ਡੈਪਰ ਟਰਾਲੀ ਟਰੈਕਟਰ ਦੀ ਟੱਕਰ ਚ ਇੱਕ ਦਰਜਨ ਤੋਂ ਵੱਧ ਜਖਮੀ, ਦੋ ਦੀ ਹਾਲਤ ਗੰਭੀਰ

0
47

ਬੁਢਲਾਡਾ 9 ਜੁਲਾਈ  (ਸਾਰਾ ਯਹਾ/ ਅਮਨ ਮਹਿਤਾ) ਸ਼ਥਾਨਕ ਸ਼ਹਿਰ ਦੀ ਭੀਖੀ ਰੋਡ ਤੇ ਮਿੱਟੀ ਢੋਹਣ ਵਾਲੇ ਡੈਪਰ ਦੀ ਟਰਾਲੀ ਟਰੈਕਟਰ ਨਾਲ ਟੱਕਰ ਹੋਣ ਕਾਰਨ ਇੱਕ ਦਰਜਨ ਦੇ ਕਰੀਬ ਜਖਮੀ ਹੋਣ ਦਾ ਸਮਾਚਾਰ ਮਿਿਲਆ ਹੈ।ਜਿਸ ਵਿੱਚ ਇੱਕ ਨਬਾਲਗ ਲੜਕੀ ਅਤੇ ਵਿਅਕਤੀ ਦੀ ਹਾਲਤ ਗੰਭੀਰ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਗੁਰਨੇਂ ਕਲਾਂ ਦੇ ਖੇਤਾ ਵਿੱਚ ਕੰਮ ਕਰਕੇ ਟਰੈਕਟਰ ਟਰਾਲੀ ਤੇ ਔਰਤਾਂ ਸਮੇਤ ਇੱਕ ਦਰਜਨ ਤੋਂ ਵੱਧ ਵਿਅਕਤੀ ਪਿੰਡ ਨੂੰ ਵਾਪਿਸ ਆ ਰਹੇ ਸਨ ਤਾਂ ਸ਼ੜਕ ਤੇ ਚੱਲ ਰਹੇ ਕੰਮ ਦੌਰਾਨ ਮਿੱਟੀ ਦੇ ਭਰੇ ਸ਼ਪੀਡ ਡੈਂਪਰ ਨੇ ਟਰੈਕਟਰ ਟਰਾਲੀ ਨੂੰ ਟੱਕਰ ਮਾਰ ਦਿੱਤੀ। ਜਿਸ ਵਿੱਚ ਸਾਬਕਾ ਪੰਚ ਸੁਖਦੇਵ ਸਿੰਘ ਅਤੇ ਇੱਕ ਨਬਾਲਗ ਲੜਕੀ ਨੀਸ਼ਾ ਰਾਣੀ ਗੰਭੀਰ ਰੂਪ ਵਿੱਚ ਜਖਮੀ ਹੋ ਗਏ। ਜਿਸ ਨੂੰ ਸਰਕਾਰੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ। ਟਰਾਲੀ ਵਿੱਚ ਸਵਾਰ ਬਾਕੀ ਮਰਦਾਂ  ਅਤੇ ਔਰਤਾਂ ਨੂੰ ਮਾਮੁਲੀ ਮ੍ਹਲਮ ਪੱਟੀ ਕਰਨ ਤੋਂ ਬਾਅਦ ਆਪਣੇ ਘਰਾਂ ਨੂੰ ਰਵਾਨਾਂ ਕਰ ਦਿੱਤਾ ਗਿਆ  ਹੈ। ਡੈਂਪਰ ਚਾਲਕ ਮੌਕੇਂ ਤੇ ਆਪਣੇ ਡੈਂਪਰ ਸਮੇਤ ਫਰਾਰ ਹੋ ਗਿਆ।

NO COMMENTS