ਢੀਂਡਸਾ ਨੂੰ ਮਿਲਿਆ ਇੱਕ ਹੋਰ ਵੱਡੇ ਲੀਡਰ ਦਾ ਸਾਥ, ਅੱਜ ਪਾਰਟੀ ‘ਚ ਕੀਤਾ ਸ਼ਾਮਲ

0
89

ਮੁਹਾਲੀ  23 ਜੁਲਾਈ (ਸਾਰਾ ਯਹਾ/ਬਿਓਰੋ ਰਿਪੋਰਟ) : ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਛੱਡ ਕੇ ਬਹੁਤ ਸਾਰੇ ਆਗੂ ਸੁਖਦੇਵ ਸਿੰਘ ਢੀਂਡਸਾ ਨਾਲ ਆ ਖਲੋਤੇ ਹਨ, ਜਿਨ੍ਹਾਂ ‘ਚ ਇੱਕ ਹੋਰ ਨਾਮ ਮਰਹੂਮ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਪੁੱਤਰ ਤੇ ਸਾਬਕਾ ਅਕਾਲੀ ਵਿਧਾਇਕ ਜਥੇਦਾਰ ਰਣਜੀਤ ਸਿੰਘ ਤਲਵੰਡੀ ਦਾ ਵੀ ਜੁੜ ਗਿਆ ਹੈ। ਜਥੇਦਾਰ ਰਣਜੀਤ ਸਿੰਘ ਤਲਵੰਡੀ ਅੱਜ ਆਪਣੇ ਸਾਥੀਆਂ ਸਮੇਤ ਢੀਂਡਸਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ।

ਇਸ ਮੌਕੇ ਤਲਵੰਡੀ ਨੇ ਸੁਖਬੀਰ ਬਾਦਲ ਨੂੰ ਬਿਜਸਮੈਨ ਦੱਸਿਆ।  ਉਨ੍ਹਾਂ ਕਿਹਾ ਕਿ ਸੁਖਬੀਰ  ਬਾਦਲ ਕੋਲ ਪ੍ਰਧਾਨਗੀ ਲਈ ਤਜਰਬਾ ਨਹੀਂ ਸੀ। ਉਨ੍ਹਾਂ ਐਸਜੀਪੀਸੀ ਦੇ ਫੰਡਾਂ ਦਾ ਦੁਰਵਰਤੋਂ ਦਾ ਵੀ ਦੋਸ਼ ਲਾਇਆ। ਜਥੇਦਾਰ ਤਲਵੰਡੀ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਅਕਾਲੀ ਦਲ ਨੂੰ ਕਾਰਪੋਰੇਟ ਘਰਾਣਿਆਂ ਦੀ ਪਾਰਟੀ ਬਣਾ ਦਿੱਤਾ ਹੈ। ਹੁਣ ਢੀਂਡਸਾ ਨੇ ਅਸਲ ਅਕਾਲੀ ਦਲ ਦੀ ਹੋਂਦ ਬਚਾਉਣ ਲਈ ਪਹਿਲਕਦਮੀ ਕੀਤੀ ਹੈ, ਜਿਸ ਕਰਕੇ ਉਨ੍ਹਾਂ ਬਿਨਾਂ ਕਿਸੇ ਲਾਲਚ ਤੋਂ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ।

ਇਸ ਮੌਕੇ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਅਣਦੇਖੀ ਦਾ ਸ਼ਿਕਾਰ ਹੋਏ ਸਾਰੇ ਪੁਰਾਣੇ ਸਾਥੀਆਂ ਅਤੇ ਵਫਾਦਾਰ ਵਰਕਰਾਂ ਨੂੰ ਪੰਥ ਦੀ ਸੇਵਾ ਕਰਨ ਲਈ ਮਨਾਉਣ ਲਈ ਘਰ ਘਰ ਜਾਣਗੇ। ਢੀਡਸਾ ਕਿਹਾ ਕਿ ਹੋਰ ਵੀ ਬਹੁਤ ਸਾਰੇ ਪਰਿਵਾਰ ਬਾਦਲ ਪਰਿਵਾਰ ਦਾ ਸਾਥ ਛੱਡ ਜਲਦ ਸਾਡੇ ਨਾਲ ਖੜਣ ਲਈ ਤਿਆਰ ਹਨ। ਪਾਰਟੀ ਵੱਲੋਂ ਜਲਦ ਕਮੇਟੀਆਂ ਬਣਾਈਆ ਜਾ ਰਹੀਆਂ ਹਨ ਜਿਨ੍ਹਾਂ ਵਿੱਚ ਨਵੇਂ ਤੇ ਤਜਰਬੇਕਾਰਾ ਲੀਡਰਾ ਨੂੰ ਥਾਂ ਦਿੱਤੀ ਜਾਵੇਗੀ। ਦਿੱਲੀ ਗੁਰਦੁਆਰਾ ਚੋਣਾਂ ਬਾਰੇ ਬੋਲਦਿਆਂ ਕਿਹਾ ਕੀ ਉਹ ਚੋਣਾਂ ਨਹੀਂ ਲੜਣਗੇ ਪਰ ਉਨ੍ਹਾਂ ਸਿਆਸੀ ਚੋਣਾਂ ਲੜਣ ਦਾ ਜ਼ਿਕਰ ਜ਼ਰੂਰ ਕੀਤਾ।

NO COMMENTS