, ਜੋ ਸਾਰੇ ਦੇਸ਼ ਦੀ ਜ਼ਿੰਦ ਜਾਨ ਹੈ । ਕਿਸੇ ਵੀ ਇਲਾਕੇ ਜਾਂ
ਦੇਸ਼ ਦੀ ਪਹਿਚਾਨ ਉਸਦਾ ਸੱਭਿਆਚਾਰ ਹੁੰਦਾ ਹੈ । ਸੱਭਿਆਚਾਰ ਹੀ ਉਸ ਸਮਾਜ ਵਿੱਚ ਸਦੈਵੀ ਸਥਿਰਤਾ ਅਤੇ
ਸ਼ਾਂਤੀ ਦਾ ਆਧਾਰ ਹੁੰਦਾ ਹੈ । ਇਸਨੂੰ “ਹਰਿਆਵਲ ਤੀਆਂ” ਵੀ ਕਹਿੰਦੇ ਹਨ, ਪੰਜਾਬ ਵਿੱਚ ਤੀਜ ਦੀਆਂ ਤੀਆਂ ਪੂਰੀ
ਤਰ੍ਹਾਂ ਸੱਭਿਆਚਾਰਕ ਹਨ । ਪੰਜਾਬ ਦੇ ਘਰਾਂ ਵਿੱਚ ਸਾਉਣ ਦਾ ਸਾਰਾ ਮਹੀਨਾ ਹੀ ਉਤਸਵ ਦਾ ਮਹੀਨਾ ਹੁੰਦਾ ਹੈ ।
ਤੀਆਂ ਦਾ ਮੇਲਾ ਔਰਤ ਜਾਤੀ ਦੇ ਮਾਨ-ਸਨਮਾਨ ਅਤੇ ਆਜ਼ਾਦੀ ਦੇ ਪ੍ਰਗਟਾਵੇ ਦਾ ਇੱਕ ਸੱਭਿਆਚਾਰਕ ਪਿੜ ਹੁੰਦਾ
ਹੈ । ਮਾਨਸਾ ਦੀਆਂ ਮੁਟਿਆਰਾਂ ਵੱਲੋਂ ਕੋਵਿਡ-19 ਮਹਾਂਮਾਰੀ ਤੇ ਜਿੱਤ ਪ੍ਰਾਪਤ ਕਰਨ ਲਈ ਅਤੇ ਪੈਦਾ ਹੋਏ
ਮਾਨਸਿਕ ਤਣਾਅ ਤੋਂ ਛੁਟਕਾਰਾ ਪਾਉਣ ਲਈ ਪੰਜਾਬੀ ਵਿਰਸੇ ਤੇ ਸੱਭਿਆਚਾਰ ਦੀਆਂ ਬਾਤਾਂ ਪਾਊਦਾ ਤੀਆਂ ਦਾ
ਤਿਉਹਾਰ ਬੜੀ ਧੂਮ-ਧਾਮ ਤੇ ਚਾਵਾਂ ਨਾਲ ਮਨਾਇਆ ਗਿਆ । ਪੁਰਾਤਨ ਪੁਸ਼ਾਕਾਂ ਵਿੱਚ ਸੱਜੀਆ ਹੋਈਆਂ ਮੁਟਿਆਰਾਂ
ਨੇ ਢੋਲ ਦੀ ਤਾਲ ਤੇ ਗਿੱਧੇ ਭੰਗੜੇ ਪਾਉਦਿਆਂ ਹੋਇਆ ਇਸ ਤਿਉਹਾਰ ਦੀਆਂ ਖੁਸ਼ੀਆਂ ਸਾਝੀਆਂ ਕੀਤੀਆਂ ।
ਮੁਟਿਆਰਾਂ ਵੱਲੋਂ ਲੋਕ ਬੋਲੀਆਂ ਉੱਤੇ ਪੇਸ਼ ਕੀਤੇ ਗਿੱਧੇ ਨੇ ਪ੍ਰੋਗਰਾਮ ਦੀਆਂ ਰੌਣਕਾਂ ਨੂੰ ਚਾਰ ਚੰਨ੍ਹ ਲਾ ਦਿੱਤੇ । ਇਸ ਮੌਕੇ
ਪ੍ਰਬੰਧਕੀ ਬੀਬੀਆਂ ਪ੍ਰੋ: ਸਿਮਰਨਜੀਤ ਕੌਰ ਬਰਾੜ, ਡਾ: ਕਿਰਨਦੀਪ ਕੌਰ ਧਾਲੀਵਾਲ ਪ੍ਰਿੰਸੀਪਲ, ਪ੍ਰੋ: ਇਸ਼ਾਤ
ਜੌਹਲ, ਡਾ:ਜਪਨੀਪ ਕੌਰ ਜੌਹਲ, ਸੁੱਖੀ ਗਰੇਵਾਲ ਨਾਨੋਕੀ ਅਤੇ ਪ੍ਰੋ: ਪੂਨਮ ਵੱਲੋਂ “ਤੀਜ ਫੈਸਟੀਵਲ” ਵਿੱਚ ਆਏ
ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਰਵਾਇਤੀ ਖੀਰ ਪੂੜੇ ਦੀ ਖੁਆਏ ਗਏ ।

NO COMMENTS